BREAKING NEWS
Search

ਜੇ ਤੁਸੀਂ ਵੀ ਬਹੁਤ ਦੇਰ ਤੋਂ ਅਰਦਾਸ ਕਰ ਰਹੇ ਹੋ ਅਤੇ ਪੂਰੀ ਨਹੀਂ ਹੋ ਰਹੀ ਤਾਂ ਇਹ ਸ਼ਬਦ ਸੱਚੇ ਦਿਲੋਂ ਸੁਣੋ ਤੇ ਸ਼ੇਅਰ ਕਰੋ ਜੀ

ਤੁਸੀਂ ਜੇਕਰ ਬਹੁਤ ਦੇਰ ਤੋਂ ਅਰਦਾਸ ਕਰ ਰਹੇ ਹੋ ਜੇ ਕਿ ਪੂਰੀ ਨਹੀਂ ਹੋ ਰਹੀ ਤਾਂ ਇਹ ਸ਼ਬਦ ਸੱਚੇ ਦਿਲੋਂ ਸੁਣੋ ਅਤੇ ਦੂਜਿਆਂ ਨਾਲ ਵੀ ਸ਼ੇਅਰ ਕਰੋ ਜੀ ‘ਅਰਦਾਸ ਸਾਡੇ ਜੀਵਨ ਦਾ ਇਕ ਜ਼ਰੂਰੀ ਹਿਸਾ ਹੈ, ਜੀਵਨ ਦੀਆਂ ਲੋੜਾਂ ਤੋਂ ਹੀ ਅਰਦਾਸ ਦਾ ਜਨਮ ਹੁੰਦਾ ਹੈ। ਮਨੁੱਖ ਦੇ ਜਨਮ ਨਾਲ ਹੀ ਇਸ ਦੀਆਂ ਲੋੜਾਂ ਜਨਮ ਲੈ ਲੈਂਦੀਆਂ ਹਨ, ਪਹਿਲੇ ਇਹ ਲੋੜਾਂ ਜ਼ਰੂਰਤਾਂ ਛੋਟੀਆਂ ਅਤੇ ਘੱਟ ਹੁੰਦੀਆਂ ਹਨ, ਫਿਰ ਆਏ ਦਿਨ ਇਹ ਲੋੜਾਂ ਵਡੀਆਂ ਅਤੇ ਜਿਆਦਾ ਹੋ ਜਾਂਦੀਆਂ ਹਨ।

ਸਾਡਾ ਮਨੁੱਖਾ ਜੀਵਨ ਤਨ ਅਤੇ ਮਨ ਦਾ ਸੁਮੇਲ ਹੈ, ਇਸ ਲਈ ਕੁਝ ਲੋੜਾਂ ਤਨ ਦੀਆਂ ਅਤੇ ਕੁਝ ਲੋੜਾਂ ਮਨ ਮਨ ਨਾਲ ਜੁੜਿਆ ਹਨ, ਸਮੇ ਸਥਾਨ ਅਤੇ ਸੰਜੋਗਾਂ {ਸੰਗਤ} ਨਾਲ ਅਕਸਰ ਇਹ ਲੋੜਾਂ ਬਦਲਦੀਆਂ ਰਹਿਂਦੀਆਂ ਹਨ ਪਰ ਰਹਿੰਦੀਆਂ ਜ਼ਰੂਰ ਹਨ, ਹਾਂ ਇਹ ਲੋੜਾਂ ਤਾਂ ਹੀ ਖਤਮ ਹੁੰਦੀਆਂ ਹਨ, ਜਦੋਂ ਮਨੁੱਖ ਤਨ ਕਰਕੇ ਮਰ ਜਾਏ ਜਾਂ ਮਨ ਕਰਕੇ, ਜੀਵਤ ਮਿਰਤਕ ਹੋਇ, ਆਪਾ ਮਿਟਾ ਕੇ ਪ੍ਰਭੂ ਵਿਚ ਅਭੇਦ ਹੋ ਜਾਵੇ, ਐਸੀ ਅਵਸਥਾ ਦਾ ਜ਼ਿਕਰ ਗੁਰੂ ਜੀ ਨੇ ਬਾਣੀ ਵਿਚ ਵੀ ਕੀਤਾ ਹੈ।ਪਰ ਜੀਵਨ ਵਿਚ ਬੋਲ ਜਾਂ ਅਬੋਲ ਅਰਦਾਸ ਹਮੇਸ਼ਾਂ ਰਹਿੰਦੀ ਹੈ

ਬੱਚਾ ਜਦ ਇਸ ਦੁਨੀਆਂ ਵਿਚ ਆਉਂਦਾ ਹੈ ਅਤੇ ਉਸਦੇ ਰੋਣ ਦੇ ਨਾਲ ਉਸਦੀ ਪਹਿਲੀ ਅਰਦਾਸ ਹੁੰਦੀ ਹੈ। ਉਸਦੇ ਬਾਅਦ ਦੁਸ਼ਮਣ,ਰੋਗ,ਧਨ ਦੌਲਤ ,ਮਾਨ ਸਨਮਾਨ ਆਦਿ ਸਭ ਦੇ ਲਈ ਗੁਰੂ ਅੱਗੇ ਨਾਮ ਬਾਣੀ ਦੀ ਅਰਦਾਸ ਕੀਤੀ ਜਾਂਦੀ ਹੈ। ਇਹ ਇੱਕ ਪ੍ਰਾਪਤੀ ਦਾ ਵੱਡਾ ਸਾਧਨ ਹੈ। ਅਰਦਾਸ ਦੇ ਵੱਖ ਵੱਖ ਰੂਪ ਹੁੰਦੇ ਹਨ ਜਿਸਦਾ ਜਿਕਰ ਸਾਨੂੰ ਗੁਰਬਾਣੀ ਵਿਚ ਵੀ ਮਿਲਦਾ ਹੈ।

ਇਹ ਵੀ ਇਕ ਸਵਾਲ ਹੈ ਕਿ ਅਰਦਾਸ ਕਿਸ ਲਈ ,ਕਿਸ ਅੱਗੇ ਅਤੇ ਕਿਵੇਂ ਕੀਤੀ ਜਾਵੇ ਇਹਨਾਂ ਗੱਲਾਂ ਨੂੰ ਨਾ ਸਮਝਣ ਕਰਕੇ ਹੀ ਅਸੀਂ ਦਿਨ ਰਾਤ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਦਾ ਹਿੱਸਾ ਜਾ ਇਕ ਰਸਮ ਬਣ ਕੇ ਰਹਿ ਗਏ ਹਾਂ। ਇਸ ਲਈ ਇਹ ਜਾਨਣਾ ਵੀ ਜਰੂਰੀ ਹੈ ਕਿ ਅਰਦਾਸ ਵਿਚ ਕੀ ਮੰਗਣਾ ਚਾਹੀਦਾ ਹੈ ਅਤ ਅਸੀਂ ਕੀ ਮੰਗਦੇ ਹਾਂ।

ਜੋ ਮੇਰੇ ਸਤਿਗੁਰੂ ਜੀ ਨੂੰ ਭਾਉਂਦਾ ਹੈ ਕੀ ਉਸ ਵਿਚ ਹੀ ਮੇਰਾ ਭਲਾ ਹੈ ,ਉਸ ਨਾਲ ਜੀਵਨ ਬਰਬਾਦ ਹੋਵੇਗਾ ਜਾ ਆਬਾਦ ? ਕਿਉਂਕਿ ਸਾਡੇ ਮਨ ਦਾ ਸੁਭਾਅ ਚੰਚਲ ਹੈ ਇਹ ਆਪਣੇ ਚੰਗੇ ਮਾੜੇ ਦੀ ਪਛਾਣ ਨਹੀਂ ਕਰ ਸਕਦਾ ਹੈ ਪਰ ਗੁਰੂ ਤਾ ਸਾਡਾ ਪਾਲਣਹਾਰ ਹੈ ਇਸ ਲਈ ਗੁਰੂ ਕਦੇ ਵੀ ਜੀਵਨ ਨੂੰ ਬਰਬਾਦ ਕਰਨ ਵਾਲੀਆਂ ਇੱਛਾਵਾਂ ਦੀ ਪੂਰਤੀ ਕਦੇ ਨਹੀਂ ਕਰਦਾ ਹੈ ਅਰਦਾਸ ਕਰਨ ਦੇ ਲਈ ਅਵੱਸਥਾ ਵਿਚ ਆਉਣ ਦੀ ਲੋੜ ਹੁੰਦੀ ਹੈ। ਜੇਕਰ ਮਨ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਸਾਹਮਣੇ ਟੇਕ ਕੇ ਉਸਦੀ ਮਿਹਰ ਤੇ ਨਿਰਭਰ ਹੋ ਜਾਵੇਗਾ ਤਾ ਕੀਤੀ ਹੋਈ ਹਰ ਅਰਦਾਸ ਸਫਲ ਹੁੰਦੀ ਹੈ।



error: Content is protected !!