BREAKING NEWS
Search

ਜਾਣੋ ਕਿਵੇਂ ਬਦਲੀ ਸੀ ਯੂ ਟਿਊਬ ਤੇ ਪਾਏ ਇੱਕ ਗਾਣੇ ਨੇ ਐਮੀ ਵਿਰਕ ਦੀ ਕਿਸਮਤ ! ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਐਮੀ ਵਿਰਕ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ।ਉਸਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਅਤੇ ਅਦਾਕਾਰਾਂਂ ਵਿਚੋਂ ਮੰਨਿਆ ਗਿਆ ਹੈ। ਐਮੀ ਵਿਰਕ ਨੇ ਪਹਿਲੀ ਵਾਰ ਪੰਜਾਬੀ ਫਿਲਮ ਅੰਗਰੇਜ ਵਿੱਚ ਕੰਮ ਕੀਤਾ।

ਉਸਨੇ ਸਿੰਗਲ ਟਰੈਕ ਨਾਲ ਆਪਣਾ ਗਾਇਕੀ ਦਾ ਸਫਰ ਸ਼ੁਰੂ ਕੀਤਾ, ਜੋ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਟਰੈਕ ਸਾਬਤ ਹੋਇਆ। ਬਾਅਦ ਵਿਚ ਉਸਨੇ “ਯਾਰ ਅਮਲੀ” ਅਤੇ “ਜੱਟ ਦਾ ਸਹਾਰਾ” ਵਰਗੇ ਹੋਰ ਗਾਣੇ ਕੀਤੇ ਜਿਨ੍ਹਾਂ ਨੇ ਉਸ ਨੂੰ ਦੁਨੀਆਂ ਭਰ ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਚਲਿਤ ਕੀਤਾ। ਉਸ ਦੀ ਪਹਿਲੀ ਐਲਬਮ “ਜੱਟੀਜ਼ਿਮ” 2013 ਵਿੱੱਚ ਰਿਲੀਜ ਹੋਈ, ਜਿਸ ਨੂੰ ਪੀ.ਟੀ.ਸੀ. ਸੰਗੀਤ ਅਵਾਰਡ ਵਿੱੱਚ ਸਾਲ ਦੀ ਸਰਬੋਤਮ ਐਲਬਮ ਦਾ ਸਨਮਾਨ ਮਿਲਿਆ ਸੀ।

ਉਸ ਨੇ 2015 ਵਿੱੱਚ ਸੁਪਰਹਿੱਟ ਪੰਜਾਬੀ ਫਿਲਮ ਅੰਗਰੇਜ਼ ਵਿੱਚ ਅਮਰਿੰਦਰ ਗਿੱਲ ਨਾਲ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਉਸਦੀ ਭੂਮਿਕਾ ਲਈ ਉਸ ਨੇ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡਜ਼ ਵਿੱਚ ਬੈਸਟ ਡੇਬਿਊ ਐਕਟਰ ਅਵਾਰਡ ਜਿੱਤਿਆ ਸੀ। ਐਮੀ ਵਿਰਕ ਬਾਲੀਵੁੱਡ ‘ਚ ਵੀ ਆਪਣਾ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ ਇਹ ਜਾਣਕਾਰੀ ਐਮੀ ਵਿਰਕ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

ਐਮੀ ਵਿਰਕ ਜੋ ਕਿ ਰਣਵੀਰ ਸਿੰਘ ਨਾਲ ਕਬੀਰ ਖਾਨ ਦੀ ਫਿਲਮ ’83’ ‘ਚ ਕੰਮ ਕਰਨਗੇ। ਰਣਵੀਰ ਸਿੰਘ ਇਸ ਫਿਲਮ ‘ਚ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ ਤੇ ਐਮੀ ਵਿਰਕ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ। ਹਾਲੇ ਤੱਕ ਰਣਵੀਰ ਸਿੰਘ ਤੇ ਐਮੀ ਵਿਰਕ ਦੇ ਕਿਰਦਾਰ ਬਾਰੇ ਹੀ ਖੁਲਾਸਾ ਕੀਤਾ ਗਿਆ ਹੈ ਅਤੇ ਬਾਕੀ ਟੀਮ ਦੇ ਖਿਡਾਰੀਆਂ ਦਾ ਕਿਰਦਾਰ ਕੌਣ-ਕੌਣ ਨਿਭਾ ਰਿਹਾ ਹੈ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।error: Content is protected !!