BREAKING NEWS
Search

ਜਾਣੋ ਕਿਉਂ ਕੈਨੇਡਾ ਵਿੱਚ ਹਮੇਸ਼ਾ ਰਹਿੰਦੀ ਹੈ ਟਰੱਕ ਡਰਾਈਵਰਾਂ ਦੀ ਕਮੀ, ਸਭ ਤੋਂ ਵੱਧ ਮਿਲਦਾ ਹੈ ਪੰਜਾਬੀਆਂ ਨੂੰ ਰੁਜ਼ਗਾਰ

ਡਰਾਇਵਰ ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਖਾਸ ਰੋਲ ਅਦਾ ਕਰਦੇ ਹਨ ਡਰਾਇਵਰਾਂ ਬਿਨਾ ਕਿਸੇ ਵੀ ਦੇਸ਼ ਦੀ ਰੋਜਾਨਾਂ ਜਿੰਦਗੀ ਦੀਆਂ ਲੋੜਾਂ ਦੀ ਪੂਰਤੀ ਅਸੰਭਵ ਹੈ ਇਸੇ ਤਰਾਂ ਸਰਦ ਰੁੱਤ ਦੌਰਾਨ ਅਮਰੀਕਾ-ਕੈਨੇਡਾ ਵਿਚ ਠੰਡ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਜਾਂਦਾ ਹੈ।

ਅਜਿਹੇ ਵਿਚ ਕੈਨੇਡਾ ਦੀਆਂ ਸੜਕਾਂ ‘ਤੇ ਬਰਫ ਇਸ ਤਰ੍ਹਾਂ ਜੰਮ ਜਾਂਦੀ ਹੈ ਕਿ ਉਥੇ ਤੁਰਨਾ ਤੱਕ ਮੁਸ਼ਕਲ ਹੋ ਜਾਂਦਾ ਹੈ।ਜਿਸ ਨੂੰ ਸਾਫ ਕਰਨ ਲਈ ਸੈਂਕੜੇ ਟਰੱਕ ਡਰਾਈਵਰਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਕੈਨੇਡਾ ਚ ਟਰੱਕ ਚਲਾਉਣਾ ਬਹੁਤ ਔਖਾ ਕੰਮ ਹੈ, ਇਸ ਕਰਕੇ ਇਥੇ ਜਿਆਦਾਤਰ ਡਰਾਈਵਰਾਂ ਦੀ ਕਮੀ ਰਹਿੰਦੀ ਹੈ,

ਟਰੱਕ ਚਲਾਉਣਾ ਮਾੜੇ ਬੰਦੇ ਦਾ ਕੰਮ ਨੀ ਹੈ ਸ਼ੇਰ ਜਿੱਡਾ ਜਿਗਰਾ ਰੱਖ ਕੇ ਸਟੇਰਿੰਗ ਨੂੰ ਹੱਥ ਪੈਦਾ ਹੈ, ਡਰਾਈਵਰਾਂ ਦੀ ਕਮੀ ਰਹਿਣ ਕਰਕੇ ਇਥੇ ਪੰਜਾਬੀ ਨੌਜਵਾਨਾਂ ਨੂੰ ਰੋਜਗਾਰ ਮਿਲ ਜਾਂਦਾ ਹੈ, ਇਥੇ ਜਿਆਦਾਤਰ ਟਰੱਕ ਡਰਾਈਵਰ ਪੰਜਾਬੀ ਹੀ ਹਨ,

ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਨੂੰ ਟਰੱਕ ਡਰਾਈਵਰਾਂ ਦਾ ਇਕ ਖਾਸ ਵਜੂਦ ਹੈ। ਕੈਨੇਡਾ ਭਰ ਵਿਚ ਬਰਫਬਾਰੀ ਤੋਂ ਬਾਅਦ ਗੱਡੀਆਂ ਤੇ ਘਰਾਂ ‘ਚ ਜੰਮੀ ਬਰਫ ਨੂੰ ਜੰਗੀ ਪੱਧਰ ‘ਤੇ ਹਟਾਉਣ ਦਾ ਕੰਮ ਕੀਤਾ ਜਾਂਦਾ ਹੈ, ਜਿਸ ਵਿਚ ਸੂਬਾਈ ਸਰਕਾਰਾਂ ਨੂੰ ਕਰੋੜਾਂ ਡਾਲਰ ਤੱਕ ਖਰਚ ਕਰਨੇ ਪੈਂਦੇ ਹਨ।

ਇਕ ਰਿਪੋਰਟ ਮੁਤਾਬਕ ਇਕੱਲੇ ਮਾਂਟਰੀਅਲ ਸੂਬੇ ਦੀਆਂ 10,000 ਕਿਲੋਮੀਟਰ ਲੰਬੀਆਂ ਸੜਕਾਂ ‘ਤੇ ਜੰਮੀ ਬਰਫ ਹਟਾਉਣ ਵਿਚ 3000 ਵਰਕਰਾਂ ਦੀ ਫੌਜ ਲਗਾਈ ਜਾਂਦੀ ਹੈ, ਜਿਸ ਵਿਚ ਹਰੇਕ ਸਾਲ 16.5 ਕਰੋੜ ਡਾਲਰ (ਲਗਭਗ 8,86,97,13,195 ਭਾਰਤੀ ਰੁਪਏ) ਦਾ ਖਰਚ ਆਉਂਦਾ ਹੈ।

Semi truck traffic on Interstate 5 during a winter snow and freezing rain storm


ਸੂਬੇ ਵਿਚ ਇੰਨੀ ਬਰਫ ਪੈਂਦੀ ਹੈ ਕਿ ਇਕੋ ਸਰਦ ਰੁੱਤ ਵਿਚ ਤਕਰੀਬਨ 3 ਲੱਖ ਟਰੱਕ ਭਰ ਜਾਂਦੇ ਹਨ। ਅਜਿਹੇ ਮੌਕਿਆਂ ‘ਤੇ ਵੱਡੇ ਆਪ੍ਰੇਸ਼ਨ ਚਲਾਏ ਜਾਂਦੇ ਹਨ। ਸਿਰਫ ਇੰਨਾ ਹੀ ਨਹੀਂ ਮਾਂਟਰੀਅਲ ਸੂਬੇ ਨੂੰ ਹਰ ਸਾਲ 2 ਲੱਖ ਟਨ ਲੂਣ ਵੀ ਖਰੀਦਣਾ ਪੈਂਦਾ ਹੈ, ਜਿਸ ਨੂੰ ਬੱਜਰੀ ਨਾਲ ਮਿਲਾ ਕੇ ਸੜਕਾਂ ‘ਤੇ ਵਿਛਾਇਆ ਜਾਂਦਾ ਹੈ ਤੇ ਉਪਰ ਬੁਲਡੋਜ਼ਰ ਚਲਾਇਆ ਜਾਂਦਾ ਹੈ।



error: Content is protected !!