ਆਈ ਤਾਜ਼ਾ ਵੱਡੀ ਖਬਰ
ਅਕਸਰ ਕੁਝ ਅਜਹੀਆਂ ਚੀਜਾਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਕਦੇ ਜਾਦਾ ਸੋਚਦੇ ਵਿਚਾਰਦੇ ਨਹੀਂ,ਪਰ ਇਨ੍ਹਾਂ ਪਿੱਛੇ ਕੁਝ ਰੌਚਕ ਤੱਥ ਹੁੰਦੇ ਹਨ। ਇਹ ਰੌਚਕ ਤੱਥ ਜਦੋੰ ਸਾਨੂੰ ਪਤਾ ਲਗਦੇ ਹਨ ਤਾਂ ਅਸੀਂ ਜਿੱਥੇ ਹੈਰਾਨ ਹੁਣੇ ਹਾਂ ਉੱਥੇ ਹੀ ਕਾਫ਼ੀ ਕੁਝ ਨਵਾਂ ਵੀ ਸਮਝਣ ਨੂੰ ਮਿਲ ਜਾਂਦਾ ਹੈ। ਅੱਜ ਜਿਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਵੀ ਜਾਣਕਾਰੀ ਨਾਲ ਭਰਭੂਰ ਹੈ। ਜਿਸ ਦੇ ਪਿੱਛੇ ਵਿਗਿਆਨ ਆਪਣੀ ਰਾਏ ਰੱਖਦਾ ਹੈ ਅਤੇ ਵਾਤਾਵਰਨ ਸਬੰਧੀ ਵੀ ਇਸਦੇ ਕੁਝ ਫਾਇਦੇ ਹਨ।ਟਾਇਲਟ ਪੇਪਰ ਅਤੇ ਆਮ ਵਰਤੋਂ ਵਿੱਚ ਆਉਣ ਵਾਲਾ ਟਿਸ਼ੂ ਪੇਪਰ ਅੱਜ ਇਸ ਬਾਰੇ ਕੁਝ ਰੌਚਕ ਜਾਣਕਾਰੀਆਂ ਹਾਸਲ ਕਰਾਂਗੇ। ਅਕਸਰ ਵੇਖਣ ਨੂੰ ਇਹ ਮਿਲਦਾ ਹੈ ਕਿ ਟਾਇਲਟ ਪੇਪਰ ਚਿੱਟੇ ਰੰਗ ਵਿਚ ਆਉਂਦਾ ਹੈ। ਇਸ ਪਿੱਛੇ ਕਿ ਕਾਰਨ ਹੈ ਉਹ ਹੈ ਵਿਗਿਆਨਕ ਅਤੇ ਵਪਾਰਕ।
ਵਾਤਾਵਰਨ ਸਬੰਧੀ ਵੀ ਇਸ ਨੂੰ ਚਿੱਟਾ ਰੱਖਣਾ ਸਹੀ ਮੰਨਿਆ ਜਾਂਦਾ ਹੈ। ਦਰਅਸਲ ਕਾਗਜ ਹਮੇਸ਼ਾ ਭੁਰੇ ਰੰਗ ਵਿਚ ਹੁੰਦਾ ਹੈ। ਇਸਨੂੰ ਬਲੀਚ ਕਰਕੇ ਸਫੇਦ ਕੀਤਾ ਜਾਂਦਾ ਹੈ। ਜੇਕਰ ਵਪਾਰ ਦੇ ਤੌਰ ਉੱਤੇ ਵੇਖੀਏ ਤਾਂ ਇਸ ਵਿੱਚ ਖਰਚ ਵੀ ਘਟ ਆਉਂਦਾ ਹੈ। ਜੇਕਰ ਇਸਨੂੰ ਭੁਰੇ ਰੰਗ ਵਿਚ ਰੰਗਿਆ ਜਾਂਦਾ ਹੈ ਤਾਂ ਖਰਚ ਵਧ ਹੋਵੇਗਾ ਅਤੇ ਜੇਕਰ ਸਫੇਦ ਰੰਗ ਲਈ ਬਲੀਚ ਦਾ ਇਸਤੇਮਾਲ ਕੀਤਾ ਜਾਵੇ ਤਾਂ ਖਰਚ ਘੱਟ ਹੋਵੇਗਾ। ਇਹ ਵੀ ਸੱਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਕੰਪਨੀਆਂ ਟਾਇਲਟ ਪੇਪਰ ਨੂੰ ਚਿੱਟਾ ਰਖਦਿਆਂ ਹਨ ਤਾਂ ਜੌ ਇਸ ਦੀਆਂ ਕੀਮਤਾਂ ਨੂੰ ਕਾਬੂ ਵਿਚ ਰੱਖਿਆ ਜਾ ਸਕੇ।
ਦੂਜੇ ਪਾਸੇ ਜੇਕਰ ਹੁਣ ਵਾਤਾਵਰਨ ਸੰਬੰਧੀ ਗੱਲ ਕਰ ਲਈਏ ਤਾਂ ਸਫੇਦ ਪੇਪਰ ਰੰਗਦਾਰ ਕਾਗ਼ਜ ਨਾਲੋ ਛੇਤੀ ਸੜ ਜਾਂਦਾ ਹੈ। ਇਸਦਾ ਨਿਪਟਾਰਾ ਛੇਤੀ ਹੋ ਜਾਂਦਾ ਹੈ ਜਿਸ ਹਿਸਾਬ ਨਾਲ ਇਹ ਵਾਤਾਵਰਨ ਪ੍ਰਤੀ ਵੀ ਸਹੀ ਹੈ। ਇਹ ਦੂਜਾ ਕਾਰਨ ਹੈ ਜਿਸ ਕਰਕੇ ਇਸਦਾ ਰੰਗ ਸਫੈਦ ਰੱਖਿਆ ਜਾਂਦਾ ਹੈ। ਜਿਕਰਯੋਗ ਹੈ ਕਿ ਸਫੇਦ ਕਾਗ਼ਜ ਨੂੰ ਡਾਕਟਰ ਸਿਹਤ ਦੇ ਲਈ ਵੀ ਸਹੀ ਦਸਦੇ ਹਨ। ਸਿਹਤ ਸਮੱਸਿਆਵਾਂ ਤੋਂ ਵੀ ਬਚਾਅ ਰਹਿੰਦਾ ਹੈ। ਵੈਸੇ ਤਾਂ ਹੁਣ ਆਮ ਜਿੰਦਗੀ ਵਿੱਚ ਟਿਸ਼ੂ ਪੇਪਰ ਅਤੇ ਟਾਇਲਟ ਪੇਪਰ ਦਾ ਇਸਤੇਮਾਲ ਵੱਧ ਗਿਆ ਹੈ।
ਪਹਿਲਾਂ ਇਹ ਚੀਜਾਂ ਸਿਰਫ਼ ਹੋਟਲ ਅਤੇ ਰੈਸਟੋਰੈਂਟਾਂ ਵਿਚ ਹੀ ਵੇਖਣ ਨੂੰ ਮਿਲਦੀਆਂ ਸੀ ਪਰ ਹੁਣ ਇਨ੍ਹਾਂ ਦਾ ਆਮ ਜ਼ਿੰਦਗੀ ਵਿਚ ਵੀ ਇਸਤੇਮਾਲ ਬਹੁਤ ਵੱਧ ਗਿਆ ਹੈ। ਬਹੁਤ ਸਾਰੇ ਦੇਸ਼ਾਂ ਵਿਚ ਚਿੱਟੇ ਰੰਗ ਦੇ ਟਾਇਲਟ ਪੇਪਰ ਹੀ ਇਸਤੇਮਾਲ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਵਪਾਰਕ ਕੰਪਨੀਆਂ ਵਲੋਂ ਰੰਗਦਾਰ ਪੇਪਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਜਾਦਾ ਸਮਾਂ ਚੱਲ ਹੀ ਨਹੀਂ ਪਾਏ।
ਤਾਜਾ ਜਾਣਕਾਰੀ