ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਅੰਤਿਮ ਤਰੀਕ 16 ਦਸੰਬਰ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਵਲ ਸੱਠ ਫ਼ੀਸਦ ਲੋਕਾਂ ਨੇ ਆਪਣਾ ਅਸਲਾ ਜਮ੍ਹਾ ਕਰਵਾਇਆ ਹੈ ਅਤੇ ਬਾਕੀ ਦੇ ਅਸਲਾਧਾਰਕ ਹੁਕਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਦਸ ਦੇਈਏ ਕਿ 15 ਦਸੰਬਰ ਤੋਂ ਨਾਮਜ਼ਦਗੀ ਵਾਲੇ ਦਿਨ ਤੋਂ ਲਗਾਤਾਰ ਤਿੰਨ ਦਿਨ ਬਹੁਤ ਸਾਰੀਆਂ ਹਿੰਸਕ ਘਟਨਾਵਾਂ ਵਾਪਰਦੀਆਂ ਰਹੀਆਂ ਜਿਸ ਨੂੰ ਲੈ ਕੇ ਲੋਕਾਂ ‘ਚ ਖ਼ੌਫ਼ ਬਣਿਆ ਰਿਹਾ।
ਬਲਾਕ ਮਮਦੋਟ ਅੰਦਰ ਪੈਂਦੇ ਦੋਵਾਂ ਥਾਣਿਆਂ ਥਾਣਾ ਮਮਦੋਟ ਅਤੇ ਲੱਖੋ ਕੇ ਬਹਿਰਾਮ ਤਹਿਤ ਅਸਲਾ ਧਾਰਕਾਂ ਕੋਲ ਲੱਗਭੱਗ ਕਰੀਬ 33 ਸੌ ਹਥਿਆਰ ਹਨ ਜਿਨ੍ਹਾਂ ਵਿੱਚੋਂ ਕੇਵਲ ਇੱਕ ਤਿਹਾਈ ਹੀ ਹਿੱਸਾ ਹਥਿਆਰ ਜਮ੍ਹਾਂ ਹੋ ਸਕੇ ਹਨ। ਬਾਕੀ ਦੇ ਰਹਿੰਦੇ ਹਥਿਆਰਾਂ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਪ੍ਰਸ਼ਨ ਸਬੰਧੀ ਜਵਾਬ ਦਿੰਦੇ ਹੋਏ ਮਮਦੋਟ ਥਾਣਾ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਕੁੱਲ 1457 ਹਥਿਆਰਾਂ ਵਿੱਚੋਂ ਸਿਰਫ਼ ਸਵਾ ਛੇ ਸੌ ਅਸਲਾ ਧਾਰਕਾਂ ਨੇ ਆਪਣੇ ਹਥਿਆਰ ਜਮ੍ਹਾਂ ਕਰਵਾਏ ਹਨ ਅਤੇ ਅੱਠ ਸੌ ਤੋਂ ਵੱਧ ਹਥਿਆਰ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਅਧੂਰੀ ਪਈ ਹੈ।
ਉਨ੍ਹਾਂ ਕਿਹਾ ਕਿ ਇਲਾਕੇ ਦੀ ਅਤਿ ਸੰਵੇਦਨਸ਼ੀਲ ਚੋਣ ਪ੍ਰਕਿਰਿਆ ਨੂੰ ਮੁੱਖ ਰੱਖਕੇ ਪੁਲਿਸ ਫੋਰਸ ਕਾਫੀ ਰੁਝੇਵੇਂ ‘ਚ ਰਹੀ ਹੈ ਅਤੇ ਕੱਲ੍ਹ ਤੋਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਸਖ਼ਤੀ ਦੇ ਨਾਲ ਪਾਲਣਾ ਕਰਦੇ ਹੋਏ ਦੋ ਦਿਨ ਦੀ ਮੋਹਲਤ ਤੋਂ ਬਾਅਦ ਸੋਮਵਾਰ ਤੋਂ ਲਾਇਸੈਂਸ ਰੱਦ ਕਰਕੇ ਹਥਿਆਰ ਜ਼ਬਤ ਕਰ ਲਏ ਜਾਣਗੇ।
ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਅਪੀਲ ਕੀਤੀ ਹੈ ਕਿ ਅਸਲਾ ਧਾਰਕ ਸ਼ਨੀਵਾਰ ਅਤੇ ਐਤਵਾਰ ਦੋ ਦਿਨਾਂ ਵਿੱਚ ਆਪਣੇ ਸਾਰੇ ਹਥਿਆਰ ਥਾਣੇ ਵਿੱਚ ਜਮ੍ਹਾਂ ਕਰਵਾ ਕੇ ਰਸੀਦ ਲੈ ਲੈਣ।
ਓਥੇ ਹੀ ਜਦੋਂ ਅਸਲਾ ਧਾਰਕ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਥਾਣੇ ਅਤੇ ਅਸਲਾ ਡੀਲਰ ਕੋਲ ਹਥਿਆਰ ਜਮ੍ਹਾਂ ਕਰਵਾਉਣ ਦੀ ਇਹ ਵਧੀਆ ਪ੍ਰਕਿਰਿਆ ਹੈ ਅਤੇ ਜਿਸ ਨਾਲ ਜਨਤਾ ਅਤੇ ਪ੍ਰਸ਼ਾਸਨ ਦੋਵੇਂ ਹੀ ਸੁਰੱਖਿਅਤ ਰਹਿੰਦੇ ਹਨ।
ਦੋਹਾਂ ਥਾਣਿਆਂ ‘ਚ ਜਮ੍ਹਾਂ ਹੋਣ ਲਈ ਬਾਕੀ ਰਹਿੰਦੇ ਹਥਿਆਰਾਂ ਸਬੰਧੀ ਜਦੋਂ ਐਸਐਸਪੀ ਪ੍ਰੀਤਮ ਸਿੰਘ ਨਾਲ ਫਿਰੋਜ਼ਪੁਰ ਨਾਲ ਗੱਲ ਕਰਨ ਲਈ ਕੋਸ਼ਿਸ਼ ਕੀਤੀ ਗਈ ਤਾਂ ਫੋਨ ਬਿਜ਼ੀ ਹੋਣ ਕਰਕੇ ਸੰਪਰਕ ਨਹੀਂ ਹੋ ਸਕਿਆ। ਦਸ ਦੇਈਏ ਕਿ ਥਾਣਾ ਲੱਖੋ ਕੇ ਬਹਿਰਾਮ ਤਹਿਤ 1804 ਅਸਲਾ ਧਾਰਕ ਹਨ ਜਿਨ੍ਹਾਂ ਵਿੱਚੋਂ ਸਿਰਫ 400 ਅਸਲਾ ਧਾਰਕਾਂ ਨੇ ਆਪਣੇ ਹਥਿਆਰ ਜਮ੍ਹਾਂ ਕਰਵਾਏ ਹਨ।
Home ਤਾਜਾ ਜਾਣਕਾਰੀ ਜਾਂ ਖੁੱਦ ਜਲਦੀ ਕਰੋ ਇਹ ਕੰਮ , ਨਹੀਂ ਤਾਂ ਸੋਮਵਾਰ ਤੋਂ ਪੁਲਸ ਜੋ ਕਰੇਗੀ ਮੱਥੇ ਤੇ ਹੱਥ ਮਾਰ ਰੋਵੋਂਗੇ ਫਿਰ
ਤਾਜਾ ਜਾਣਕਾਰੀ