ਟਰੰਪ ਦਾ ਖੁਲਾਸਾ: ਕੋਵਿਡ-19ਤੋਂ ਬਚਣ ਲਈ ਰੋਜ਼ਾਨਾ ਖਾ ਰਹੇ ਇਹ

ਸਾਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ ਅਤੇ ਸੰਸਾਰ ਦੇ ਸਾਰੇ ਮੁਲਕ ਇਸ ਦੇ ਕਹਿਰ ਨਾਲ ਜੂਝ ਰਹੇ ਹਨ। ਇਸ ਤੋਂ ਬਚਣ ਲਈ ਲੋਕ ਵੇਖੋ ਵੱਖ ਤਰੀਕੇ ਆਪਣਾ ਰਹੇ ਹਨ। ਹੁਣ ਇਕ ਤਾਜਾ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਇਥੋਂ ਤਕ ਕੇ ਅਮਰੀਕੀ ਸਿਹਤ ਵਿਭਾਗ ਵੀ ਹੈਰਾਨ ਹੈ। ਪਰ ਟਰੰਪ ਆਪਣੀ ਹੀ ਮਰਜੀ ਕਰ ਰਿਹਾ ਹੈ।

ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸੋਮਵਾਰ ਨੂੰ ਕਿਹਾ ਕਿ ਉਹ ਐਂਟੀ-ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ (hydroxychloroquine) ਖਾ ਰਿਹਾ ਹੈ। ਟਰੰਪ ਵੱਲੋਂ ਇਹ ਐਲਾਨ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਅਮਰੀਕੀ ਮਾਹਰਾਂ ਤੇ ਨਿਯਮਕਾਂ ਨੇ ਕਿਹਾ ਹੈ ਕਿ ਇਹ ਦਵਾਈ ਕੋਰੋਨਾਵਾਇਰਸ (Coronavirus) ਨਾਲ ਲੜਨ ਲਈ ਸਹੀ ਨਹੀਂ।

ਟਰੰਪ ਨੇ ਕਿਹਾ ਕਿ ਉਸ ਦਾ ਕੋਰੋਨਾਵਾਇਰਸ ਟੈਸਟ ਨਕਾਰਾਤਮਕ ਆਇਆ ਹੈ ਤੇ ਉਸ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿਖਾਏ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਦਵਾਈ ਨੂੰ ਸਾਵਧਾਨੀ ਵਜੋਂ ਲੈ ਰਹੇ ਹਨ। ਟਰੰਪ ਨੇ ਕਿਹਾ, “ਮੈਂ ਜ਼ਿੰਕ ਨਾਲ ਹਰ ਰੋਜ਼ ਇੱਕ ਗੋਲੀ ਖਾਂਦਾ ਹਾਂ। ਇਹ ਪੁੱਛਣ ‘ਤੇ ਕਿਉਂ – ਉਸ ਨੇ ਜਵਾਬ ਦਿੱਤਾ ਕਿ ਕਿਉਂਕਿ ਮੈਂ ਇਸ ਬਾਰੇ ਚੰਗਾ ਸੁਣਿਆ ਹੈ। ਮੈਂ ਬਹੁਤ ਸਾਰੀਆਂ ਚੰਗੀਆਂ ਖ਼ਬਰਾਂ ਸੁਣੀਆਂ ਹਨ।

ਟਰੰਪ ਨੇ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ, ਜਦੋਂਕਿ ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਇਹ ਦਵਾਈ ਕੋਰੋਨਾ ਦੇ ਮਰੀਜ਼ਾਂ ‘ਤੇ ਕੰਮ ਨਹੀਂ ਕਰਦੀ ਤੇ ਯੂਐਸ ਸਰਕਾਰ ਦੇ ਰੈਗੂਲੇਟਰ ਨੇ ਵੀ ਚੇਤਾਵਨੀ ਦਿੱਤੀ ਕਿ ਇਹ ਦਵਾਈ ਸੁਰੱਖਿਅਤ ਨਹੀਂ ਹੈ।

ਦੱਸ ਦੇਈਏ ਕਿ ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਐਂਟੀ-ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ ਸਪਲਾਈ ਕਰਨ ਦੀ ਅਪੀਲ ਕੀਤੀ ਸੀ। ਭਾਰਤ ਸਰਕਾਰ ਦੁਆਰਾ ਇਸ ਦੇ ਨਿਰਯਾਤ ਦੀ ਇਜਾਜ਼ਤ ਦੇਣ ਲਈ ਟਰੰਪ ਨੇ ਪ੍ਰਧਾਨ ਮੰਤਰੀ ਨੂੰ “ਮਹਾਨ ਨੇਤਾ” ਤੇ “ਬਹੁਤ ਚੰਗੇ” ਵਿਅਕਤੀ ਨੂੰ ਦੱਸਿਆ। ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਵਾਇਰਸ ਨਾਲ ਪ੍ਰਭਾਵਤ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 90,000 ਤੋਂ ਉਪਰ ਪਹੁੰਚ ਗਈ ਹੈ।


ਤਾਜਾ ਜਾਣਕਾਰੀ
ਟਰੰਪ ਨੇ ਕਰਤਾ ਖੁਲਾਸਾ – ਕਰੋਨਾ ਤੋਂ ਬਚਣ ਲਈ ਰੋਜ਼ਾਨਾ ਖਾ ਰਿਹਾ ਇਹ ਚੀਜ
ByadminMay 19, 2020Comments Off on ਟਰੰਪ ਨੇ ਕਰਤਾ ਖੁਲਾਸਾ – ਕਰੋਨਾ ਤੋਂ ਬਚਣ ਲਈ ਰੋਜ਼ਾਨਾ ਖਾ ਰਿਹਾ ਇਹ ਚੀਜ
Previous Postਆਪਣੇ ਪਿੰਡ 'ਚ ਬਣਾ ਰਹੇ ਸੁਫਨਿਆਂ ਦਾ ਮਹਿਲ ਇਹ ਮਸ਼ਹੂਰ ਪੰਜਾਬੀ ਗਾਇਕ, ਕਦੇ ਆਈਆਂ ਸਨ ਮਕਾਨ ‘ਚ ਵੀ ਤਰੇੜਾਂ
Next Postਹੁਣੇ ਹੁਣੇ ਪੰਜਾਬ ਚ ਪੈ ਗਿਆ ਵੱਡਾ ਡਾਕਾ - ਮਚੀ ਹਾਹਾਕਾਰ ਪਈਆਂ ਭਾਜੜਾਂ