BREAKING NEWS
Search

ਜਿਹੜੇ ਕਹਿੰਦੇ ਸੀ ਟਰੰਪ ਸਿਰਫ ਗੱਲਾਂ ਜੋਗਾ ,ਆਹ ਚੱਕੋ ਕਰਤਾ ਇਹ ਵੱਡਾ ਕੰਮ

ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ: ਕਰਨਾ ਤੋਂ ਅੱਕਿਆ ਹੋਇਆ ਟਰੰਪ ਕਹਿਣਾ ਬਾਰੇ ਅਕਸਰ ਕਹਿੰਦਾ ਰਹਿੰਦਾ ਹੈ ਕੇ ਉਹ ਚੀਨ ਵਿਰੁੱਧ ਵੱਡੀ ਕਾਰਵਾਈਆਂ ਕਰੇਗਾ। ਪਰ ਜਿਆਦਾਤਰ ਲੋਕ ਏਹੀ ਕਹਿੰਦੇ ਸਨ ਕੇ ਇਹ ਸਿਰਫ ਬਿਆਨਬਾਜ਼ੀਆਂ ਹੀ ਹੁੰਦੀਆਂ ਹਨ। ਪਰ ਹੁਣ ਟਰੰਪ ਵਾਕਿਆ ਹੀ ਚਾਈਨਾ ਨਾਲ ਸਿੱਧਾ ਹੋ ਤੁਰਿਆ ਹੈ ਅਤੇ ਟਰੰਪ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਹੈ।

ਅਮਰੀਕਾ ਨੇ 11 ਚੀਨੀ ਕੰਪਨੀਆਂ ‘ਤੇ ਵਪਾਰ ਪਾਬੰਦੀਆਂ ਲਾ ਦਿਤੀਆਂ ਹਨ। ਚੀਨ ਵਿੱਚ ਮੁਸਲਮਾਨ ਆਬਾਦੀ ਵਾਲੇ ਸ਼ਿਨਜਿਆਂਗ ਖੇਤਰ ‘ਚ ਇਨ੍ਹਾਂ ਕੰਪਨੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਸ਼ਾਮਲ ਹੋਣ ਦੀਆਂ ਸ਼ਿਕਾਇਤਾਂ ਹਨ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ‘ਤੇ ਇਸ ਖੇਤਰ ਵਿੱਚ ਮੁਸਲਿਮ ਘੱਟ ਗਿਣਤੀਆਂ ਨਾਲ ਬਦਸਲੂਕੀ ਕਰਨ, ਮਜ਼ਦੂਰਾਂ ਨੂੰ ਬੰਧਕ ਬਣਾਉਣ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਦੋਸ਼ ਲਾਏ ਗਏ ਹਨ।

ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਵੀ ਇਨ੍ਹਾਂ ਦੋਸ਼ਾਂ ਕਾਰਨ ਚਾਰ ਚੀਨੀ ਅਧਿਕਾਰੀਆਂ ‘ਤੇ ਪਾਬੰਦੀਆਂ ਲਾਈਆਂ ਹਨ। ਇਸ ਦੇ ਨਾਲ ਹੀ ਜਵਾਬੀ ਕਾਰਵਾਈ ‘ਚ ਬੀਜਿੰਗ ਨੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਦਾ ਵਿਰੋਧ ਕਰਨ ਵਾਲੇ ਚਾਰ ਯੂਐਸ ਸੈਨੇਟਰਾਂ ਨੂੰ ਜੁਰਮਾਨਾ ਦੇਣ ਦਾ ਐਲਾਨ ਕੀਤਾ ਹੈ।

ਇਸ ਬਾਰੇ ਅਮਰੀਕੀ ਵਣਜ ਵਿਭਾਗ ਨੇ ਕਿਹਾ ਕਿ ਇਨ੍ਹਾਂ 11 ਕੰਪਨੀਆਂ ਦੀ ਪਾਬੰਦੀ ਲੱਗਣ ਕਾਰਨ ਅਮਰੀਕੀ ਵਸਤੂਆਂ ਤੇ ਤਕਨਾਲੋਜੀ ਤਕ ਸੀਮਤ ਪਹੁੰਚ ਹੋਵੇਗੀ। ਹਾਲਾਂਕਿ ਵਿਭਾਗ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਹੋਣਗੀਆਂ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!