ਪੰਜਾਬ ਪੁਲਸ ਦੀ ਧੱਕੇਸ਼ਾਹੀ ਦੀਆਂ ਖਬਰਾਂ ਅਤੇ ਵੀਡੀਓ ਦਾ ਆਮ ਹੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਕੀ ਕਦੇ ਪੰਜਾਬ ਪੁਲਸ ਦੇ ਨਾਲ ਧੱਕਾ ਹੁੰਦਾ ਦੇਖਿਆ ਹੈ। ਜੀ ਹਾਂ! ਕੁਝ ਲੋਕ ਅਜਿਹੇ ਵੀ ਹਨ ਜੋ ਸਭ ਤੋਂ ਵੱਧ ਡਰ ਰੱਖਣ ਵਾਲੀ ਪੰਜਾਬ ਪੁਲਸ ਨੂੰ ਵੀ ਟਿੱਚ ਨਹੀਂ ਜਾਣਦੇ। ਅਜਿਹਾ ਹੀ ਇੱਕ ਮਾਮਲਾ ਮੁਹਾਲੀ ਇਲਾਕੇ ਤੋਂ ਸਾਹਮਣੇ ਆਇਆ ਹੈ।
ਜਿੱਥੇ ਕਿ ਇਕ ਨਾਕੇ ਦੌਰਾਨ ਪੁਲਸ ਅਧਿਕਾਰੀ ਨੂੰ ਟਰੱਕ ਰੋਕਣਾ ਉਸ ਵੇਲੇ ਮਹਿੰਗਾ ਪੈ ਗਿਆ। ਜਦੋਂ ਪੁਲੀਸ ਵਾਲਾ ਟਰੱਕ ਚਾਲਕ ਨੂੰ ਧੌਂਸ ਦਿਖਾ ਰਿਹਾ ਸੀ। ਟਰੱਕ ਚਾਲਕ ਨੂੰ ਉਸ ਦੀ ਇਹ ਗੱਲ ਚੰਗੀ ਨਹੀਂ ਲੱਗੀ। ਜਿਸ ਕਾਰਨ ਉਹ ਗੱਲ ਕਰਦੇ ਦੌਰਾਨ ਹੀ ਟਰੱਕ ਨੂੰ ਚਲਾ ਕੇ ਲੈ ਗਿਆ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਸਮੇਂ ਪੰਜਾਬ ਪੁਲਸ ਦੀ ਵਰਦੀ ਪਾਈ ਥਾਣੇਦਾਰ ਟਾਕੀ ਚ ਲਮਕ ਰਿਹਾ ਸੀ। ਪੁਲਿਸ ਅਧਿਕਾਰੀ ਵੱਲੋਂ ਟਰੱਕ ਡਰਾਈਵਰ ਨੂੰ ਟਰੱਕ ਰੋਕਣ ਦੀ ਗੱਲ ਕਹੀ ਗਈ।
ਉਸ ਦੀਆਂ ਮਿੰਨਤਾਂ ਵੀ ਕੀਤੀਆਂ ਗਈਆਂ ਪਰ ਉਸ ਨੇ ਟਰੱਕ ਨਹੀਂ ਰੋਕਿਆ। ਇਸ ਪੂਰੇ ਮਾਮਲੇ ਦੀ ਵੀਡੀਓ ਰਿਕਾਰਡਿੰਗ ਟਰੱਕ ਦੇ ਅੰਦਰ ਤੋਂ ਹੋਈ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਵੀਡੀਓ ਬਣਾਉਣ ਵਾਲਾ ਟਰੱਕ ਡਰਾਈਵਰ ਦਾ ਹੀ ਕੋਈ ਸਾਥੀ ਸੀ। ਵੀਡੀਓ ਦੇਖਣ ਵਾਲੇ ਕੁਝ ਲੋਕ ਇਸਨੂੰ ਟਰੱਕ ਡਰਾਈਵਰ ਦੀ ਬਦਮਾਸ਼ੀ ਆਖ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਟਰੱਕ ਡਰਾਈਵਰ ਦੀ ਬਹਾਦਰੀ।
ਪਰ ਇਸ ਤਰੀਕੇ ਦੇ ਨਾਲ ਸ਼ਰੇਆਮ ਪੁਲਸ ਮੁਲਾਜ਼ਮ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਦੇਣਾ ਕਿੱਥੋਂ ਦੀ ਸਹੀ ਗੱਲ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਇਸ ਟਰੱਕ ਡਰਾਈਵਰ ਤੇ ਪਰਚਾ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ। ਲੋਕਾਂ ਨੂੰ ਮੁਸੀਬਤ ਵਿੱਚੋਂ ਕੱਢਣ ਵਾਲੀ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੀ ਪੁਲਿਸ ਜੇਕਰ ਆਪ ਹੀ ਇਸ ਤਰੀਕੇ ਦੇ ਨਾਲ ਮੁਸੀਬਤ ਵਿੱਚ ਫਸਦੀ ਨਜ਼ਰ ਆਵੇ ਤਾਂ ਇਸ ਦੇ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ
Home ਤਾਜਾ ਜਾਣਕਾਰੀ ਟਰੱਕ ਡਰੈਵਰ ਨੂੰ ਆ ਗਿਆ ਗੁੱਸਾ, ਕਢਾ ਦਿੱਤੀਆਂ ਥਾਣੇਦਾਰ ਦੀਆਂ ਚੀਕਾਂ, ਦੇਖੋ ਕੀ ਕੀਤਾ, ਹੈਰਾਨੀਜਨਕ ਵੀਡੀਓ
ਤਾਜਾ ਜਾਣਕਾਰੀ