BREAKING NEWS
Search

ਜਾਣੋ ਵਿਆਹ ਲਈ ਕਿਉਂ ਸਹੀ ਹੈ 29 ਦੀ ਉਮਰ ?

ਵਿਆਹ ਜੀਵਨ ਦਾ ਸਭ ਤੋਂ ਅਹਿਮ ਅਤੇ ਮਹੱਤਵਪੂਰਨ ਫੈਸਲਾ ਹੁੰਦਾ ਹੈ ਅਜਿਹੇ ‘ਚ ਹਰ ਕੋਈ ਆਪਣੇ ਵਿਆਹ ਦਾ ਫੈਸਲਾ ਸੋਚ ਸਮਝ ਕੇ ਲੈਂਦਾ ਹੈ ਪਰ ਫਿਰ ਵੀ ਕੁਝ ਲੜਕੇ ਅਤੇ ਲੜਕੀਆਂ ਦੇ ਮਨ ‘ਚ ਵਿਆਹ ਦੀ ਸਹੀ ਉਮਰ ਨੂੰ ਲੈ ਕੇ ਸਵਾਲ ਰਹਿੰਦਾ ਹੈ। ਪ੍ਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਆਖਿਰ ਵਿਆਹ ਲਈ ਕਿਹੜੀ ਉਮਰ ਸਹੀ ਹੁੰਦੀ ਹੈ ਅਤੇ ਕਿਉਂ?

ਭਾਰਤ ‘ਚ ਕੀ ਹੈ ਵਿਆਹ ਦੀ ਸਹੀ ਉਮਰ?
ਭਾਰਤ ‘ਚ ਲੜਕੇ ਅਤੇ ਲੜਕੀ ਦੋਹਾਂ ‘ਚ ਵਿਆਹ ਦੀ ਉਮਰ ਦਾ ਫਰਕ ਹੁੰਦਾ ਹੈ ਲੜਕੀਆਂ ਲਈ ਵਿਆਹ ਦੀ ਸਹੀ ਉਮਰ 24-25 ਸਾਲ ਤਕ ਦੀ ਹੁੰਦੀ ਹੈ ਉੱਥੇ ਹੀ ਲੜਕੇ ਲਈ ਵਿਆਹ ਦੀ ਸਹੀ ਉਮਰ 27 ਸਾਲ ਦੀ ਹੁੰਦੀ ਹੈ। 30 ਜਾਂ ਉਸ ਤੋਂ ਬਾਅਦ ਵਿਆਹ ਕਰਨਾ ਸਮੇਂ ਮੁਤਾਬਕ ਲੇਟ ਮੰਨਿਆ ਜਾਂਦਾ ਹੈ।

ਰਿਸਰਚ : ਵਿਆਹ ਲਈ ਬੈਸਟ ਹੈ 29 ਦੀ ਉਮਰ
ਵਿਆਹ ਸਬੰਧੀ ਇਕ ਅਧਿਐਨ ਮੁਤਾਬਕ ਵਿਆਹ ਲਈ 29 ਦੀ ਉਮਰ ਪਰਫੈਕਟ ਉਮਰ ਹੈ। ਇਸ ਉਮਰ ‘ਚ ਲੜਕੇ-ਲੜਕੀਆਂ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ ‘ਤੇ ਵੀ ਤਿਆਰ ਹੁੰਦੇ ਹਨ।
ਮਾਨਸਿਕ ਰੂਪ ਨਾਲ ਤਿਆਰ
ਇਸ ਉਮਰ ਤਕ ਆਉਂਦੇ-ਆਉਂਦੇ ਲੜਕੇ ਅਤੇ ਲੜਕੀਆਂ ਵਿਆਹ ਲਈ ਬਿਲਕੁਲ ਤਿਆਰ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਦੀ ਉਮਰ ‘ਚ ਦੋਹਾਂ ਨੂੰ ਕਰੀਅਰ ਨੂੰ ਲੈ ਕੇ ਟੈਂਸ਼ਨ ਹੁੰਦੀ ਹੈ ਪਰ ਇਸ ਉਮਰ ਤਕ ਲੜਕੇ ਅਤੇ ਲੜਕੀਆਂ ਮਾਨਸਿਕ ਰੂਪ ਨਾਲ ਨਵੇਂ ਰਿਸ਼ਤਿਆਂ ਲਈ ਤਿਆਰ ਹੋ ਜਾਂਦੇ ਹਨ।

ਜ਼ਿੰਮੇਦਾਰੀ ਉਠਾਉਣ ਲਈ ਫਿਟ
29 ਸਾਲ ਦੀ ਉਮਰ ਤਕ ਤੁਸੀਂ ਰਿਸ਼ਤੇ ਅਤੇ ਘਰ ਦੀਆਂ ਜ਼ਿੰਮੇਦਾਰੀਆਂ ਦੇ ਬਾਰੇ ‘ਚ ਚੰਗੀ ਤਰ੍ਹਾਂ ਨਾਲ ਸਮਝ ਜਾਂਦੇ ਹੋ ਇਸ ਲਈ ਇਹ ਉਮਰ ਵਿਆਹ ਲਈ ਬਿਹਤਰ ਹੈ।
ਪਸੰਦ-ਨਾਪਸੰਦ ਦੀ ਸਮਝ
ਤੁਹਾਡੇ ‘ਚ ਦੂਜਿਆਂ ਦੇ ਪਸੰਦ ਅਤੇ ਨਾਪਸੰਦ ਨੂੰ ਜਾਣਨ ਦੀ ਸਮਝ ਆ ਜਾਂਦੀ ਹੈ। ਕਿਸੇ ਲੜਕੇ ‘ਚ ਤੁਹਾਨੂੰ ਕੀ ਪਸੰਦ ਹੈ ਅਤੇ ਕੀ ਨਹੀਂ ਜਾਂ ਫਿਰ ਇਹ ਉਮਰ ‘ਚ ਆ ਕੇ ਤੁਸੀਂ ਇੰਨੇ ਸਮਝਦਾਰ ਹੋ ਜਾਂਦੇ ਹੋ ਕਿ ਆਪਣੇ ਲਈ ਸਹੀ ਲੜਕੇ ਦੀ ਚੋਣ ਕਰ ਸਕਦੇ ਹੋ।

ਵਿਆਹੁਤਾ ਲਾਈਫ ਲਈ ਸਮਰੱਥ
ਇਸ ਉਮਰ ‘ਚ ਆਉਂਦੇ-ਆਉਂਦੇ ਤੁਸੀਂ ਜ਼ਿੰਦਗੀ ‘ਚ ਇਕ ਮੁਕਾਮ ਹਾਸਲ ਕਰ ਚੁੱਕੇ ਹੁੰਦੇ ਹੋ। 29 ਦੀ ਉਮਰ ਤਕ ਆਉਂਦੇ-ਆਉਂਦੇ ਤੁਸੀਂ ਘਰੇਲੂ ਜੀਵਨ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹੋ।
ਉਮਰ ਦਾ ਫਾਸਲਾ
29 ਸਾਲ ਦੀ ਉਮਰ ‘ਚ ਵਿਆਹ ਕਰਨ ਲਈ ਲੜਕਾ-ਲੜਕੀ ਦੇ ਵਿਚ ਜ਼ਿਆਦਾ ਉਮਰ ਦਾ ਗੈਪ ਨਹੀਂ ਹੁੰਦਾ। ਦੋਹੇਂ ਹੀ ਮੈਚਿਊਰ ਹੁੰਦੇ ਹਨ ਅਤੇ ਇਕ-ਦੂਜੇ ਦੀ ਗੱਲ ਨੂੰ ਜ਼ਿਆਦਾ ਸਮਝਦੇ ਹਨ। ਨਾਲ ਹੀ ਇਸ ਉਮਰ ‘ਚ ਵਿਆਹ ਨਾਲ ਤਲਾਕ ਦਾ ਖਤਰਾ ਸਭ ਤੋਂ ਘੱਟ ਹੁੰਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!