ਦਿੱਲੀ ਮੇਨ ਇੱਕ ਵਪਾਰੀ ਦੇ ਘਰ ਤੋਂ ਕਰੀਬ ਢੇਢ ਕਰੋੜ ਰੁਪਏ ਚੋਰੀ ਕੀਤੇ ਗਏ ਹਨ ਅਤੇ ਇਸ ਹੈਰਾਨੀ ਕਰਨ ਵਾਲੀ ਚੋਰੀ ਦੀ ਵਾਰਦਾਤ ਨੂੰ ਇੱਕ ਮਹਿਲਾ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਹੈ |ਪੁਲਿਸ ਦੇ ਅਨੁਸਾਰ ਜਿਸ ਵਪਾਰੀ ਦੇ ਘਰ ਵਿਚ ਇਸ ਆਰੋਪੀ ਮਹਿਲਾ ਨੇ ਚੋਰੀ ਕੀਤੀ ਹੈ ਉਸਨੂੰ ਉਹ ਜੀਜੂ-ਜੀਜੂ ਕਿਹਾ ਕਰਦੀ ਸੀ |ਪੁਲਿਸ ਦੇ ਅਨੁਸਾਰ ਮਹਿਲਾ ਕਾਰੋਬਾਰੀ ਦੀ ਪਤਨੀ ਨੂੰ ਏਰੋਬਿਕਸ ਸਿਖਾਇਆ ਕਰਦੀ ਸੀ ਅਤੇ ਇਸ ਦੌਰਾਨ ਉਹ ਉਹਨਾਂ ਦੇ ਘਰ ਵਿਚ ਆਇਆ ਕਰਦੀ ਸੀ |ਘਰ ਵਿਚ a ਕੇ ਇਸ ਮਹਿਲਾ ਨੇ ਘਰ ਦੇ ਸਭ ਮੈਂਬਰਾਂ ਨਾਲ ਦੋਸਤੀ ਕਰ ਲਈ ਸੀ ਅਤੇ ਇਸ ਆਰੋਪੀ ਮਹਿਲਾ ਤੇ ਘਰ ਦਾ ਹਰ ਮੈਂਬਰ ਭਰੋਸਾ ਕਰਿਆ ਕਰਦੀ ਸੀ |
ਪੁਲਿਸ ਦੇ ਅਨੁਸਾਰ ਕਾਰੋਬਾਰੀ ਵਿਨੋਦ ਭੱਲਾ ਦਵਾਰਕਾ ਦੇ ਸੇਵਨ ਪਾਰਕ ਵਿਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ ਅਤੇ ਉਹ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਪੰਜਾਬ ਗਏ ਹੋਏ ਸਨ |ਵਿਨੋਦ ਨੇ ਆਪਣੇ ਘਰ ਵਿਚ ਰਹਿਣ ਦੇ ਲਈ ਆਪਣੇ ਭਤੀਜੇ ਅਰਜੁਨ ਨੂੰ ਬੁਲਾਇਆ ਸੀ ਅਤੇ ਅਰਜੁਨ ਵਿਨੋਦਦ ਦੇ ਘਰ ਵਿਚ ਰਹਿ ਰਿਹਾ ਸੀ |ਇੱਕ ਦਿਨ ਚਾਰ ਬਦਮਾਸ਼ ਵਿਨੋਦ ਦੇ ਘਰ ਦੇ ਦਰਵਾਜੇ ਤੇ ਲੱਗੇ ਸ਼ੀਸ਼ੇ ਨੂੰ ਤੋੜ ਕੇ ਉਸਦੇ ਘਰ ਵਿਚ ਵੜ੍ਹ ਉਹਨਾਂ ਨੇ ਅਰਜੁਨ ਨੂੰ ਬੰਦੀ ਬਣਾ ਦਿੱਤਾ |ਅਰਜੁਨ ਨੂੰ ਬੰਦੀ ਬਣਾ ਕੇ ਉਹਨਾਂ ਚਾਰੋਂ ਬਦਮਾਸ਼ਾਂ ਨੇ ਘਰ ਦੀ ਅਲਮਾਰੀ ਵਿਚ ਰੱਖੇ ਢੇਢ ਕਰੋੜ ਰੁਪਏ ਚੋਰੀ ਕਰ ਲਏ ਅਤੇ ਮੌਕੇ ਤੇ ਭੱਜ ਗਏ |
ਉੱਥੇ ਇਸ ਚੋਰੀ ਦੀ ਜਾਣਕਾਰੀ ਅਰਜੁਨ ਨੇ ਵਿਨੋਦ ਨੂੰ ਦਿੱਤੀ ਅਤੇ ਵਿਨੋਦ ਨੇ ਪੰਜਾਬ ਤੋਂ ਵਾਪਿਸ ਆ ਕੇ 30 ਮਾਰਚ ਨੂੰ ਪੁਲਿਸ ਨੂੰ ਚੋਰੀ ਦਾ ਕੇਸ ਦਰਜ ਕਰਵਾਇਆ |ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਈ ਦਿਨਾਂ ਤੱਕ ਕੀਤੀ ਅਤੇ ਜਾਂਚ ਦੇ ਦੌਰਾਨ ਪੁਲਿਸ ਨੇ ਸੇਵਕ ਪਾਰਕ ਇਲਾਕੇ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕੀਤਾ |ਸੀਸੀ.ਟੀਵੀ ਫੁਟੇਜ ਨਾਲ ਪੁਲਿਸ ਨੂੰ ਪਤਾ ਚੱਲਿਆ ਕਿ 6 ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਇਹ ਸਭ ਸਕੋਡਾ ਕਾਰ ਤੋਂ ਆਏ ਸਨ |ਸੀਸੀ.ਟੀਵੀ ਫੁਟੇਜ ਦੀ ਮੱਦਦ ਨਾਲ ਪੁਲਿਸ ਆਰੋਪੀ ਬਲਦੇਵ ਦੀ ਪਹਿਚਾਨ ਕਰ ਪਾਈ ਅਤੇ ਪੁਲਿਸ ਨੇ ਪੰਚ ਅਪਰੈਲ ਨੂੰ ਬਲਦੇਵ ਨੂੰ ਗ੍ਰਿਫਤਾਰ ਕਰ ਲਿਆ |ਬਲਦੇਵ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੇ ਹੋਰਾਂ ਆਰੋਪੀਆਂ ਦੇ ਬਾਰੇ ਵੀ ਪੁਲਿਸ ਨੂੰ ਜਾਣਕਾਰੀ ਦਿੱਤੀ |
ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਮਹਿਲਾ ਅਤੇ ਉਸਦੇ ਹੋਰਾਂ ਸਹਿਯੋਗੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ |ਪੁਲਿਸ ਦੇ ਅਨੁਸਾਰ ਇਹ ਮਹਿਲਾ ਵਿਨੋਦ ਦੀ ਪਤਨੀ ਨੂੰ ਏਰੋਬਿਕਸ ਸਿਖਾਉਂਦੀ ਸੀ ਅਤੇ ਅਕਸਰ ਵਿਨੋਦ ਦੇ ਘਰ ਜਾਇਆ ਕਰਦੀ ਸੀ |ਆਰੋਪੀ ਮਹਿਲਾ ਨੇ ਐਮ.ਬੀ.ਏ ਕਰ ਰੱਖੀ ਹੈ ਅਤੇ ਵਿਨੋਦ ਦੇ ਘਰ ਵਿਚ ਕੀ-ਕੀ ਚੱਲ ਰਿਹਾ ਹੈ ਅਤੇ ਉਸਦੇ ਘਰ ਵਿਚ ਕਿੰਨੀ ਨਕਦੀ ਹੈ,ਇਸਦੇ ਬਾਰੇ ਇਸ ਮਹਿਲਾ ਨੂੰ ਪੂਰੀ ਜਾਣਕਾਰੀ ਸੀ |ਇਸ ਗੱਲ ਦੀ ਜਾਣਕਾਰੀ ਇਸ ਮਹਿਲਾ ਨੇ ਬਲਦੇਵ ਨੂੰ ਦਿੱਤੀ,ਜਿਸਦੇ ਬਾਰੇ ਬਲਦੇਵ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ |ਪੁਲਿਸ ਨੇ ਇਹਨਾਂ ਆਰੋਪੀਆਂ ਦੇ ਕੋਲੋਂ 47.56 ਲੱਖ ਰੁਪਏ ਅਤੇ ਗਹਿਣੇ ਅਤੇ ਸਕੌਡਾ ਕਾਰ ਬਰਾਮਦ ਕਰ ਲਈ ਹੈ |ਪੁਲਿਸ ਦੇ ਅਨੁਸਾਰ ਬਲਦੇਵ ਦੇ ਕੋਲੋਂ 40 ਲੱਖ ਰੁਪਏ ਅਤੇ ਹੋਰ ਆਰੋਪੀ ਸੋਨੇ ਦੇ ਕੋਲੋਂ 7.56 ਲੱਖ ਰੁਪਏ ਬਰਾਮਦ ਕੀਤੇ ਗਏ ਹਨ |
ਤਾਜਾ ਜਾਣਕਾਰੀ