BREAKING NEWS
Search

ਡੈਮ ਦੇ ਰਾਹ ‘ਚ ਆ ਰਹੀ ਸੀ 600 ਸਾਲ ਪੁਰਾਣੀ ਮਸਜਿਦ, 4600 ਟਨ ਵਜ਼ਨ ਦੇ ਬਾਵਜੂਦ 2 ਕਿਲੋਮੀਟਰ ਤੱਕ ਕਰ ਦਿੱਤੀ ਸ਼ਿਫਟ….ਤਸਵੀਰਾਂ

ਤੁਰਕੀ ਵਿੱਚ 600 ਸਾਲ ਪੁਰਾਣੀ ਮਸਜਿਦ ਡੈਮ ਦੇ ਰਾਹ ਵਿੱਚ ਆ ਰਹੀ ਸੀ। ਮਸਜਿਦ ਨੂੰ ਬਕਾਇਦਾ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਰੋਬੋਟ ਟਰਾਂਸਪੋਰਟ ਜ਼ਰੀਏ ਦੋ ਕਿਲੋਮੀਟਰ ਦੂਰ ਕਿਸੇ ਹੋਰ ਥਾਂ ’ਤੇ ਸਥਾਪਤ ਕੀਤਾ ਗਿਆ।

ਮਜ਼ਦੂਰਾਂ ਨੂੰ ਸੈਂਕੜੇ ਸਾਲਾਂ ਤੋਂ ਸੁਰੱਖਿਅਤ ਰੱਖੀਆਂ ਦੀਵਾਰਾਂ ਤੋੜਨੀਆਂ ਪਈਆਂ ਤਾਂ ਕਿ ਉਹ ਟਰਾਂਸਪੋਰਟ ਲਈ ਪਲੇਟਫਾਰਮਾਂ ’ਤੇ ਮਸਜਿਦ ਦੇ ਟੁਕੜੇ ਕਰਕੇ ਰੱਖੀਆਂ ਜਾ ਸਕਣ।

ਹਾਸਲ ਜਾਣਕਾਰੀ ਮੁਤਾਬਕ ਇਊਬੀ ਮਸਜਿਦ ਹਸਨਕੈਫ ਸ਼ਹਿਰ ਵਿੱਚ ਸੀ। ਇੱਥੇ ਤੁਰਕੀ ਦਾ ਚੌਥਾ ਸਭ ਤੋਂ ਵੱਡਾ ਡੈਮ ਈਲੀਸੂ ਬਣਾਇਆ ਜਾ ਰਿਹਾ ਹੈ।

ਮਾਹਰਾਂ ਨੇ ਮਸਜਿਦ ਨੂੰ ਡੈਮ ਨੂੰ ਡੁੱਬੇ ਖੇਤਰ ਵਿੱਚ ਕਰਾਰ ਦਿੱਤਾ ਸੀ। ਮਸਜਿਦ ਦੇ ਦੋ ਹਿੱਸਿਆਂ ਨੂੰ ਵੀ ਇਸੇ ਸਾਲ ਹੋਰ ਥਾਵਾਂ ’ਤੇ ਸ਼ਿਫਟ ਕਰ ਦਿੱਤਾ ਗਿਆ ਹੈ।

4600 ਟਨ ਵਜ਼ਨ ਦੀ ਮਸਜਿਦ ਦੇ ਹਿੱਸੇ ਨੂੰ 30 ਪਹੀਆਂ ਵਾਲੇ ਸ਼ਕਤੀਸ਼ਾਲੀ ਰੋਬੋਟ ਜ਼ਰੀਏ ਨਿਊ ਕਲਚਰਲ ਪਾਰਕ ਫੀਲਡ ਵਿੱਚ ਸਥਾਪਤ ਕੀਤਾ ਗਿਆ ਹੈ। ਇਸ ਥਾਂ ’ਤੇ ਇਤਿਹਾਸਕ ਮਹੱਤਵ ਵਾਲੀਆਂ ਇਮਾਰਤਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।

ਹਸਨਕੈਫ ਦੇ ਮੇਅਰ ਅਬਦੁਲਵਹਾਪ ਕੁਸੇਨ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਇਤਿਹਾਸਕ ਮਹੱਤਵ ਦੀਆਂ ਇਮਾਰਤਾਂ ਖਰਾਬ ਨਾ ਹੋਣ, ਇਸ ਲਈ ਉਨ੍ਹਾਂ ਨੂੰ ਹੋਰ ਥਾਵਾਂ ’ਤੇ ਸੁਰੱਖਿਅਤ ਕੀਤਾ ਜਾ ਰਿਹਾ ਹੈ।

ਹਸਨਕੈਫ ਨੂੰ 1981 ਤੋਂ ਇੱਕ ਸੁਰੱਖਿਅਤ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ। ਇੱਥੇ ਕਰੀਬ ਛੇ ਹਜ਼ਾਰ ਗੁਫ਼ਾਵਾਂ ਤੇ ਬਾਈਜੇਂਟਾਈਨ ਯੁਗ ਦਾ ਕਿਲ੍ਹਾ ਵੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!