BREAKING NEWS
Search

ਜੋ ਪਿੰਡਾਂ ਆਲੇ ਦੁੱਧ ਵੇਚਦੇ ਨੇ ਇਹ ਜਰੂਰ ਪੜਨ

ਪਿੰਡਾਂ ਆਲਿਓ ਗੌਰ ਕਰਿਓ ਪਸ਼ੂ ਪਾਲਕੇ ਦੁੱਧ ਵੇਚਣ ਵਾਲੇ ਹੇਠ ਲਿਖੇ ਖਰਚੇ ਧਿਆਨ ਨਾਲ ਪੜ੍ਹਨ,ਜੇਕਰ ਇੱਕ ਮੱਝ ਦਾ ਹਿਸਾਬ ਰੱਖਣਾ ਹੋਵੇ ਤਾਂ ਸੱਜਰ ਮੱਝ ਪਹਿਲੇ ਤਿੰਨ ਮਹੀਨੇ 8 ਲੀਟਰ ਰੋਜਾਨਾ ਦੇ ਹਿਸਾਬ ਨਾਲ ਸੱਤ ਕੁਇੰਟਲ ਵੀਹ ਕਿਲੋ ਦੁੱਧ ਦਿੰਦੀ ਹੈ, ਅਗਲੇ ਦੋ ਮਹੀਨੇ 5 ਲੀਟਰ ਦੇ ਹਿਸਾਬ ਨਾਲ ਤਿੰਨ ਕੁਇੰਟਲ ਅਤੇ ਬਾਕੀ ਸੂਏ ਵਿਚ ਵੀ ਤਿੰਨ ਕੁਇੰਟਲ ਦੁੱਧ ਦਿੰਦੀ ਹੈ, ਸਾਰੇ ਸੂਏ ਦਾ ਟੋਟਲ ਦੁੱਧ 13 ਕੁਇੰਟਲ ਵੀਹ ਕਿਲੋ ਬਣਦਾ ਹੈ। 40 ਰੁਪਏ ਕਿਲੋ ਦੇ ਹਿਸਾਬ ਨਾਲ ਨਾਲ 52-53 ਹਜ਼ਾਰ ਰੁਪਏ ਦਾ ਦੁੱਧ ਬਣ ਗਿਆ।

ਹੁਣ ਖਰਚ ਦੇਖ ਲਓ :
ਸੱਜਰ ਮੱਝ ਤਿੰਨ ਟਾਈਮ ਦਾਣਾ(1 ਕਿੱਲੋ ਟਾਈਮ ਦਾ, ਵੈਸੇ ਆਪਾਂ ਵੱਧ ਪਾਉਂਦੇ ਹਾਂ) ਤਿੰਨ ਕਿਲੋ 60 ਰੁਪਏ ਦਾ, ਖਲ ਖੁਰਾਕ ਤਿੰਨ ਕਿਲੋ 60 ਰੁਪਏ ਦੀ, ਤੂੜੀ 50 ਦੀ, ਹਰਾ ਚਾਰਾ 60 ਦਾ, ਸਾਂਭ ਸੰਭਾਈ 50 ਰੁਪਏ, 80,000 ਦੀ ਮੱਝ ਹੈ ਤਾਂ ਡੇਢ ਰੁਪਏ ਵਿਆਜ ਦਰ ਨਾਲ ਰੋਜਾਨਾ 40 ਰੁਪਏ, ਹੋਰ ਪਾਣੀ, ਬਿਜਲੀ, ਸੰਗਲ, ਬੱਠਲ, ਟੋਕਰੇ ਕਿੱਲੇ, ਰੂੜੀ ਨੂੰ ਥਾਂ, ਬਿਮਾਰ ਹੋਣ ਕਾਰਨ ਡਾਕਟਰ ਖਰਚ, ਕਈ ਵਾਰ ਦੱਬਾ ਵੱਖਰਾ,

ਫਿਰ ਵੀ ਟੋਟਲ ਰੋਜਾਨਾ ਦਾ ਖਰਚ 320 ਰੁਪਏ ਸਾਲ ਦਾ ਕੁੱਲ ਖਰਚ 1,16,800 ਬਣਦਾ ਹੈ, ਤਾਂਹੀਉ ਲੋਕ ਪਸੂ ਰੱਖਣੋ ਹਟਦੇ ਜਾਂਦੇ ਹਨ, ਜੇਕਰ ਦੁੱਧ ਦਾ ਰੇਟ 86 ਰੁਪਏ ਲੀਟਰ ਹੋਏ ਤਾਂ ਪੂਰਾ ਪੱਲਾ ਹੋਵੇਗਾ ਫੇਰ ਵੀ ਬੱਚਤ ਨਹੀਂ, ਮੇਰੀ ਸਭ ਨੂੰ ਬੇਨਤੀ ਹੈ ਕਿ ਦੁੱਧ ਵੇਚਣ ਖਾਤਰ ਪਸ਼ੂ ਨਾ ਰੱਖੋ, ਪੀਣ ਦਿਓ ਨਕਲੀ ਸਸਤਾ ਦੁੱਧ, ਜਦੋਂ ਨਤੀਜੇ ਸਾਹਮਣੇ ਆਏ ਉਦੋਂ ਦੇਖਿਓ ਦੁੱਧ ਦੇ ਰੇਟ।ਜਦੋਂ ਤੁਸੀਂ ਪੱਲਿਓਂ ਦੇ ਕੇ ਦੁੱਧ ਦੀਆਂ ਨਦੀਆਂ ਵਹਾਈ ਜਾਓਗੇ, ਤੁਹਾਡੀ ਲੁੱਟ ਇਸੇ ਤਰ੍ਹਾਂ ਜਾਰੀ ਰਹੇਗੀ।
ਸੁਖਜਿੰਦਰ ਰੋਮਾਣਾ

ਸਾਡੀ ਟੀਮ ਵੱਲੋਂ ਹਰ ਖਬਰ ਤੁਹਾਡੇ ਤੱਕ ਸਹੀ ਤੇ ਸਟੀਕ ਪਹੁੰਚਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ । ਅਸੀਂ ਨਿਡਰ ਹੋ ਕੇ ਬਿਨਾ ਕਿਸੇ ਦਬਾਅ ਦੇ ਹਰ ਖਬਰ ਪਰਕਾਸ਼ਿਤ ਕਰਦੇ ਹਾਂ । ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਕਿਸੇ ਵੀ ਤਰਾਂ ਦਾ ਸੁਝਾਅ ਦੇਣ ਲਈ ਜਾਂ ਇਸ਼ਤਿਹਾਰ ਪਰਕਾਸ਼ਿਤ ਕਰਵਾਉਣ ਲਈ ਜਾਂ ਕਿਸੇ ਵੀ ਤਰਾਂ ਦੀ ਪਰੋਮੋਸ਼ਨ ਲਈ ਤੁਸੀ ਸਾਨੂੰ ਈਮੇਲ [email protected] ਤੇ ਕਰ ਸਕਦੇ ਹੋ ।error: Content is protected !!