ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ : ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਅਤੇ ਚੀਨ ‘ਚ ਸਥਿਤੀ ਤਣਾਅਪੂਰਨ ਬਣਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਟਰੰਪ ਪ੍ਰਸਾਸ਼ਨ ਨੇ ਇੱਕ ਮੁਸਲਿਮ ਕਾਰਡ ਖੇਡਦੇ ਹੋਏ ਚੀਨ ਨੂੰ ਸਬਕ ਸਿਖਾਉਣ ਦਾ ਪਲਾਨ ਬਣਾਇਆ ਹੈ।। ਅਮਰੀਕੀ ਪ੍ਰਤੀਨਿਧ ਸਭਾ ਨੇ ਬੀਤੇ ਬੁੱਧਵਾਰ ਨੂੰ ਉਈਗੁਰ ਮੁਸਲਮਾਨਾਂ ‘ਤੇ ਜ਼ੁਲਮ ਕਰਨ ਵਾਲੇ ਚੀਨੀ ਅਧਿਕਾਰੀਆਂ ‘ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੂੰ ਭਾਰੀ ਬਹੁਮਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਵ੍ਹਾਈਟ ਹਾਊਸ ਭੇਜਿਆ ਗਿਆ ਹੈ।
ਬੁੱਧਵਾਰ ਨੂੰ ਇਸ ਬਿੱਲ ਲਈ ਵੋਟਿੰਗ ਹੋਈ। ਜਿਸ ਦੌਰਾਨ ਇਸ ਬਿੱਲ ਦੇ ਪੱਖ ‘ਚ 413 ਵੋਟਾਂ ਅਤੇ ਵਿਰੋਧ ‘ਚ ਸਿਰਫ 1 ਵੋਟ ਪਈ। ਬਿਲ ਪਾਸ ਹੋਣ ਤੋਂ ਬਾਅਦ ਬਹੁਤ ਸਾਰੇ ਨੇਤਾਵਾਂ ਨੇ ਕਿਹਾ ਕਿ ਸੈਨੇਟ ਨੇ ਇਸ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ ਜਿਸ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ‘ਤੇ ਚੀਨ ‘ਤੇ ਪਾਬੰਦੀ ਲਗਾਈ ਜਾ ਸਕੇ। ਰਿਪਬਲੀਕਨ ਪਾਰਟੀ ਦੇ ਕੁਝ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਟਰੰਪ ਜਲਦੀ ਹੀ ਇਸ ਬਿੱਲ ‘ਤੇ ਦਸਤਖਤ ਕਰਨਗੇ।
ਉਈਗੁਰ ਮੱਧ ਏਸ਼ੀਆ ‘ਚ ਰਹਿਣ ਵਾਲੇ ਤੁਰਕੀ ਭਾਈਚਾਰੇ ਦੇ ਲੋਕ ਹਨ ਜਿਨ੍ਹਾਂ ਦੀ ਭਾਸ਼ਾ ਉਈਗੂਰ ਵੀ ਤੁਰਕੀ ਦੀ ਭਾਸ਼ਾ ਨਾਲ ਕਾਫੀ ਮਿਲਦੀ ਜੁਲਦੀ ਹੈ। ਉਈਗੁਰ ਤਾਰਿਮ, ਜੰਗਾਰ ਅਤੇ ਤਰਪਾਨ ਬੇਸਿਨ ਦੇ ਕੁਝ ਹਿੱਸੇ ਅਜ਼ਾਦ ਹਨ। ਉਈਗੁਰ ਖ਼ੁਦ ਇਨ੍ਹਾਂ ਸਾਰੇ ਖੇਤਰਾਂ ਨੂੰ ਉਰਗੀਸਤਾਨ, ਪੂਰਬੀ ਤੁਰਕੀਸਤਾਨ ਅਤੇ ਕਈ ਵਾਰ ਚੀਨੀ ਤੁਰਕੀਸਤਾਨ ਦੇ ਨਾਮ ਨਾਲ ਪੁਕਾਰਦੇ ਹਨ। ਇਹ ਖੇਤਰ ਮੰਗੋਲੀਆ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ, ਅਫਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਨਾਲ-ਨਾਲ ਚੀਨ ਦੇ ਗਾਂਸੂ ਅਤੇ ਚਿੰਗਾਈ ਪ੍ਰਾਂਤ ਅਤੇ ਤਿੱਬਤ ਖੁਦਮੁਖਤਿਆਰੀ ਖੇਤਰ ਨਾਲ ਲੱਗਦੇ ਹਨ। ਚੀਨ ਵਿੱਚ, ਇਸਨੂੰ ਸਿਨਜਿਆਂਗ ਉਈਗੂਰ ਖੇਤਰ (ਐਕਸਯੂਏਆਰ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਖੇਤਰ ਚੀਨ ਦੇ ਖੇਤਰਫਲ ਦਾ ਲਗਭਗ ਛੇਵਾਂ ਹਿੱਸਾ ਹੈ।
ਉਈਗੁਰ ਮੁਸਲਮਾਨਾਂ ਨੂੰ ਲੈ ਕੇ ਪਾਸ ਕੀਤੇ ਬਿੱਲ ‘ਤੇ ਅਮਰੀਕਾ ਅਤੇ ਚੀਨ ਵਿਚਾਲੇ ਵਿਵਾਦ ਹੋਰ ਵੱਧਣ ਦੀ ਸੰਭਾਵਨਾ ਹੈ। ਚੀਨ ਜਿੱਥੇ ਇਸ ਨੂੰ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਕਹੇਗਾ ਉੱਥੇ ਹੀ ਅਮਰੀਕਾ ਇਸ ਨੂੰ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਚੁੱਕਿਆ ਗਿਆ ਕਦਮ ਕਰਾਰ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਅਤੇ ਚੀਨ ‘ਚ ਪਹਿਲਾਂ ਤੋਂ ਹੀ ਵਪਾਰ ਯੁੱਧ, ਦੱਖਣੀ ਚੀਨ ਸਾਗਰ ਅਤੇ ਕੋਰੋਨਾ ਵਾਇਰਸ ਦੀ ਜਾਂਚ ਨੂੰ ਲੈ ਕੇ ਵਿਵਾਦ ਸਿਖਰਾ ‘ਤੇ ਹੈ।
![](https://thesikhitv.com/wp-content/uploads/2020/05/Frame-Post-2020-05-29T022100.353-735x400.png)
ਤਾਜਾ ਜਾਣਕਾਰੀ