BREAKING NEWS
Search

ਟੁਟਿਆ ਦੁੱਖਾਂ ਦਾ ਪਹਾੜ ਇਕੱਠੇ 7 ਬੱਚਿਆਂ ਨੂੰ ਪਾਕਿਸਤਾਨ ਚ ਜਨਮ ਦੇਣ ਵਾਲੀ ਮਾਂ ਤੇ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵਰਲਡ ਰਿਕਾਰਡ ਬਣਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਥੇ ਹੀ ਕਈ ਵਾਰ ਪਰਮਾਤਮਾ ਵੱਲੋਂ ਅਜਿਹੀ ਬਖ਼ਸ਼ਿਸ਼ ਕੀਤੀ ਜਾਂਦੀ ਹੈ ਕਿ ਕੁਝ ਲੋਕਾਂ ਵੱਲੋਂ ਆਪਣੇ ਆਪ ਹੀ ਅਜਿਹੇ ਰਿਕਾਰਡ ਪੈਦਾ ਕਰ ਦਿੱਤੇ ਜਾਂਦੇ ਹਨ। ਦੁਨੀਆਂ ਵਿਚ ਜਿਥੇ ਹਰ ਮਾਂ-ਬਾਪ ਔਲਾਦ ਦੇ ਸੁੱਖ ਦਾ ਆਨੰਦ ਮਾਨਣਾ ਚਾਹੁੰਦਾ ਹੈ। ਜਿੱਥੇ ਕਈ ਪਰਿਵਾਰ ਇਸ ਸੁੱਖ ਲਈ ਬਹੁਤ ਸਾਲਾਂ ਤੱਕ ਲੰਮਾ ਇੰਤਜਾਰ ਕਰਦੇ ਹਨ। ਉਥੇ ਹੀ ਕਈ ਜਗ੍ਹਾ ਪਰਮਾਤਮਾ ਵੱਲੋਂ ਔਲਾਦ ਦੀ ਅਜਿਹੀ ਬਖਸ਼ਿਸ਼ ਕੀਤੀ ਜਾਂਦੀ ਹੈ ਕਿ ਮਾਂ-ਬਾਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।

ਹੁਣ ਪਾਕਿਸਤਾਨ ਵਿਚ ਸੱਤ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਬੀਤੇ ਦਿਨੀਂ ਪਾਕਿਸਤਾਨ ਵਿਚ ਇਕ ਔਰਤ ਵੱਲੋਂ ਹਸਪਤਾਲ ਵਿੱਚ ਸੱਤ ਬੱਚਿਆਂ ਨੂੰ ਜਨਮ ਦਿੱਤਾ ਗਿਆ ਸੀ। ਜਿਥੇ ਔਰਤ ਨੂੰ ਦਰਦ ਹੋਣ ਤੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਜਿੱਥੇ ਅਲਟਰਾਸਾਊਂਡ ਵਿੱਚ ਪੰਜ ਬੱਚਿਆਂ ਦੇ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਪਰ ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਦੀ ਟੀਮ ਵੱਲੋਂ ਤੁਰੰਤ ਹੀ ਉਸਦਾ ਸਫ਼ਲ ਅਪ੍ਰੇਸ਼ਨ ਕਰਕੇ ਸੱਤ ਬਚਿਆਂ ਨੂੰ ਜਨਮ ਦਿੱਤਾ ਗਿਆ।

ਜਿੱਥੇ ਉਹ ਸਾਰੇ ਬੱਚੇ ਪ੍ਰੀਮੈਚਿਓਅਰ ਸਨ, ਉਥੇ ਹੀ ਉਨ੍ਹਾਂ ਦਾ ਵਜ਼ਨ ਇੱਕ ਕਿਲੋਗ੍ਰਾਮ ਸੀ। ਇਹ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ ਜਿਸ ਕਾਰਨ ਉਨਾਂ ਨੂੰ ਕਈ ਸਮੱਸਿਆਵਾਂ ਪੇਸ਼ ਆਈਆਂ। ਇਨ੍ਹਾਂ ਬੱਚਿਆਂ ਨੂੰ ਜਨਮ ਪਾਕਿਸਤਾਨ ਦੇ ਐਬਟਾਬਾਦ ਵਿਚ ਰਹਿਣ ਵਾਲੀ ਔਰਤ ਵੱਲੋਂ ਦਿੱਤਾ ਗਿਆ ਸੀ। ਉਥੇ ਹੀ ਇਨ੍ਹਾਂ ਸੱਤ ਬੱਚਿਆਂ ਚੋਂ ਪੰਜ ਬੱਚਿਆਂ ਦੀ ਮੌਤ ਹਸਪਤਾਲ ਵਿੱਚ ਹੋ ਗਈ ਸੀ। 2 ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹੋਰ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਸੀ।

ਜਿੱਥੇ ਮੰਗਲਵਾਰ ਨੂੰ ਛੇਵੇਂ ਬੱਚੇ ਦੀ ਵੀ ਮੌਤ ਹੋ ਗਈ। ਉਥੇ ਹੀ ਸੱਤਵਾਂ ਬੱਚਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜਿਸ ਦੀ ਹਾਲਤ ਕਾਫੀ ਗੰਭੀਰ ਹੈ। ਡਾਕਟਰਾਂ ਦੀ ਟੀਮ ਵੱਲੋਂ ਉਸ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਉੱਥੇ ਕਿ ਬੱਚਿਆਂ ਦੇ ਵਾਰਡ ਦੇ ਇੰਚਾਰਜ ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਬੱਚਿਆਂ ਦੇ ਸਮੇਂ ਤੋਂ ਪਹਿਲਾਂ ਪੈਦਾ ਹੋਣ ਕਾਰਨ ਇਹ ਸਾਰੀ ਮੁਸ਼ਕਲ ਪੇਸ਼ ਆਈ ਹੈ।error: Content is protected !!