BREAKING NEWS
Search

ਜਿਸਦੇ ਲਈ ਲੋਕਾਂ ਨੇ ਕਿਹਾ ਸੀ ਇਹ ਤਾ ਅੰਨਾ ਹੈ ਇਸਨੂੰ ਮਰਨ ਦਿਓ ਅੱਜ ਹੈ 50 ਕਰੋੜ ਦੀ ਕੰਪਨੀ ਦਾ ਮਾਲਕ

ਜ਼ਿੰਦਗੀ ਵਿੱਚ ਪ੍ਰੇਸ਼ਾਨੀਆਂ ਸਹਿ ਕੇ ਕਾਮਯਾਬ ਹੋਇਆ ਇਨਸਾਨ ਸੋਨੇ ਦੇ ਵਾਂਗ ਹੁੰਦਾ ਹੈ। ਚੁਣੌਤੀਆਂ ਅਤੇ ਪ੍ਰੇਸ਼ਾਨੀਆਂ ਇਹਨਾਂ ਦੇ ਬਗੈਰ ਜੀਵਨ ਬਹੁਤ ਹੀ ਬੇਰੰਗ ਅਤੇ ਬੋਰਿੰਗ ਹੋ ਜਾਂਦਾ ਹੈ ਅਤੇ ਉਹਨਾਂ ਚੁਣੌਤੀਆਂ ਤੇ ਜਿੱਤ ਨਾਲ ਹੀ ਜ਼ਿੰਦਗੀ ਨੂੰ ਅਰਥ ਮਿਲਦੇ ਹਨ। ਕਿਸੇ ਕਿਸੇ ਦੇ ਲਈ ਇਸ ਗੱਲ ਦੀ ਕੋਈ ਸੀਮਾ ਨਹੀਂ ਹੁੰਦੀ ਕਿ ਉਹ ਕਿੰਨੀ ਵਾਰ ਜ਼ਿੰਦਗੀ ਦੀ ਕੌੜੀ ਹਕੀਕਤ ਨਾਲ ਸਫਲਤਾ ਪੂਰਵਕ ਦੋ ਹੱਥ ਕਰ ਸਕਦਾ ਹੈ।

24 ਸਾਲਾਂ ਸ਼੍ਰੀ ਕਾੰਤ ਬੋਲਾ ਇੱਕ ਅਜਿਹਾ ਹੀ ਵਿਅਕਤੀ ਹੈ ਜਿੰਨਾ ਦੇ ਲਈ ਨੇਤਰ ਹੀਣਤਾ ਦੀ ਕਾਲੀ ਕੰਧ ਵੀ ਕੋਈ ਸੀਮਾ ਨਹੀਂ ਬਣ ਸਕੀ। ਸ਼੍ਰੀ ਕਾਂਤ ਨੇ ਆਪਣਾ ਧਿਆਨ ਸਿਰਫ ਆਪਣੀ ਮਜਬੂਤ ਤੇ ਕੇਂਦਰਿਤ ਰਖਿਆ ਅਤੇ ਹਰ ਉਸ ਜੁਬਾਨ ਤੇ ਤਾਲਾ ਲਗਾ ਦਿੱਤਾ ਜਿੰਨਾ ਨੇ ਕਦੇ ਉਸਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਹੀ ਕਾਂਤ ਦਾ ਜਨਮ ਆਂਧਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਹੋਇਆ ਸੀ ਉਸਦੇ ਮਾਤਾ ਪਿਤਾ ਕਿਸਾਨ ਸੀ ਇੱਕ ਅੰਨ੍ਹੇ ਮੁੰਡੇ ਨੂੰ ਜਨਮ ਦੇ ਕੇ ਉਹ ਆਪਣੇ ਆਪ ਨੂੰ ਸ਼ਰਾਪ ਮਿਲਿਆ ਮਹਿਸੂਸ ਕਰਦੇ ਸੀ। ਸ਼੍ਰੀ ਕਾਂਤ ਦਾ ਬਚਪਨ ਜਿਵੇ ਕੰਡਿਆਂ ਨਾਲ ਭਰਿਆ ਸੀ ਪਰ ਆਪਣੀ ਦਾਦੀ ਦੀ ਤਾ ਉਹ ਜਾਨ ਹੀ ਸੀ ਬੱਚੇ ਦੇ ਹਰ ਦਿਨ ਦੇ ਕੰਮ ਵਿਚ ਉਹ ਮਦਦ ਕਰਦੀ ਸੀ।

ਪਿੰਡ ਵਾਲੇ ਤਾ ਇਥੋਂ ਤੱਕ ਕਹਿੰਦੇ ਸੀ ਕਿ ਇਹ ਦੇਖ ਨਹੀਂ ਸਕਦਾ ਇਸਨੂੰ ਮਰਨ ਦਿਓ। ਉਹ ਇੱਕਲਾ ਹੀ ਅਜਿਹਾ ਬੱਚਾ ਸੀ ਜਿਸਨੂੰ ਦੂਜੇ ਬੱਚਿਆਂ ਤੋਂ ਅਲੱਗ ਮਹਿਸੂਸ ਕਰਵਾਇਆ ਜਾਂਦਾ ਸੀ। ਉਹ ਖੇਡ ਦੇ ਮੈਦਾਨ ਵਿਚ ਖੇਡਣਾ ਚਹੁੰਦਾ ਸੀ ਪਰ ਦੂਜੇ ਬੱਚੇ ਉਸਦੇ ਨਾਲ ਅਜਿਹਾ ਵਰਤਾਵ ਕਰਦੇ ਜਿਵੇ ਉਹ ਉਥੇ ਹੋਵੇ ਹੀ ਨਾ। ਇਹ ਸਭ ਤਕਲੀਫ ਦੇਖਣ ਦੇ ਬਾਅਦ ਉਸਦੇ ਚਾਚਾ ਨੇ ਉਸਦੇ ਮਾਤਾ ਪਿਤਾ ਨੂੰ ਹੈਦਰਾਬਾਦ ਨੂੰ ਬਲਾਇੰਡ ਸਕੂਲ ਵਿਚ ਪਾਉਣ ਦੇ ਲਈ ਸੁਝਾਅ ਦਿੱਤਾ। ਉਦੋਂ ਸ਼੍ਰੀ ਕਾਂਤ ਘਰ ਤੋਂ ਲਗਭਗ 400 ਕਿਲੋਮੀਟਰ ਦੂਰ ਇੱਕ ਅਲਗ ਹੀ ਪ੍ਰਵੇਸ਼ ਵਿਚ ਭੇਜ ਦਿੱਤਾ ਜਿਥੇ ਉਸਨੂੰ ਘਰ ਦੀ ਬਹੁਤ ਯਾਦ ਆਈ ਉਸ ਮਾਹੌਲ ਵਿਚ ਉਹ ਖੁਦ ਨੂੰ ਢਾਲ ਨਹੀਂ ਸਕਿਆ ਅਤੇ ਆਪਣੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾ ਉਥੋਂ ਭੱਜ ਗਿਆ ਉਸਦੇ ਚਾਚੇ ਨੇ ਉਸਨੂੰ ਲਭਿਆ ਅਤੇ ਫਿਰ ਉਸਨੂੰ ਇੱਕ ਹੀ ਗੱਲ ਪੁੱਛੀ ਅਖੀਰ ਉਹ ਘਰ ਤੇ ਰਹਿ ਕੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾਉਣਾ ਚਹੁੰਦਾ ਹੈ ?

ਫਿਰ ਉਸਦਾ ਸਭ ਕੁਝ ਬਦਲ ਗਿਆ। ਉਸਨੇ ਆਪਣੇ ਆਪ ਨਾਲ ਵਚਨ ਲਿਆ ਕਿ ਉਸਦੇ ਰਾਹ ਵਿਚ ਜੋ ਵੀ ਆਵੇਗਾ ਉਹ ਆਪਣਾ ਸਭ ਤੋਂ ਵੱਧ ਦੇਵੇਗਾ। ਇਸਦੇ ਲਈ ਉਸਨੇ ਮਿਹਨਤ ਕੀਤੀ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੇ ਸਕੂਲ ਦੀ ਦਸਵੀ ਦੀ ਪ੍ਰੀਖਿਆ ਵਿਚ ਉਸਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸਦਾ ਮਨ ਸੀ ਅੱਗੇ ਸਾਇਸ ਦੀ ਪੜਾਈ ਕਰਨਾ ਪਰ ਮਜਬੂਰਨ ਉਸਨੂੰ ਆਰਟ ਲੈਣਾ ਪਿਆ। ਕਿਉਂਕਿ ਨੇਤਰਹੀਣ ਬਚਿਆ ਦੇ ਲਈ ਇਹ ਵਿਸ਼ਾ ਨਹੀਂ ਸੀ। ਪਰ ਉਸਨੇ ਕਦੇ ਮੁਸ਼ਕਿਲਾਂ ਤੋਂ ਡਰਿਆ ਨਹੀਂ ਉਸਨੇ ਕੋਰਟ ਵਿਚ ਮਾਮਲਾ ਦਾਇਰ ਕੀਤਾ ਅਤੇ ਫਿਰ ਉਸਨੇ ਕੇਵਲ ਕਾਨੂੰਨ ਹੀ ਨਹੀਂ ਬਦਲਿਆ ਬਲਕਿ ਆਪਣੀ ਬੋਰਡ ਦੀ ਪ੍ਰੀਖਿਆ 98 ਫੀਸਦੀ ਨੰਬਰਾ ਨਾਲ ਪਾਸ ਕੀਤੀ।

ਸ਼ਿਕਾੰਤ ਦੀ ਕਿਸਮਤ ਵਿਚ ਉਸਨੂੰ ਕੁਝ ਵੀ ਆਸਾਨੀ ਨਾਲ ਨਹੀਂ ਮਿਲਿਆ। ਉਹ ਇੰਜੀਅਨਰ ਦੀ ਪੜਾਈ ਦੇਸ਼ ਦੇ ਚੰਗੇ ਇੰਸਟੀਚੂਟ ਤੋਂ ਕਰਨਾ ਚਹੁੰਦੇ ਸੀ ਪਰ ਨੇਤਰ ਹੀਣਤਾ ਦੇ ਕਾਰਨ ਆਈ ਆਈ ਟੀ ਵਿਚ ਉਸਦਾ ਐਡਮਿਸ਼ਨ ਨਹੀਂ ਹੋ ਪਾਇਆ। ਫਿਰ ਉਸਨੇ ਵਿਸ਼ਵ ਦੀ ਮੇਸਾਚੂਸੇਟ੍ਸ ਇੰਸਟੀਚੂਟ ਆਫ ਟਕਨੌਲਜੀ ਵਿਚ ਅੱਗੇ ਦੀ ਪੜਾਈ ਦੇ ਲਈ ਆਵੇਦਨ ਦਿੱਤਾ ਉਹ ਪਹਿਲਾ ਅਜਿਹਾ ਨੇਤਰਹੀਣ ਸੀ ਜਿਸਨੀ ਐਮ ਆਈ ਟੀ ਵਿਚ ਪੜਨ ਦਾ ਮੌਕਾ ਮਿਲਿਆ।ਆਪਣੀ ਪੜਾਈ ਪੂਰੀ ਕਰਨ ਦੇ ਬਾਅਦ ਉਸਨੇ ਕਾਰਪੋਟ ਸੈਕਟਰ ਵਿਚ ਨੌਕਰੀ ਕਰਨ ਦਾ ਫੈਸਲਾ ਲਿਆ ਅਤੇ ਭਾਰਤ ਆ ਗਏ ਬਾਅਦ ਵਿਚ ਉਹਨਾਂ ਹੈਦਰਾਬਾਦ ਵਿੱਚ ਸਮਨਵਯ ਨਾਮ ਦੀ ਇੱਕ ਗੈਰ ਸਰਕਾਰੀ ਸੰਗਠਨ ਦੀ ਸਥਾਪਨਾ ਕੀਤੀ ਜਿਸ ਵਿਚ ਵਿਦਿਆਰਥੀਆਂ ਨੂੰ ਵਿਅਕਤੀਗਤ ਜ਼ਰੂਰਤ ਦੇ ਅਨੁਸਾਰ ਅਤੇ ਵਿਕਲਾਂਗ ਦੇ ਲਈ ਟੀਚੇ ਦੇ ਅਧਾਰ ਤੇ ਸੇਵਾਵਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਉਸਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਤੁਹਾਡੇ ਅੰਦਰ ਇੱਛਾ ਹੋਵੇ ਤਾ ਹਰ ਹਨੇਰੇ ਨੂੰ ਪਾਰ ਕੀਤਾ ਜਾ ਸਕਦਾ ਹੈ। 2012 ਵਿਚ ਸ਼੍ਰੀ ਕਾਂਤ ਨੇ ਬੋਲਲਾਤ ਇੰਡਸਟਰੀ ਪ੍ਰਾਈਵੇਟ ਲਿਮਿਟਡ ਦੀ ਸਥਾਪਨਾ ਜਿਸ ਵਿਚ ਵਿਕਲਾਂਗ ਲੋਕਾਂ ਦੇ ਲਈ ਰੋਜਗਾਰ ਦੇ ਅਵਸਰ ਪ੍ਰਦਾਨ ਕੀਤੇ ਜਾਂਦੇ ਹਨ।
ਇਸ ਕੰਪਨੀ ਵਿਚ ਈਕੋ ਫਰੈਂਡਲੀ ਉਤਪਾਦ ਬਣਾਏ ਜਾਂਦੇ ਹਨ ਜਿਵੇ ਇਰੈਕ ਲੀਫ ਪਲੇਟ ,ਕੱਪ ,ਟਰੇ ਅਤੇ ਡਿਨਰ ਵੇਅਰ ,ਬੀਟਲ ਪਲੇਟ੍ਸ ,ਡਿਸਪੋਜਬਲ ਪਲੇਟ੍ਸ ,ਚਮਚ,ਕੱਪ ਆਦਿ। ਬਾਅਦ ਵਿਚ ਇਹਨਾਂ ਨੇ ਗੂੰਦ ਅਤੇ ਪ੍ਰਿੰਟਿੰਗ ਉਤਪਾਦ ਨੂੰ ਵੀ ਸ਼ਾਮਿਲ ਕੀਤਾ ਸ਼੍ਰੀ ਕਾਂਤ ਦੇ ਬਿਜਨੇਸ ਮਾਡਲ ਅਤੇ ਕਿਰਿਆ ਵਨ ਦੀ ਸਾਰੀ ਜਿੰਮੇਵਾਰੀ ਰਵੀ ਮੰਥ ਦੀ ਸੀ ਜਿੰਨਾ ਨੇ ਨਾ ਕੇਵਲ ਸ਼੍ਰੀ ਕਾਂਤ ਦੀ ਕੰਪਨੀ ਵਿਚ ਇਨਵੈਸਟ ਕੀਤਾ ਸੀ ਬਲਕਿ ਉਹ ਉਸਦੇ ਗੁਰੂ ਵੀ ਸੀ। ਅੱਜ ਉਹਨਾਂ ਦੀ ਕੰਪਨੀ 150 ਵਿਕਲਾਂਗ ਲੋਕ ਕੰਮ ਕਰ ਰਹੇ ਹਨ ਉਹਨਾਂ ਦੀ ਸਲਾਨਾ ਵਿਕਰੀ 70 ਲਖ ਦੇ ਪਾਰ ਹੋ ਚੁੱਕੀ ਹੈ ਰਤਨ ਟਾਟਾ ਨੇ ਵੀ ਸ਼੍ਰੀ ਕਾਂਤ ਨੂੰ ਫੰਡ ਪ੍ਰਦਾਨ ਕੀਤੇ ਹਨ 2016 ਵਿਚ ਸ਼੍ਰੀ ਕਾਂਤ ਨੂੰ ਬੈਸਟ ਇੰਟਰ ਪੈਨੋਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਸ਼੍ਰੀ ਕਾਂਤ ਦੇ ਅਨੁਸਾਰ ਇੱਕ ਸਮਾਂ ਸੀ ਜਦ ਸਾਰੀ ਦੁਨੀਆਂ ਦੇ ਲੋਕ ਮੇਰਾ ਮਜਾਕ ਉਡਾਉਂਦੇ ਸੀ ਅਤੇ ਕਹਿੰਦੇ ਸੀ ਇਹ ਕੁਝ ਨਹੀਂ ਕਰ ਸਕਦਾ ਮੇਰੀ ਇਹ ਪ੍ਰਾਪਤੀ ਉਹਨਾਂ ਨੂੰ ਜਵਾਬ ਹੈ। 24 ਸਾਲ ਦੀ ਘੱਟ ਉਮਰ ਵਿਚ ਸ਼੍ਰੀ ਕਾਂਤ ਨੇ ਕਾਫੀ ਕੁਝ ਹਾਸਲ ਕਰ ਲਿਆ ਹੁਣ ਅੱਗੇ ਕੀ ? ਉਹ ਕਹਿੰਦੇ ਹਨ ਮੇਰੇ ਜੀਵਨ ਦੀ ਇੱਛਾ ਦੇਸ਼ ਦਾ ਰਾਸ਼ਟਰ ਪਤੀ ਬਣਨਾ ਹੈ।error: Content is protected !!