ਹੁਣ ਪਤਾ ਲੱਗਾ ਕਾਰਣ
ਜਿਨੇਵਾ- ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਬਿਨਾਂ ਚੰਦਰਮਾ ਵਾਲੀ ਰਾਤ ਆਖਰ ਕਿਵੇਂ ਦਿਖਦੀ ਹੋਵੇਗੀ। ਜੇਕਰ ਚੰਦਰਮਾ ਗਾਇਬ ਹੋ ਜਾਵੇ ਤਾਂ ਲੋਕਾਂ ਨੂੰ ਕਿਹੋ ਜਿਹਾ ਲੱਗੇਗਾ। ਇਹ ਕੋਈ ਕਾਲਪਨਿਕ ਗੱਲ ਨਹੀਂ ਹੈ, ਅਜਿਹਾ ਸੱਚੀ ਹੋ ਚੁੱਕਿਆ ਹੈ। ਜੀ ਹਾਂ, ਅਜਿਹਾ ਅੱਜ ਤੋਂ ਤਕਰੀਬਨ 910 ਸਾਲ ਪਹਿਲਾਂ ਹੋਇਆ ਸੀ। ਤਕਰੀਬਨ ਇਕ ਸਦੀ ਪਹਿਲਾਂ ਚੰਦਰਮਾ ਸਾਡੇ ਆਸਮਾਨ ਵਿਚੋਂ ਗਾਇਬ ਹੋ ਗਿਆ ਸੀ। ਉਹ ਧਰਤੀ ਦੇ ਆਸਮਾਨ ਵਿਚ ਮਹੀਨਿਆਂ ਤੱਕ ਦਿਖਾਈ ਨਹੀਂ ਦਿੱਤਾ ਸੀ। ਹੁਣ ਅਜਿਹਾ ਲੱਗਦਾ ਹੈ ਕਿ ਵਿਗਿਆਨੀਆਂ ਨੂੰ ਇਸ ਦੇ ਪਿੱਛੇ ਦਾ ਕਾਰਣ ਪਤਾ ਲੱਗ ਗਿਆ ਹੈ।
ਸਦੀਆਂ ਤੱਕ ਨਹੀਂ ਮਿਲਿਆ ਕੋਈ ਸੁਰਾਗ
ਇਹ ਕਹਾਣੀ ਤਕਰੀਬਨ 910 ਸਾਲ ਪੁਰਾਣੀ ਹੈ। ਵਿਗਿਆਨੀਆਂ ਨੂੰ ਉਦੋਂ ਤੋਂ ਅੱਜ ਤੱਕ ਇਸ ਦੇ ਪਿੱਛੇ ਦਾ ਕਾਰਣ ਪਤਾ ਨਹੀਂ ਲੱਗਿਆ ਸੀ ਪਰ ਚੰਦਰਮਾ ਇਕ ਮਹੀਨੇ ਤੱਕ ਲੋਕਾਂ ਨੂੰ ਆਸਮਾਨ ਵਿਚ ਦਿਖਿਆ ਸੀ। ਇਸ ਦੇ ਲਈ ਧਰਤੀ ਦੀ ਹੀ ਇਕ ਘਟਨਾ ਨੂੰ ਜ਼ਿੰਮੇਦਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਪਤਾ ਲਗਾਉਣ ਲਈ ਵਿਗਿਆਨਕ ਲੰਬੇ ਸਮੇਂ ਤੋਂ ਖੋਜ ਕਰ ਰਹੇ ਹਨ।
ਕੀ ਹੋਈ ਖੋਜ?
ਇਸ ਘਟਨਾ ਦਾ ਜਵਾਬ ਵਿਗਿਆਨੀਆਂ ਨੂੰ ਹੱਲ ਵਿਚ ਇਕ ਖੋਜ ਵਿਚ ਮਿਲ ਗਿਆ ਹੈ, ਜੋ ਸਵਿਟਜ਼ਰਲੈਂਡ ਦੀ ਜਿਨੇਵਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੀਤੀ ਹੈ। ਇਹ ਸੋਧ ‘ਕਲਾਈਮੇਟ ਐਂਡ ਸੋਸਾਈਟਲ ਇੰਪੈਕਟ ਆਫ ਫਾਰਗਾਟਨ ਕਲਚਰ ਆਫ ਵਾਲਕੈਨਿਕ ਇਰਪਸ਼ਨ ਇਨ 1109-1110 ਸੀਈ’ ਸਿਰਲੇਖ ਨਾਲ ਨੇਚਰ ਜਨਰਲ ਵਿਚ ਪ੍ਰਕਾਸ਼ਿਤ ਹੋਇਆ ਹੈ। ਖੋਜਕਾਰਾਂ ਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਦਾ ਕਾਰਣ ਜਵਾਲਾਮੁਖੀ ਦੀ ਰਾਖ, ਸਲਫਰ ਤੇ ਠੰਡੇ ਮੌਸਮ ਦੇ ਕਾਰਣ ਚੰਦਰਮਾ ਦਿਖਣਾ ਬੰਦ ਹੋ ਗਿਆ ਸੀ। ਪਰੰਤੂ ਖੋਸਕਾਰਾਂ ਦਾ ਇਸ ਖੋਜ ਵਿਚ ਧਿਆਨ ਜਵਾਲਾਮੁਖੀ ਧਮਾਕੇ ਕਾਰਣ ਜ਼ਿਆਦਾ ਸੀ।
ਸੋਧ ਮੁਤਾਬਕ ਸਾਲ 1108 ਦੇ ਮੱਧ ਵਿਚ ਧਰਤੀ ਦੇ ਵਾਯੂਮੰਡਲ ਵਿਚ ਅਚਾਨਕ ਹੀ ਸਲਫਰ ਦੀ ਮਾਤਰਾ ਵਿਚ ਤੇਜ਼ੀ ਨਾਲ ਵਾਧਾ ਹੋਇਆ ਸੀ। ਅਜਿਹਾ ਉਸ ਤੋਂ ਅਗਲੇ ਦੋ ਸਾਲਾਂ ਤੱਕ ਹਰ ਸਾਲ ਦੇ ਅਖੀਰ ਵਿਚ ਹੁੰਦਾ ਸੀ। ਸਲਫਰ ਦੀ ਇਹ ਮਾਤਰਾ ਵਧੀ ਤੇ ਸਲਫਰ ਸਟ੍ਰੈਟੋਸਫਿਅਰ ਤੱਕ ਪਹੁੰਚ ਗਿਆ ਪਰ ਬਾਅਦ ਵਿਚ ਇਹ ਸਲਫਰ ਹੇਠਾਂ ਆ ਗਿਆ ਤੇ ਬਰਫ ਵਿਚ ਜੰਮ ਗਿਆ। ਅਜਿਹਾ ਗ੍ਰੀਨਲੈਂਡ ਤੋਂ ਲੈ ਕੇ ਅੰਟਾਰਟਿਕਾ ਤੱਕ ਹੋਇਆ ਸੀ। ਵਿਗਿਆਨੀਆਂ ਨੂੰ ਇਸ ਗੱਲ ਦਾ ਸਬੂਤ ਮਿਲੇ ਹਨ। ਉਹਨਾਂ ਨੂੰ ਥਾਂ-ਥਾਂ ਬਰਫ ਵਿਚ ਸਲਫਰ ਦੀ ਮਾਤਰਾ ਜੰਮੀ ਹੋਈ ਮਿਲੀ ਹੈ ਜੋ 1108 ਤੇ 1110 ਦੇ ਵਿਚਾਲੇ ਦੀ ਹੈ।
ਪਹਿਲਾਂ ਵਿਗਿਆਨੀਆਂ ਦਾ ਕੀ ਸੀ ਕਹਿਣਾ?
ਇਸ ਤੋਂ ਪਹਿਲਾਂ ਵਿਗਿਆਨੀਆਂ ਨੂੰ ਗ੍ਰੀਨਲੈਂਡ ਦੇ ਵੱਡੇ ਇਲਾਕੇ ਵਿਚ ਅਜਿਹੇ ਜੰਮੇ ਹੋਏ ਸਲਫਰ ਦੇ ਮਿਲਣ ਦੇ ਸਬੂਤ ਮਿਲੇ ਸਨ ਪਰ ਉਦੋਂ ਉਹ ਮੰਨਦੇ ਸਨ ਕਿ ਸਲਫਰ ਦੀ ਮਾਤਰਾ ਵਧਣ ਦਾ ਕਾਰਣ 1104 ਵਿਚ ਆਈਸਲੈਂਡ ਦੇ ਹੇਲਕਾ ਜਵਾਲਾਮੁਖੀ ਦਾ ਫਟਣਾ ਸੀ ਪਰ ਹੁਣ ਵਿਗਿਆਨੀਆਂ ਨੂੰ ਸਬੂਤ ਮਿਲੇ ਹਨ ਕਿ ਵੱਡੇ ਪੈਮਾਨੇ ‘ਤੇ ਉਸ ਸਮੇਂ ਜਮਾ ਹੋਏ ਸਲਫਰ ਦਾ ਕਾਰਣ ਹੇਲਕਾ ਨਹੀਂ ਸੀ। ਨਾਲ ਹੀ ਉਸ ਇਲਾਕੇ ਵਿਚ ਸਲਫਰ ਜਮਾ ਹੋਣ ਦਾ ਸਮਾਂ 1108 ਦਾ ਸੀ ਨਾ ਕਿ 1104 ਦਾ। ਵਿਗਿਆਨੀਆਂ ਨੂੰ ਅੰਟਾਰਟਿਕਾ ਵਿਚ ਵੀ ਇਸ ਤਰ੍ਹਾਂ ਦੇ ਸਲਫਰ ਜਮਾ ਹੋਣ ਦੇ ਸਬੂਤ ਮਿਲੇ ਹਨ, ਜੋ ਇਸੇ ਦੌਰਾਨ ਜਮਾ ਹੋਏ ਪਾਏ ਗਏ ਹਨ।
Home ਤਾਜਾ ਜਾਣਕਾਰੀ ਤਕਰੀਬਨ 910 ਸਾਲ ਪਹਿਲਾਂ ਆਸਮਾਨ ‘ਚੋਂ ਕਈ ਮਹੀਨਿਆਂ ਲਈ ਗਾਇਬ ਹੋ ਗਿਆ ਸੀ ਚੰਦਰਮਾ, ਹੁਣ ਪਤਾ ਲੱਗਾ ਕਾਰਣ
ਤਾਜਾ ਜਾਣਕਾਰੀ