=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਜਾਣੋਂ ਜੇਲ੍ਹ ਵਿੱਚ ਹੁਣ ਕਿਹੜੇ ਹਾਲਾਤਾਂ ਵਿੱਚ ਰਹਿ ਰਿਹਾ ਹੈ ਰਾਮ ਰਹੀਮ ਆਈ ਅੰਦਰੋਂ ਖਾਸ ਖਬਰ

ਇੱਕ ਸਮਾਂ ਸੀ ਜਦੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਅੱਗੇ ਲੱਖਾਂ ਲੋਕ ਮੱਥਾ ਟੇਕਦੇ ਸੀ, ਸਮਰਥਕ ਉਸ ਦੀ ਝਲਕ ਪਾਉਣ ਲਈ ਕਦਮਾਂ ਵਿੱਚ ਵਿੱਛ ਜਾਂਦੇ ਸੀ, ਪਰ ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਰਾਮ ਰਹੀਮ ਹੋਰਾਂ ਨੂੰ ਸਲਾਮ ਕਰ ਰਿਹਾ ਹੈ। ਸੁਨਾਰੀਆ ਜੇਲ੍ਹ ਵਿੱਚ ਕੈਦ ਰਾਮ ਰਹੀਮ ਹੁਣ ਚੌਕੀਦਾਰ ਤੋਂ ਲੈ ਕੇ ਜੇਲ੍ਹਰ ਤਕ, ਸਭ ਨੂੰ ਸਲਾਮ ਕਰਦਾ ਹੈ।

ਰਾਮ ਰਹੀਮ ਦੇ ਇਸ ਰਵੱਈਏ ਨੂੰ ਜੇਲ੍ਹ ਪ੍ਰਸ਼ਾਸਨ ਦੀ ਸਖ਼ਤੀ ਕਿਹਾ ਜਾਏ ਜਾਂ ਚੰਗਾ ਆਚਰਨ ਦਿਖਾ ਕੇ ਪੈਰੋਲ ‘ਤੇ ਬਾਹਰ ਨਿਕਲਣ ਦੀ ਰਣਨੀਤੀ, ਪਰ ਰਾਮ ਰਹੀਮ ਦਾ ਇਹ ਅੰਦਾਜ਼ ਜੇਲ੍ਹ ਵਿੱਚ ਮੌਜੂਦ ਹਰ ਸ਼ਖ਼ਸ ‘ਤੇ ਅਸਰ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਡੇਢ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਰਾਮ ਰਹੀਮ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਵੀ ਸ਼ਿਕਾਇਤ ਨਹੀਂ ਮਿਲੀ।

ਉਸ ਦਾ ਹੋਰ ਕੈਦੀਆਂ ਨਾਲ ਮਿਲਣਾ-ਜੁਲਣਾ ਨਹੀਂ ਹੁੰਦਾ। ਜਦੋਂ ਕੈਦੀ ਤੇ ਬੰਦੀ ਬੈਰਕਾਂ ਵਿੱਚ ਹੁੰਦੇ ਹਨ, ਉਦੋਂ ਹੀ ਰਾਮ ਰਹੀਮ ਨੂੰ ਸੈੱਲ ਤੋਂ ਬਾਹਰ ਕੱਢਿਆ ਜਾਂਦਾ ਹੈ, ਪਰ ਡਿਊਟੀ ‘ਤੇ ਤਾਇਨਾਤ ਨੰਬਰਦਾਰ, ਸਫਾਈ ਕਰਮਚਾਰੀ ਤੇ ਸੁਰੱਖਿਆ ਗਾਰਡ ਨਾਲ ਆਉਂਦੇ-ਜਾਂਦੇ ਉਹ ਸਲਾਮ ਜ਼ਰੂਰ ਕਰਦਾ ਹੈ।

ਜੇਲ੍ਹ ਵਿੱਚ ਪਰਿਵਾਰ ਜਾਂ ਵਕੀਲ ਨਾਲ ਮਿਲਣ ਲਈ ਜਦੋਂ ਉਸ ਨੂੰ ਮੁਲਾਕਾਤ ਵਾਲੇ ਕਮਰੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਹ ਡਿਊਟੀ ਦੇ ਰਹੇ ਸਾਰੇ ਜੇਲ੍ਹ ਮੁਲਾਜ਼ਮਾਂ ਨੂੰ ਸਲਾਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਮੌਜੂਦ ਹਰ ਸ਼ਖ਼ਸ ਉਸ ਦੇ ਇਸ ਰੂਪ ਦਾ ਕਾਇਲ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਰਾਮ ਰਹੀਮ ਨੂੰ ਜੇਲ੍ਹ ਵਿੱਚ ਬਾਗਬਾਨੀ ਦਾ ਕੰਮ ਮਿਲਿਆ ਹੋਇਆ ਹੈ। ਮੌਜੂਦਾ ਉਸ ਨੇ ਜੇਲ੍ਹ ਵਿੱਚ ਖੀਰੇ, ਘੀਆ ਤੇ ਟਮਾਟਰ ਉਗਾਏ ਹੋਏ ਹਨ। ਇਸ ਤੋਂ ਪਹਿਲਾਂ ਉਸ ਨੇ ਆਲੂ ਵੀ ਉਗਾਏ ਸੀ। ਪਿਛਲੇ ਮਹੀਨੇ ਰਾਮ ਰਹੀਮ ਨੇ ਡੇਢ ਕਵਿੰਟਲ ਆਲੂ ਦੀ ਪੈਦਾਵਾਰ ਕੀਤੀ ਸੀ।




error: Content is protected !!