BREAKING NEWS
Search

ਜਾਣੋ ਕਿਉਂ ਕੱਢੀ ਸੀ ਸਿੱਖ ਨੇ ਕਿਰਪਾਨ ? ਦੇਖੋ ਵੀਡੀਓ

ਦਿੱਲੀ ‘ਚ ਸਿੱਖ ਡਰਾਈਵਰ ਨਾਲ ਕੁੱਟਮਾਰ ਮਾਮਲੇ ‘ਚ 3 ਪੁਲਿਸ ਮੁਲਾਜ਼ਮ ਸਸਪੈਂਡ (ਜਾਣੋ ਪੂਰਾ ਮਾਮਲਾ) ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਦਿੱਲੀ ਪੁਲਿਸ ਦੀ ਗੁੰਡਾਗਰਦੀ ਸ਼ਰੇਆਮ ਸਭ ਨੇ ਦੇਖੀ ਉਨ੍ਹਾਂ ਨੇ ਰਲ ਕੇ ਕਿਸ ਤਰ੍ਹਾਂ ਸਿੱਖ ਆਟੋ ਡਰਾਈਵਰ ਤੇ ਉਸ ਦੇ ਮਾਸੂਮ ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ “ਇਸ ਵੀਡੀਓ ਚ ਸਾਫ ਦੇਖਿਆ ਜਾ ਰਿਹਾ ਹੈ ਕਿਸ ਤਰ੍ਹਾਂ ਦਿੱਲੀ ਪੁਲਿਸ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਮੁਖਰਜੀ ਨਗਰ ‘ਚ ਆਟੋ ਡਰਾਈਵਰ ਗੁਰਜੀਤ ਸਿੰਘ ਨਾਲ ਬਿਨ੍ਹਾਂ ਗੱਲ ਤੋਂ ਕੀਤੀ ਕੁੱਟਮਾਰ ਤੇ ਉਸਦੀ ਪੱਗ ਦੀ ਕੀਤੀ ਬੇਅਦਬੀ !

ਅਸੀ ਇਸ ਵੀਡੀਓ ‘ਚ ਨਜ਼ਰ ਆ ਰਹੇ Delhi Police ਦੇ ਕਰਮੀਆਂ ਨੂੰ ਸ਼ਰੇਆਮ ਬੇਇੱਜ਼ਤ ਕਰਕੇ ਬਰਖ਼ਾਸਤ ਕਰਨ ਦੀ ਮੰਗ ਕਰਦੇ ਹਾਂ” ਤਹਾਨੂੰ ਦੱਸ ਦੇਈਏ ਕਿ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਜਲਦ ਤੋਂ ਜਲਦ ਇਸ ਸਿੱਖ ਡਰਾਈਵਰ ਵੀਰ ਨੂੰ ਇਨਸਾਫ ਦੀ ਮੰਗ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਮੁਖਰਜੀ ਨਗਰ ‘ਚ ਸਿੱਖ ਆਟੋ ਡਰਾਈਵਰ ਅਤੇ ਇਕ ਨਾਬਾਲਿਗ ਨਾਲ ਕੁੱਟਮਾਰ ਮਾਮਲੇ ‘ਚ ਭੜਕੇ ਲੋਕਾਂ ਨੇ ਦੇਰ ਰਾਤ ਪੁਲਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਦਿੱਲੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਮਾਮਲੇ ‘ਚ ਸ਼ਾਮਲ ਮੁਖਰਜੀ ਨਗਰ ਪੁਲਿਸ ਸਟੇਸ਼ਨ ਦੇ ਤਿੰਨ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ,

ਜਦੋਂਕਿ ਬਾਕੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਸੰਗੀਨ ਸਮਝਦਿਆਂ ਮੁਖਰਜੀ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਇਸ ਮਾਮਲੇ ‘ਤੇ ਬਿਆਨ ਦਿੱਤਾ ਸੀ ਕਿ ਦਿੱਲੀ ਪੁਲਸ ਸਿੱਖ ਆਟੋ ਡਰਾਈਵਰ ਅਤੇ ਨਾਬਾਲਿਗ ਨਾਲ ਹੋਈ ਕੁੱਟਮਾਰ ‘ਤੇ ਕਾਰਵਾਈ ਕਰੇ ਨਹੀਂ ਤਾਂ ਉਹ ਲਗਾਤਾਰ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।error: Content is protected !!