BREAKING NEWS
Search

ਜੇਲ੍ਹ ਵਿਚ ਫੋਨ ਪਹੁੰਚਾਉਣ ਦਾ ਟੇਢਾ ਤਰੀਕਾ ਹੋਇਆ ਬੇ-ਨਕਾਬ ਦੇਖਕੇ ਚੋਂਕ ਜਾਵੋਂਗੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਫਰੀਦਕੋਟ (ਗੁਰਜੀਤ ਰੋਮਾਣਾ): ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਕਈ ਵਾਰ ਸੁਰਖ਼ੀਆਂ ‘ਚ ਆਉਂਦੇ ਹੀ ਰਹਿੰਦੇ ਹਨ। ਪੰਜਾਬ ਦੀਆਂ ਜੇਲ੍ਹਾਂ ‘ਚੋਂ ਸਾਹਮਣੇ ਆ ਰਹੇ ਅਜਿਹੇ ਮਾਮਲੇ ਜਿਨ੍ਹਾਂ ਨੂੰ ਲੈ ਕੇ ਜੇਲ੍ਹ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲੀਆ ਨਿਸ਼ਾਨ ਬਣੇ ਹੋਏ ਹਨ। ਇਹਨਾਂ ਮਾਮਲਿਆਂ ਤੋਂ ਪੁਲਿਸ ਪ੍ਰਸ਼ਾਸ਼ਨ ਵੀ ਬੇਹੱਦ ਚਿੰਤਤ ਹੈ ਅਤੇ ਜੇਲ੍ਹਾਂ ਅੰਦਰ ਫ਼ੋਨ ਪਹੁੰਚਣ ਤੋਂ ਰੋਕਣ ਲਈ ਕਿ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਹੀ ਜਿਲ੍ਹਾ ਅਤੇ ਜੇਲ੍ਹ ਪੁਲਿਸ ਨੇ ਇਸ ਮਾਮਲੇ ‘ਤੇ ਕਾਫੀ ਸਖਤੀ ਕਰ ਦਿੱਤੀ ਹੈ।

ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਉਸ ਵਕਤ ਪ੍ਰਸਿੱਧੀ ਹਾਸਿਲ ਹੋਈ ਜਦੋਂ ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਦੋਸ਼ੀ ਨਾਲ ਮੁਲਾਕਾਤ ਕਰਨ ਆਏ ਇੱਕ ਵਿਅਕਤੀ ਦੀ ਤਲਾਸ਼ੀ ਲੈਣ ਸਮੇਂ ਜੇਲ੍ਹਾਂ ‘ਚ ਮੋਬਾਈਲ ਪਹੁੰਚਾਉਣ ਦੇ ਤਰੀਕੇ ਦਾ ਭੰਡਾਫੋੜ ਕੀਤਾ ਗਿਆ।

ਕੈਦੀ ਨੂੰ ਮਿਲਣ ਆਏ ਵਿਅਕਤੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਕਤ ਵਿਅਕਤੀ ਪਾਸੋਂ ਬੂਟਾਂ ਦੇ ਜੋੜਿਆਂ ‘ਚੋਂ ਦੋ ਮੋਬਾਈਲ ਲੁਕਾਇਆ ਹੋਇਆ ਸਨ ਅਤੇ ਜੋ ਪੁਲਿਸ ਨੇ ਜਬਤ ਵੀ ਕਰ ਲਏ ਹਨ। ਉਕਤ ਵਿਅਕਤੀ ਵੱਲੋਂ ਮੋਬਾਈਲ ਫ਼ੋਨਾਂ ਨੂੰ ਬੂਟਾਂ ਦੇ ਪਤਾਲਿਆਂ ‘ਚ ਲੁਕਾਇਆ ਗਿਆ ਸੀ। ਪੁਲਿਸ ਵਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਸਹਾਇਕ ਥਾਣੇਦਾਰ ਸੇਵਕ ਸਿੰਘ, ਗਾਰਦ ਇੰਨਚਾਰਜ ਕੇਂਦਰੀ ਜੇਲ੍ਹ ਦੀ ਰੀਪੋਰਟ ‘ਤੇ ਮੁਕੱਦਮਾ ਦਰਜ ਕਰਕੇ ਸਿਟੀ ਫਰੀਦਕੋਟ ਥਾਣੇ ਨੂੰ ਭੇਜ ਦਿੱਤਾ ਗਿਆ ਹੈ। ਫਰੀਦਕੋਟ ਸਿਟੀ ਥਾਣੇ ਵੱਲੋਂ ਵੀ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਬਰੀਕੀ ਨਾਲ ਅੱਗੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਐੱਸ.ਐੱਚ.ਓ. ਸਿਟੀ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਹਿਤ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਨਵੀਂ ਆਬਾਦੀ ਅਬੋਹਰ, ਫਰੀਦਕੋਟ ਦੀ ਮਾਰਡਨ ਜੇਲ੍ਹ ਵਿੱਚ ਬੰਦ ਆਪਣੇ ਰਿਸ਼ਤੇਦਾਰ ਨਾਲ ਮੁਲਾਕਾਤ ਕਰਨ ਲਈ ਆਇਆ ਸੀ ਤਾਂ ਉਸਦੇ ਹੱਥ ‘ਚ ਫ਼ੜ੍ਹੇ ਲਿਫਾਫੇ ਦੀ ਤਲਾਸ਼ੀ ਕਰਨ ‘ਤੇ ਜੇਲ੍ਹ ਗਾਰਦ ਕਰਮੀਆਂ ਨੂੰ ਲਿਫ਼ਾਫ਼ੇ ਵਿੱਚ ਪਏ ਨੀਲੇ ਅਤੇ ਕਾਲੇ ਰੰਗ ਦੇ ਦੋ ਬੂਟਾਂ ਦੇ ਜੋੜਿਆਂ ‘ਤੇ ਪਈ। ਪੁਲਿਸ ਕਰਮੀਆਂ ਵੱਲੋਂ ਜਦੋਂ ਜੋੜਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਬੂਟਾਂ ਦੇ ਪਤਾਵਿਆਂ ਹੇਠ ਲੁਕਾਏ ਦੋ ਮੋਬਾਈਲ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀਆਂ ਵੱਲੋਂ ਰੋਹਿਤ ਕੁਮਾਰ ਖਿਲਾਫ਼ 42/52-ਏ/ਜੇਲ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।error: Content is protected !!