ਹੁਣੇ ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦਾ ਕਹਿਰ ਦੁਨੀਆਭਰ ‘ਚ ਵਧਦਾ ਜਾ ਰਿਹਾ ਹੈ। ਕੋਰੋਨਾ ਪੀੜਤਾਂ ਦੀ ਸੰਖਿਆਂ ਦਿਨ-ਭਰ-ਦਿਨ ਵਧਦੀ ਜਾ ਰਹੀ ਹੈ। ਅੱਜ ਜਲੰਧਰ ਦੇ ਨਿਜ਼ਾਤਮ ਨਗਰ ਦੀ ਰਹਿਣ ਵਾਲੀ 70 ਸਾਲਾ ਔਰਤ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਦੱਸ ਦਈਏ ਕਿ ਜਦੋਂ ਪ੍ਰਸ਼ਾਸਨ ਵਲੋਂ ਇਲਾਕੇ ਦਾ ਮੁਆਇਨਾ ਕੀਤਾ ਗਿਆ ਤਾਂ ਲੋਕਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਕਿ ਔਰਤ ਦੇ ਬੇਟੇ ਨੂੰ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ, ਜੋ ਕਿ ਕਿਸੇ ਹਸਪਤਾਲ ‘ਚ ਦਾਖਲ ਹੈ। ਔਰਤ ਨੇ ਆਪਣਾ ਫੋਨ ਨੰਬਰ ਵੀ ਬੰਦ ਕਰ ਦਿੱਤਾ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਔਰਤ ਦੇ ਬੇਟੇ ਦੀ ਆਖਿਰੀ ਲੋਕੇਸ਼ਨ ਹਰਿਆਣਾ ਦੇ ਸੋਨੀਪਤ ਦੀ ਆਈ ਸੀ।
ਔਰਤ ਕਿਵੇਂ ਹੋਈ ‘ਕੋਰੋਨਾ’ ਦਾ ਸ਼ਿਕਾਰ
ਉਕਤ ਔਰਤ ਜਲੰਧਰ ਦੇ ਨਿਜ਼ਾਤਮਨਗਰ ਦੀ ਵਾਸੀ ਹੈ ਅਤੇ ਕੁਝ ਦਿਨ ਪਹਿਲਾਂ ਮੁਹੱਲੇ ‘ਚ ਸਥਿਤ ਨਿਰੰਕਾਰੀ ਭਵਨ ‘ਚ ਹੋਏ ਧਾਰਮਿਕ ਸਮਾਗਮ ‘ਚ ਉਕਤ ਔਰਤ ਨੇ ਸ਼ਿਰਕਤ ਕੀਤੀ ਸੀ ਅਤੇ ਉੱਥੇ ਲੰਗਰ ਦੀ ਸੇਵਾ ਵੀ ਕੀਤੀ ਸੀ। ਦੱਸਣਯੋਗ ਹੈ ਕਿ ਇਹ ਧਾਰਮਿਕ ਸਮਾਗਮ ਤਿੰਨ ਦਿਨ ਤੱਕ ਚੱਲਦਾ ਹੈ, ਜਿੱਥੇ ਵਿਦੇਸ਼ਾਂ ਤੋਂ ਵੀ ਸੰਗਤ ਪੁੱਜਦੀ ਹੈ। ਦੱਸਣਯੋਗ ਹੈ ਕਿ ਅੱਜ ਪਹਿਲਾਂ ਮਾਮਲਾ ਲੁਧਿਆਣਾ ‘ਚ ਪਾਜ਼ੇਟਿਵ ਪਾਇਆ ਗਿਆ ਹੈ। ਇੱਥੇ 55 ਸਾਲਾ ਔਰਤ ਦੀ ਕੋਰੋਨਾ ਵਾਇਰਸ ਤੋਂ ਪੀੜਤ ਹੈ, ਜਿਸ ਦਾ ਇਲਾਜ ਲੁਧਿਆਣਾ ਡੀ. ਐੱਮ.ਸੀ. ਹਸਪਤਾਲ ‘ਚ ਚੱਲ ਰਿਹਾ ਹੈ। ਡਾਕਟਰਾਂ ਨੇ ਉਕਤ ਔਰਤ ਨੂੰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਰਨਟਾਈਨ ਦੀ ਸਲਾਹ ਦਿੱਤੀ ਹੈ। ਕੋਰੋਨਾ ਵਾਇਰਸ ਤੋਂ ਪੀੜਤ ਇਹ ਔਰਤ ਦਾ ਬੂਟੀਕ ਦਾ ਕਾਰੋਬਾਰ ਹੈ, ਜਿੱਥੇ ਐੱਨ. ਆਰ. ਆਈ. ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਫਿਲਹਾਲ ਇਸ ਔਰਤ ਦਾ ਕੋਈ ਟ੍ਰੈਵਲ ਰਿਕਾਰਡ ਨਹੀਂ ਹੈ। ਇਹ ਔਰਤ ਕਿਸ-ਕਿਸ ਦੇ ਸੰਪਰਕ ‘ਚ ਆਈ ਹੈ, ਇਸ ਬਾਰੇ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਦੂਜਾ ਮਾਮਲਾ ਪਿੰਡ ਪਠਲਾਵਾ ਤੋਂ ਆਇਆ ਹੈ, ਜਿੱਥੇ ਸਰਪੰਚ ਦੀ ਬਜ਼ੁਰਗ ਮਾਤਾ ਦਾ ਸੈਂਪਲ ਵੀ ਪਾਜ਼ੇਟਿਵ ਆਇਆ ਹੈ। ਇਸੇ ਪਿੰਡ ਤੋਂ ਬਲਦੇਵ ਸਿੰਘ ਦੀ ਪਹਿਲਾਂ ਕੋਰੋਨਾ ਨਾਲ ਮੌਤ ਹੋ ਗਈ ਸੀ। ਹੁਣ ਨਵਾਂਸ਼ਹਿਰ ‘ਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ 19 ਹੋ ਗਈ ਹੈ।
ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ ‘ਚ 33 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ ‘ਚੋਂ 1 ਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਇਨ੍ਹਾਂ ‘ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 5, ਹੁਸ਼ਿਆਰਪੁਰ ਦੇ 3, ਜਲੰਧਰ ਦੇ 4, ਲੁਧਿਆਣਾ 1 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ‘ਚ ਹੁਣ ਤੱਕ 488 ਸ਼ੱਕੀ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ ‘ਚੋਂ 228 ਦੀ ਰਿਪੋਰਟ ਨੈਗੇਟਿਵ ਆਈ ਹੈ, 229 ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਸਪਤਾਲਾਂ ‘ਚ ਭਰਤੀ ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਵੀ ਸਥਿਰ ਹੈ।