BREAKING NEWS
Search

ਠੰਡਾ ਪੀਣ ਦੇ ਸ਼ੋਕੀਨਾਂ ਲਈ ਬੁਰੀ ਖਬਰ .. ਸਭ ਨਾਲ ਸ਼ੇਅਰ ਕਰ ਦਿਓ

ਗਰਮੀਆਂ ਵਿੱਚ ਸ਼ਰਬਤ ਤੇ ਸਾਫ਼ਟ ਡਰਿੰਕ ਦਾ ਸੇਵਨ ਕਾਫ਼ੀ ਵਧ ਜਾਂਦਾ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਕੁਝ ਸਮਾਂ ਪਹਿਲਾਂ ਹੋਏ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਜ਼ਿਆਦਾ ਆਰਟੀਫੀਅਸ਼ਲ ਮਿਠਾਸ ਵਾਲੇ ਪਦਾਰਥ ਸੇਵਨ ਕਰਨ ਨਾਲ ਯਾਦ ਸ਼ਕਤੀ ਕਮਜ਼ੋਰ ਹੋ ਸਕਦੀ ਹੈ। ਖੋਜ ਅਨੁਸਾਰ ਮਿਠਾਸ ਵਾਲੇ ਪਦਾਰਥ ਸੇਵਨ ਕਰਨ ਨਾਲ ਸਟ੍ਰੋਕ ਤੇ ਡਿਮੇਸ਼ੀਆ ਦਾ ਖ਼ਤਰਾ ਵਧ ਜਾਂਦਾ ਹੈ। ਇਸ ਨਾਲ ਯਾਦ ਸ਼ਕਤੀ ਉੱਤੇ ਬੁਰਾ ਅਸਰ ਪੈਂਦਾ ਹੈ।‘ਅਲਜਾਈਮਸ ਐਂਡ ਡਿਮੇਸ਼ੀਆ’ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਰਿਸਰਚ ਅਨੁਸਾਰ ਬਹੁਤ ਜ਼ਿਆਦਾ ਮਿਠਾਸ ਵਾਲੇ ਡ੍ਰਕਿੰਗ ਦਾ ਸੇਵਨ ਕਰਨ ਦਾ ਸਿੱਧਾ ਅਸਰ ਯਾਦ ਸ਼ਕਤੀ ਉਤੇ ਪੈਂਦਾ ਹੈ।ਇਸ ਤੋਂ ਇਲਾਵਾ ਸੋਢਾ ਪੀਣ ਵਾਲੇ ਲੋਕਾਂ ਵਿੱਚ ਸਟ੍ਰੋਕ ਤੇ ਡਿਮੇਸ਼ੀਆ ਦਾ ਖ਼ਤਰਾ

ਆਮ ਵਿਅਕਤੀਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ।ਜਦੋਂ ਕਦੇ ਅਸੀਂ ਬਾਹਰ ਘੁੰਮਣ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਨੈਕਸ ਦੇ ਨਾਲ ਕੋਈ ਸਾਫਟ ਡਰਿੰਕ ਜ਼ਰੂਰ ਆਰਡਰ ਕਰਦੇ ਹਾਂ । ਸਨੈਕਸ ਦੇ ਨਾਲ ਸਾਫਟ ਡਰਿੰਕ ਲੈਣ ਦਾ ਮਜ਼ਾ ਵੱਖਰਾ ਹੀ ਹੁੰਦਾ ਹੈ । ਸਾਫਟ ਡਰਿੰਕ ਵਿੱਚ ਤੁਹਾਡੇ ਕੋਲ ਜੂਸ , ਮਾਕਟੇਲ , ਸ਼ੇਕ , ਸਮੂਦੀ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਆਪਸ਼ਨ ਹੁੰਦੀਆਂ ਹਨ ।ਰੇਸਤਰਾਂ ਵਿੱਚ ਜਦੋਂ ਵੇਟਰ ਤੁਹਾਡੇ ਸਾਫਟ ਡਰਿੰਕ ਨੂੰ ਸਰਵ ਕਰਦਾ ਹੈ ਤਾਂ ਇਸਨੂੰ ਪੀਣ ਲਈ ਸਟਰਾਅ ਲਗਾਕੇ ਦਿੱਤਾ ਜਾਂਦਾ ਹੈ ।ਜੋ ਕਿ ਬਹੁਤ ਹੀ ਵਧੀਆਂ ਤਰੀਕੇ ਨਾਲ ਸਜਾਇਆ ਹੁੰਦਾ ਹੈ। ਖਾਸ ਕਰਕੇ ਬੱਚਿਆਂ ਦੇ ਲਈ ਖਾਸ ਅਤੇ ਰੰਗਦਾਰ ਸਟਰਾਅ ਪੇਸ਼ ਕੀਤੇ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਸਟਰਾਅ ਤੁਹਾਡੀ ਸਿਹਤ ਲਈ ਕਿੰਨੇ ਨੁਕਸਾਨਦਾਇਕ ਹਨ । ਤੁਸੀ ਬਿਨਾਂ ਕੁੱਝ ਸੋਚੇ ਆਪਣੀ ਸਾਫਟ ਡਰਿੰਕ ਵਿੱਚ ਪਲਾਸਟਿਕ ਸਟਰਾਅ ਨੂੰ ਇਸਤੇਮਾਲ ਕਰ ਆਪਣੀ ਡਰਿੰਕ ਪੀਂਦੇ ਹੋ , ਪਰ ਰਿਸਰਚ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ

ਕਿ ਪਲਾਸਟਿਕ ਸਟਰਾਅ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ ।ਪਲਾਸਟਿਕ ਸਟਰਾਅ ਵਿੱਚ ਪਾਲੀਇਥਾਇਲੀਨ ਪਦਾਰਥ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਲਈ ਕਾਫ਼ੀ ਨੁਕਸਾਨਦਾਇਕ ਪਦਾਰਥ ਹੈ , ਜਿਸਦੇ ਨਾਲ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਹੋ ਸਕਦੀਆਂ ਹਨ । ਕਈ ਸਟਰਾਅ ਵਿੱਚ ਤਾਂ ਪਾਲੀਪ੍ਰੋਪਾਇਲੀਨ ਅਤੇ ਬਿਸਫਿਨਾਲ ਏ ਵੀ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਵਿੱਚ ਮੋਟਾਪੇ ਅਤੇ ਕੈਂਸਰ ਦੇ ਖਤਰੇ ਨੂੰ ਪੈਦਾ ਕਰਦਾ ਹੈ।ਇਸਦੇ ਇਸਤੇਮਾਲ ਨਾਲ ਤੁਹਾਡੇ ਮੂੰਹ ਵਿੱਚ ਕੋਲੇਜਨ ਟੁੱਟਦਾ ਹੈ ਜਿਸਦੇ ਕਾਰਨ ਤੁਹਾਡੇ ਚਿਹਰੇ ਉੱਤੇ ਉਮਰ ਤੋਂਪਹਿਲਾਂ ਰਿੰਕਲਸ ਆਉਣ ਲੱਗਦੇ ਹਨ । ਤਾਂ ਜੇਕਰ ਹੁਣ ਕਦੇ ਤੁਸੀਂ ਬਾਹਰ ਜਾਓ ਤਾਂ ਪਲਾਸਟਿਕ ਸਟਰਾਅ ਦੀ ਵਰਤੋ ਤੋਂ ਪਰਹੇਜ ਕਰੋ । ਤੁਸੀਂ ਚਾਹੋ ਤਾਂ ਲੱਕੜੀ ਜਾਂ ਕਾਗਜ ਨਾਲ ਬਣੇ ਸਟਰਾਅ ਦਾ ਇਸਤੇਮਾਲ ਕਰ ਸਕਦੇ ਹੋ ।



error: Content is protected !!