BREAKING NEWS
Search

ਢਿੱਡ ਚ 6 ਮਹੀਨਿਆਂ ਤੋਂ ਪੈ ਰਿਹਾ ਸੀ ਦਰਦ ਫਿਰ ਡਾਕਟਰਾਂ ਨੇ ਓਪਰੇਸ਼ਨ ਕਰਕੇ ਜੋ ਚੀਜ ਕੱਢੀ ਸਾਰੀ ਦੁਨੀਆਂ ਹੋਈ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਈ ਚਮਤਕਾਰ ਚੀਜ਼ਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਖੋਜਾ ਦੁਨੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਉੱਥੇ ਹੀ ਕੁੱਝ ਲੋਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਨ੍ਹਾਂ ਕਾਰਨ ਉਨ੍ਹਾਂ ਦੀ ਆਪਣੀ ਜ਼ਿੰਦਗੀ ਖਤਰੇ ਵਿਚ ਪੈ ਜਾਂਦੀ ਹੈ। ਬਹੁਤ ਸਾਰੇ ਲੋਕ ਅਣਜਾਣੇ ਵਿੱਚ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹਨ ਕਿ ਉਸ ਦੇ ਅੱਗੇ ਆਉਣ ਵਾਲੇ ਨਤੀਜਿਆਂ ਬਾਰੇ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ।

ਪਰ ਜਦੋਂ ਉਨ੍ਹਾਂ ਨੂੰ ਕੀਤੀਆਂ ਇਨ੍ਹਾਂ ਗਲਤੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਫਿਰ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਭਾਰੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ। ਹੁਣ 6 ਮਹੀਨਿਆਂ ਤੋਂ ਇਕ ਵਿਅਕਤੀ ਦੇ ਹੋ ਰਹੇ ਦਰਦ ਕਾਰਨ ਡਾਕਟਰਾਂ ਵੱਲੋਂ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਹੈ, ਤੇ ਪੇਟ ਵਿੱਚੋਂ ਕੱਢੀ ਗਈ ਚੀਜ਼ ਕਾਰਨ ਸਾਰੀ ਦੁਨੀਆਂ ਹੀ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬ੍ਰਿਟੇਨ ਤੋਂ ਸਾਹਮਣੇ ਆਈ ਹੈ । ਜਿੱਥੇ ਇਕ ਵਿਅਕਤੀ ਨੂੰ ਪਿਛਲੇ ਛੇ ਮਹੀਨਿਆਂ ਤੋਂ ਪੇਟ ਦਰਦ ਦੀ ਸਮੱਸਿਆ ਆ ਰਹੀ ਸੀ।

ਉਸ ਦੀ ਸਿਹਤ ਖਰਾਬ ਹੋਣ ਤੇ ਡਾਕਟਰ ਕੋਲ ਜਾਣ ਉਪਰੰਤ ਕੀਤੇ ਗਏ ਐਕਸਰੇ ਵਿੱਚ ਹੋਏ ਖੁਲਾਸੇ ਨੂੰ ਲੈ ਕੇ ਡਾਕਟਰ ਵੀ ਹੈਰਾਨ ਰਹਿ ਗਏ। ਕਿਉਂਕਿ ਡਾਕਟਰ ਵੱਲੋਂ ਐਕਸਰੇ ਵਿੱਚ ਵੇਖਿਆ ਗਿਆ ਕਿ ਉਸ ਵਿਅਕਤੀ ਦੇ ਪੇਟ ਵਿੱਚ ਇਕ ਨੋਕੀਆ ਦਾ ਮੋਬਾਇਲ ਫੋਨ ਹੈ। ਜਿਸ ਕਾਰਨ ਇਸ ਵਿਅਕਤੀ ਦੇ ਦਰਦ ਹੋਣ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਤੋਂ ਬਾਅਦ 33 ਸਾਲਾ ਵਿਅਕਤੀ ਦਾ ਹਸਪਤਾਲ ਦੇ ਡਾਕਟਰਾਂ ਵੱਲੋਂ ਤੁਰੰਤ ਅਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਪੇਟ ਵਿੱਚ ਮੌਜੂਦ ਫੋਨ ਨੂੰ ਬਾਹਰ ਕੱਢਿਆ ਗਿਆ।

ਇਸ ਵਿਅਕਤੀ ਨੂੰ ਨਹੀਂ ਪਤਾ ਕਿ ਉਸ ਵੱਲੋਂ ਇਹ ਮੋਬਾਈਲ ਫੋਨ ਕਦੋਂ ਨਿਗਲਿਆ ਗਿਆ ਸੀ ਅਤੇ ਉਸ ਨੂੰ ਇਹ ਸਮੱਸਿਆ ਪੇਸ਼ ਆਉਣ ਲੱਗ ਪਈ। ਡਾਕਟਰਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਵੱਲੋਂ ਵਿਅਕਤੀ ਦੇ ਪੇਟ ਚੋਂ ਇਸ ਤਰ੍ਹਾਂ ਫੋਨ ਨੂੰ ਬਾਹਰ ਕੱਢਿਆ ਜਾਵੇਗਾ। ਅਪਰੇਸ਼ਨ ਕਰਨ ਵਾਲੇ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਅਪਰੇਸ਼ਨ ਤੋਂ ਬਾਅਦ ਵਿਅਕਤੀ ਦੀ ਹਾਲਤ ਬਿਲਕੁਲ ਸਥਿਰ ਹੈ ਕੋਈ ਖਤਰਾ ਨਹੀਂ ਹੈ।error: Content is protected !!