=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਟਰੈਕਟਰ ‘ਤੇ ਬਿਠਾ ਕੇ ਲਿਆਇਆ ਲਾੜਾ ਲਾੜੀ ਨੂੰ , ਵੇਖ ਕੇ ਅਸ਼-ਅਸ਼ ਕਰ ਉਠੇ ਲੋਕ (ਵੀਡੀਓ )

ਅੱਜ ਦੇ ਦੌਰ ‘ਚ ਵਿਆਹ-ਸ਼ਾਦੀਆਂ ‘ਚ ਲੋਕ ਕੁਝ ਵੱਖਰਾ ਕਰਕੇ ਉਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਵਿਆਹਾਂ ‘ਚ ਭਾਰੀ ਖਰਚਾ ਕਰਨਾ ਅੱਜ ਦਾ ਫੈਸ਼ਨ ਹੋ ਗਿਆ ਹੈ ਅਤੇ ਹੈਲੀਕਾਪਟਰ ‘ਤੇ ਦੁਲਹਣ ਲੈਣ ਆਉਣਾ ਵੀ ਅੱਜ ਦੇ ਨੌਜਵਾਨਾਂ ਦਾ ਸ਼ੌਂਕ ਬਣ ਗਿਆ ਹੈ,

ਪਰ ਕਪੂਰਥਲਾ ਦੇ ਇਕ ਨੌਜਵਾਨ ਨੇ ਸਾਦੇ ਢੰਗ ਨਾਲ ਟਰੈਕਟਰ ‘ਤੇ ਲਾੜੀ ਨੂੰ ਲਿਆ ਕੇ ਆਪਣੇ ਵਿਆਹ ਨੂੰ ਯਾਦਗਾਰ ਬਣਾਇਆ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਸ਼ੇਰਪੁਰਦੋਨਾ ਦੇ ਕਿਸਾਨ ਦਾ ਪੁੱਤਰ ਲਵਪ੍ਰੀਤ ਸਿੰਘ ਆਪਣੀ ਲਾੜੀ ਨੂੰ ਟਰੈਕਟਰ ‘ਤੇ ਵਿਆਹ ਕਰਕੇ ਘਰ ਲੈ ਕੇ ਆਇਆ। ਲਵਪ੍ਰੀਤ ਮੁਤਾਬਕ ਉਹ ਕਿਸਾਨ ਦਾ ਬੇਟਾ ਹੈ ਅਤੇ ਟਰੈਕਟਰ ਉਨ੍ਹਾਂ ਦੇ ਖੇਤਾਂ ਦਾ ਰਾਜਾ ਹੈ।

ਲਵਪ੍ਰੀਤ ਨੇ ਦੱਸਿਆ ਕਿ ਉਸ ਦਾ ਸ਼ੌਂਕ ਸੀ ਕਿ ਉਹ ਆਪਣੀ ਪਤਨੀ ਦੀ ਡੋਲੀ ਟਰੈਕਟਰ ‘ਤੇ ਲਿਆ ਕੇ ਆਏ ਅਤੇ ਅੱਜ ਉਸ ਦਾ ਇਹ ਸ਼ੌਂਕ ਵੀ ਪੂਰਾ ਹੋ ਗਿਆ।

ਲਾੜੇ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਜਿੱਥੇ ਉਸ ਦੀ ਪਤਨੀ ਸੰਦੀਪ ਕੌਰ ਵੀ ਖੁਸ਼ ਨਜ਼ਰ ਆਈ, ਉਥੇ ਹੀ ਵਿਆਹ ‘ਚ ਪਹੁੰਚੇ ਲੋਕਾਂ ਨੇ ਵੀ ਇਸ ਸਾਦੇ ਵਿਆਹ ਦੀ ਸ਼ਲਾਘਾ ਕੀਤੀ ਅਤੇ ਨਵੇਂ ਜੋੜੇ ਨੂੰ ਵਧਾਈਆਂ ਦਿੱਤੀਆਂ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ




error: Content is protected !!