BREAKING NEWS
Search

ਜੇ ਸਿੱਖਾਂ ਦੇ ਬਾਰਾਂ ਨਾ ਵੱਜਦੇ ਤਾਂ ਤੇਰਾ ਪਿਓ ਕੋਈ ਮੁਗਲ ਹੋਣਾ ਸੀ, ਹਰ ਸਿੱਖ ਸ਼ੇਅਰ ਕਰੇ ਇਹ ਵੀਡੀਓ

ਸੰਸਾਰ ਵਿਚ ਬਹੁਤ ਸਾਰੇ ਧਰਮ ਪ੍ਰਚਲਿਤ ਹਨ। ਪਰ ਸਿੱਖ ਧਰਮ ਇਨ੍ਹਾਂ ਵਿੱਚ ਇੱਕ ਨਿਆਰਾ ਧਰਮ ਹੈ। ਭਾਵੇਂ ਸਾਰੇ ਧਰਮ ਇੱਕ ਹੀ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਰੱਖਦੇ ਹਨ। ਪਰ ਫਿਰ ਵੀ ਇਹ ਸਾਰੇ ਲੋਕ ਜੋ ਵੱਖ ਵੱਖ ਧਰਮਾਂ ਨੂੰ ਮੰਨਦੇ ਹਨ। ਇੱਕ ਦੂਸਰੇ ਧਰਮ ਦੇ ਲੋਕਾਂ ਨਾਲ ਕਿਸੇ ਨਾ ਕਿਸੇ ਕਾਰਨ ਉਲਝਦੇ ਦੇਖੇ ਜਾ ਸਕਦੇ ਹਨ। ਪਰ ਸਿੱਖ ਧਰਮ ਐਸਾ ਧਰਮ ਹੈ। ਜੋ ਸੰਦੇਸ਼ ਦਿੰਦਾ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ। ਫਰੀਦਾਬਾਦ ਵਿੱਚ ਕੁਮਾਰ ਵਿਸ਼ਵਾਸ ਦੁਆਰਾ ਸਿੱਖਾਂ ਦਾ ਜਿਸ ਤਰ੍ਹਾਂ ਮਜ਼ਾਕ ਉਡਾਇਆ ਗਿਆ।

ਉਹ ਬਹੁਤ ਹੀ ਮੰਦਭਾਗਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਖਾਂ ਨੇ ਇਸ ਘਟਨਾ ਦੇ ਖਿਲਾਫ ਜ਼ਬਰਦਸਤ ਮੁਜ਼ਾਹਰਾ ਕੀਤਾ ਹੈ ਅਤੇ ਕੁਮਾਰ ਵਿਸ਼ਵਾਸ ਦੇ ਖਿਲਾਫ ਐੱਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ। ਇਸ ਵੀਡੀਓ ਵਿੱਚ ਕੁਮਾਰ ਵਿਸ਼ਵਾਸ ਸਿੱਖਾਂ ਦੇ 12 ਵੱਜਣ ਦੀ ਗੱਲ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਉਹ ਸ਼ਰੇਆਮ ਸਿੱਖਾਂ ਦਾ ਮਜ਼ਾਕ ਉਡਾਉਂਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦੇਸ਼ ਦੀ ਆਬਾਦੀ ਦੇ ਵਿੱਚ ਸਿੱਖਾਂ ਦੀ ਗਿਣਤੀ 02 ਫ਼ੀਸਦੀ ਹੋਣ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਯੋਗਦਾਨ 85 ਪ੍ਰਤੀਸ਼ਤ ਹੈ।

ਇੰਨੀ ਘੱਟ ਅਬਾਦੀ ਹੁੰਦੇ ਹੋਏ ਇੰਨੀ ਵੱਡੀ ਗਿਣਤੀ ਵਿੱਚ ਦੇਸ਼ ਲਈ ਕੁਰਬਾਨੀ ਕਰਨਾ ਇੱਕ ਗੌਰਵਮਈ ਕਾਰਨਾਮਾ ਹੈ। ਜਿਸ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਅਸੀਂ ਸਮਝਦੇ ਹਾਂ ਕਿ ਅਜਿਹਾ ਬਿਆਨ ਦੇ ਕੇ ਕੁਮਾਰ ਵਿਸ਼ਵਾਸ ਨੇ ਆਪਣੀ ਪਾਰਟੀ ਲਈ ਸਿੱਖਾਂ ਦੇ ਮਨਾਂ ਵਿੱਚੋਂ ਭਰੋਸੇਯੋਗਤਾ ਖ਼ਤਮ ਕਰ ਲਈ ਹੈ। ਹੁਣ ਤੱਕ ਆਮ ਆਦਮੀ ਪਾਰਟੀ ਵੱਲੋਂ ਖੂੰਜੇ ਲਾ ਕੇ ਰੱਖੇ ਗਏ ਕੁਮਾਰ ਵਿਸ਼ਵਾਸ ਦੇ ਇਸ ਬਿਆਨ ਦੇ ਖਿਲਾਫ ਹਾਲੇ ਤੱਕ ਕਿਸੇ ਵੱਡੇ ਲੀਡਰ ਦਾ ਬਿਆਨ ਸੁਣਨ ਵਿੱਚ ਨਹੀਂ ਆਇਆ ਹੈ।

ਪੰਜਾਬ ਵਿੱਚ ਬਹੁਤ ਗਿਣਤੀ ਆਬਾਦੀ ਸਿੱਖਾਂ ਦੀ ਹੈ। ਸੰਨ 2014 ਵਿੱਚ ਜਦੋਂ ਆਮ ਆਦਮੀ ਪਾਰਟੀ ਨੂੰ ਸਾਰੇ ਦੇਸ਼ ਵਿੱਚ ਕੋਈ ਸੀਟ ਨਹੀਂ ਸੀ ਮਿਲੀ ਤਾਂ ਪੰਜਾਬ ਦੇ ਲੋਕਾਂ ਨੇ ਆਬਾਦੀ ਪਾਰਟੀ ਨੂੰ ਚਾਰ ਸੀਟਾਂ ਤੇ ਜੇਤੂ ਕਰਵਾਇਆ ਸੀ। ਪਰ ਹੁਣ ਕੁਮਾਰ ਵਿਸ਼ਵਾਸ ਦਾ ਸਿੱਖਾਂ ਪ੍ਰਤੀ ਅਜਿਹਾ ਬਿਆਨ ਆਉਣਾ ਅਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੇਤਾ ਨੇ ਕੁਮਾਰ ਵਿਸ਼ਵਾਸ ਦੇ ਖਿਲਾਫ ਬਿਆਨ ਨਾ ਆਉਣਾ ਆਮ ਆਦਮੀ ਪਾਰਟੀ ਦੀ ਕਿਸ ਵਿਚਾਰਧਾਰਾ ਨੂੰ ਦਰਸਾਉਂਦਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵਿਚ ਕੁਮਾਰ ਵਿਸ਼ਵਾਸ ਬਿਲਕੁੱਲ ਖੂੰਜੇ ਲਗਾ ਕੇ ਰੱਖਿਆ ਗਿਆ ਹੈ।

ਪੰਜਾਬ ਵਿਚ ਵੱਡੀ ਗਿਣਤੀ ਵਿੱਚ ਸਿੱਖਾਂ ਦੀਆਂ ਵੋਟਾਂ ਅਤੇ ਮੋਟੇ ਫੰਡ ਲੈਣ ਵਾਲੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹਾਲੇ ਤੱਕ ਇਸ ਪ੍ਰਤੀ ਕੋਈ ਜਵਾਬ ਨਾ ਆਉਣਾ ਵਾਕੇ ਹੀ ਨਿੰਦਣਯੋਗ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟerror: Content is protected !!