10 ਸਾਲ ਤੋਂ ਵਿੱਛੜੇ ਪਿਓ-ਪੁੱਤ ਦਾ ਮੁੜ ਹੋਵੇਗਾ ਮੇਲ
ਬੀਜਿੰਗ- ਟਿੱਕਟਾਕ ਜਿਹੇ ਸੋਸ਼ਲ ਮੀਡੀਆ ਪਲੇਟਫਾਰਮਸ ਅਕਸਰ ਮਨੋਰੰਜਨ ਦੇ ਲਈ ਵਰਤੇ ਜਾਂਦੇ ਹਨ। ਹਾਲਾਂਕਿ ਚੀਨ ਵਿਚ ਟਿੱਕਟਾਕ ਦੀ ਇਕ ਵੀਡੀਓ ਨੇ 10 ਸਾਲ ਤੋਂ ਲਾਪਤਾ ਇਕ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਦਾ ਕੰਮ ਕੀਤਾ ਹੈ। ਲੋਂਗ ਜਿਯਾਮੇਂਗ ਦੇ ਪਿਤਾ ਤਕਰੀਬਨ 10 ਸਾਲ ਪਹਿਲਾਂ ਇਕ ਦਿਨ ਅਚਾਨਕ ਲਾਪਤਾ ਹੋ ਗਏ ਤੇ ਉਦੋਂ ਤੋਂ ਹੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਲੱਭ ਰਿਹਾ ਸੀ। ਇਕ ਦਿਨ ਜਿਆਮੇਂਗ ਨੂੰ ਇਕ ਟਿੱਕਟਾਕ ਵੀਡੀਓ ਨਜ਼ਰ ਆਈ ਤੇ ਉਸ ਨੂੰ ਆਖਿਰ ਆਪਣੇ ਪਿਤਾ ਮਿਲ ਗਏ।
ਡੇਲੀ ਸਟਾਰ ਦੀ ਇਕ ਖਬਰ ਮੁਤਾਬਕ ਲੋਂਗ ਜਿਆਮੇਂਗ ਨੇ ਬੀਤੇ ਦਿਨੀਂ ਟਿੱਕਟਾਕ ‘ਤੇ ਇਕ ਵੀਡੀਓ ਦੇਖੀ, ਜਿਸ ਵਿਚ ਇਕ ਬੁੱਢੇ ਵਿਅਕਤੀ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਸੀ। ਜਦੋਂ ਉਹਨਾਂ ਨੇ ਧਿਆਨ ਨਾਲ ਦੇਖਿਆ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਵੀਡੀਓ ਵਿਚ ਮੌਜੂਦ ਵਿਅਕਤੀ ਉਹਨਾਂ ਦੇ 10 ਸਾਲ ਪਹਿਲਾਂ ਲਾਪਤਾ ਹੋਏ ਪਿਤਾ ਹੀ ਹਨ। ਇਸ ਵੀਡੀਓ ਵਿਚ 71 ਸਾਲਾ ਸੀਨੀਅਰ ਜਿਆਮੇਂਗ ਕਚਰੇ ਤੋਂ ਚੁੱਕ ਕੇ ਖਾਣਾ ਖਾ ਰਹੇ ਸਨ ਤੇ ਬਹੁਤ ਬੁਰੀ ਹਾਲਤ ਵਿਚ ਸਨ। ਵੀਡੀਓ ਵਿਚ ਦੱਸਿਆ ਗਿਆ ਸੀ ਕਿ ਇਹ ਵਿਅਕਤੀ ਠੀਕ ਤਰ੍ਹਾਂ ਨਾਲ ਆਪਣੇ ਬਾਰੇ ਕੁਝ ਦੱਸ ਨਹੀਂ ਪਾ ਰਿਹਾ ਹੈ ਤੇ ਗੁਫਾ ਵਿਚ ਲੁਕ ਕੇ ਰਹਿ ਰਿਹਾ ਹੈ।
ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਕੀਤੀ ਮਦਦ
ਜਿਸ ਯੂਜ਼ਰ ਨੇ ਇਹ ਵੀਡੀਓ ਟਿੱਕਟਾਕ ‘ਤੇ ਸ਼ੇਅਰ ਕੀਤੀ ਸੀ ਉਸ ਨੇ ਬੁੱਢੇ ਜਿਆਮੇਂਗ ਦੀ ਬਹੁਤ ਮਦਦ ਕੀਤੀ ਤੇ ਉਹਨਾਂ ਦੀ ਵੀਡੀਓ ਬਣਾ ਕੇ ਲੋਕਾਂ ਨੂੰ ਉਹਨਾਂ ਦੀ ਮਦਦ ਦੀ ਅਪੀਲ ਕੀਤੀ। ਬਾਅਦ ਵਿਚ ਵੀਡੀਓ ਬਣਾਉਣ ਵਾਲਾ ਉਸ ਗੁਫਾ ਵਿਚ ਵੀ ਗਿਆ ਜਿਥੇ ਉਹ ਰਹਿੰਦੇ ਸਨ। ਇਸ ਪੋਸਟ ਵਿਚ ਇਸ ਵਿਅਕਤੀ ਨੇ ਸੀਨੀਅਰ ਜਿਆਮੇਂਗ ਦੀ ਮਦਦ ਦੇ ਲਈ ਲੋਕਾਂ ਤੋਂ ਪੈਸੇ ਭੇਜਣ ਦੀ ਅਪੀਲ ਵੀ ਕੀਤੀ ਸੀ।
ਲੋਂਗ ਜਿਆਮੇਂਗ ਨੇ ਆਪਣੇ ਪਿਤਾ ਨੂੰ ਪਛਾਣ ਲਿਆ ਤਾਂ ਉਹਨਾਂ ਨੇ ਵੀਡੀਓ ‘ਤੇ ਹੀ ਕੁਮੈਂਟ ਕਰਕੇ ਯੂਜ਼ਰ ਤੋਂ ਉਹਨਾਂ ਦਾ ਪਤਾ ਮੰਗਿਆ। ਲੋਂਗ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਿਤਾ ਨੂੰ ਲੱਭਣ ਲਈ ਆਪਣੀ ਨੌਕਰੀ ਵੀ ਛੱਡ ਦੀ ਸੀ। ਲੋਂਗ ਨੇ ਦੱਸਿਆ ਕਿ ਜਿਸ ਯੂਜ਼ਰ ਨੇ ਉਹਨਾਂ ਦੀ ਵੀਡੀਓ ਪੋਸਟ ਕੀਤੀ ਹੈ ਉਸ ਨੇ ਫਿਲਹਾਲ ਉਹਨਾਂ ਦਾ ਪਤਾ ਨਹੀਂ ਦੱਸਿਆ ਹੈ ਪਰ ਅਸੀਂ ਪੁਲਸ ਦੀ ਮਦਦ ਵੀ ਲੈ ਰਹੇ ਹਾਂ।
ਤਾਜਾ ਜਾਣਕਾਰੀ