ਪਾਕਿਸਤਾਨ ਨੇ ਸਰਹੱਦ ‘ਤੇ ਰਾਤੋ ਰਾਤ ਟੈਂਕ ਤੈਨਾਤ ਕਰ ਦਿੱਤੇ। ਹੁਸੈਨੀਵਾਲਾ ਬਾਰਡਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਨੇ ਇੱਥੇ ਦੀ ਸਰਹੱਦ ਦੇ ਨਾਲ ਲੱਗਦੇ ਅੱਠ ਪਿੰਡ ਖਾਲੀ ਕਰਵਾਏ ਹਨ। ਭਾਰਤੀ ਸਰਹੱਦ ਵਾਸੀ, ਪਾਕਿਸਤਾਨ ਦੀ ਸਰਹੱਦ ‘ਤੇ ਤੇਜ਼ ਹੋਈ ਹਲਚਲ ਮੰਗਲਵਾਰ ਰਾਤ ਤੋਂ ਮਹਿਸੂਸ ਕਰ ਰਹੇ ਹਨ। ਟੈਂਕ ਦੀ ਤੈਨਾਤੀ ਤੋਂ ਬਾਅਦ ਬੀਐਸਐਫ ਨੇ ਵੀ ਸਰਹੱਦ ‘ਤੇ ਸਰਗਰਮੀਆਂ ਵਧਾ ਦਿੱਤੀਆਂ ਹਨ, ਪਰ ਲੋਕਾਂ ਨੂੰ ਅਜੇ ਕਿਸੇ ਤਰ੍ਹਾਂ ਦੇ ਕੋਈ ਨਿਰਦੇਸ਼ ਨਹੀਂ ਦਿੱਤੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਦੇ ਸਮੇਂ ਢੋਲ ਨਗਾੜਿਆਂ ਦੀ ਆਵਾਜ਼ ਦੇ ਵਿਚ ਉਨ੍ਹਾਂ ਟੈਂਕਾਂ ਦੀ ਆਵਾਜ਼ ਵੀ ਲਗਾਤਾਰ ਸੁਣਾਈ ਦੇ ਰਹੀ ਸੀ। ਚਿੰਤਾ ਦੇ ਕਾਰਨ ਰਾਤ ਭਰ ਉਹ ਸੌਂ ਨਹੀਂ ਸਕੇ।
ਪਾਕਿਸਤਾਨ ਦੀ ਇਸ ਹਰਕਤ ਤੋਂ ਬਾਅਦ ਬੁੱਧਵਾਰ ਨੂੰ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਸਰਹੱਦ ‘ਤੇ ਸੁਰੱਖਿਆ ਦੀ ਸਮੀਖਿਆ ਕੀਤੀ। ਸਰਹੱਦੀ ਪਿੰਡ ਦੇ ਨਿਵਾਸੀ ਤਾਰਾ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਪੌਣੇ ਦਸ ਵਜੇ ਉਨ੍ਹਾਂ ਪਾਕਿਸਤਾਨ ਪਿੰਡ ਰਜੋਵਾਲਾ, ਮਹਾਲਮ ਅਤੇ ਹਾਕੁ ਵਾੜਾ ਵੱਲ ਢੋਲ ਨਗਾੜਿਆਂ ਦੀ ਆਵਾਜ਼ ਸੁਣਾਈ ਦਿੱਤੀ।
ਉਨ੍ਹਾਂ ਸੋਚਿਆ ਕਿ ਕੁਝ ਦਿਨਾਂ ਤੋਂ ਇਨ੍ਹਾਂ ਪਿੰਡਾਂ ਵਿਚ ਸੰਨਾਟਾ ਸੀ ਅਤੇ ਲੋਕਾਂ ਨੂੰ ਇੱਥੋਂ ਹਟਾ ਦਿੱਤਾ ਸੀ ਤੇ ਅਚਾਨਕ ਰਾਤ ਸਮੇਂ ਢੋਲ ਨਗਾੜੇ ਕਿਉਂ ਵੱਜਣ ਲੱਗੇ। ਤਾਰਾ ਸਿੰਘ ਨੇ ਦੱਸਿਆ ਕਿ ਧਿਆਨ ਨਾਲ ਸੁਣਨ ‘ਤੇ ਉਨ੍ਹਾਂ ਢੋਲ ਨਗਾੜੇ ਦੀ ਆਵਾਜ਼ ਸੁਣਾਈ ਪਈ। ਇਸ ਦੌਰਾਨ ਬਾਹਰ ਆਏ ਤਾਂ ਸਰਹੱਦ ‘ਤੇ ਪਾਕਿ ਸੈਨਾ ਦੇ ਵਾਹਨਾਂ ਦੇ ਦੌੜਨ ਦੀ ਆਵਾਜ਼ਾਂ ਸਾਫ ਸੁਣਾਈ ਦੇ ਰਹੀਆਂ ਸਨ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਕਿ ‘ਤੇ ਕੋਈ ਭਰੋਸਾ ਨਹੀਂ ਹੈ। 1965 ਅਤੇ 1971 ਦੇ ਵਿਚ ਵੀ ਧੋਖੇ ਨਾਲ ਪਾਕਿਸਤਾਨ ਨੇ ਭਾਰਤ ‘ਤੇ ਹਮਲਾ ਕੀਤਾ ਸੀ। 1971 ਵਿਚ ਭਾਰਤ ਵਲੋਂ ਫ਼ੌਜ ਦੇ ਜਵਾਨ ਪਾਰਟੀ ਕਰ ਰਹੇ ਸੀ ਤਾਂ ਪਾਕਿ ਨੇ ਜੰਗ ਛੇੜ ਦਿੱਤੀ ਸੀ।
ਤਾਜਾ ਜਾਣਕਾਰੀ