BREAKING NEWS
Search

ਜਹਾਜ ਨੂੰ ੳੁਡਾ ਰਹੇ ਪਾਇਲਟ ਦੀ ਲੱਗੀ ਅੱਖ, ਕਿਤੇ ਦਾ ਕਿਤੇ ਪੁੱਜ ਗਿਅਾ ਜਹਾਜ਼ ਅਤੇ ਫਿਰ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੋਸਤੋ ਤੁਸੀਂ ਸੜਕ ਉੱਪਰ ਡਰਾਈਵਰ ਦੀ ਅੱਖ ਲੱਗਣ ਕਾਰਨ ਹੋਈਆਂ ਘਟਨਾਵਾਂ ਬਾਰੇ ਤਾਂ ਆਮ ਹੀ ਸੁਣਿਆ ਹੋਵੇਗਾ ਪ੍ਰੰਤੂ ਅੱਜ ਅਸੀਂ ਤੁਹਾਨੂੰ ਜਿਸ ਘਟਨਾ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਉਹ ਹਾਲ ਹੀ ਵਿੱਚ ਇੱਕ ਜਹਾਜ਼ ਦੇ ਪਾਇਲਟ ਨਾਲ ਵਾਪਰੀ । ਆਸਟ੍ਰੇਲੀਆ ਵਿੱਚ ਇੱਕ ਛੋਟੇ ਜਹਾਜ਼ ਦੇ ਪਾਇਲਟ ਨੂੰ ਅਚਾਨਕ ਨੀਂਦ ਨੇ ਆ ਘੇਰਿਆ,,,,,, ਜਿਸ ਦੇ ਬਾਅਦ ਉਹ ਜਹਾਜ਼ ਨੂੰ 50 ਕਿਲੋਮੀਟਰ ਦੂਰ ਕਿਤੇ ਹੋਰ ਹੀ ਲੈ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪਾਈਪਰ ਪੀਏ-31 ਵਿੱਚ,,,, ਸਿਰਫ ਇੱਕੋ ਹੀ ਪਾਇਲਟ ਸੀ ਜੋ ਜਹਾਜ਼ ਉਡਾ ਰਿਹਾ ਸੀ।

ਜਹਾਜ਼ ਉਡਾਉਂਦੇ ਹੀ ਉਸ ਨੂੰ ਨੀਂਦ ਆ ਗਈ। ਹਾਲਾਂਕਿ ਇਸ ਤਰ੍ਹਾਂ ਪਾਈਲਟ ਦੀ ਅੱਖ ਲੱਗਣ ਕਾਰਨ ਕੋਈ ਹੋਰ ਵੀ ਹਾਦਸਾ ਵਾਪਰ ਸਕਦਾ ਸੀ ਪ੍ਰੰਤੂ ਸਮਾਂ ਰਹਿੰਦੇ ਹੀ ਪਾਇਲਟ ਦੀ ਅੱਖ ਖੁੱਲ ਗਈ ।
ਜਹਾਜ਼ ਨੇ 8 ਨਵੰਬਰ ਨੂੰ ਤਸਮਾਨਿਆ ਵਿੱਚ ਡੇਵਾਨਪੋਰਟ ਤੋਂ ਕਿੰਗ ਦੀਪ ਲਈ ਉਡਾਣ ਭਰੀ ਸੀ।

ਆਸਟ੍ਰੇਲੀਆ ਟਰਾਂਸਪੋਰਟ ਸੁਰੱਖਿਆ ਬਿਊਰੋ (ਏਟੀਐਸਬੀ) ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਾਉਣ ਤੋਂ ਪਹਿਲਾਂ ਉਸ ਨੂੰ ਜਾਗ ਕਿਵੇਂ ਆਈ? ਏਟੀਐਸਬੀ ਨੇ ਬਿਆਨ ਵਿੱਚ ਦੱਸਿਆ ਕਿ ਉਡਾਣ ਦੌਰਾਨ ਪਾਇਲਟ ਸੌਂ ਗਿਆ ਸੀ।

ਇਸ ਕਰਕੇ ਜਹਾਜ਼ ਕਿੰਗ ਆਈਲੈਂਡ ਵਿੱਚ ਆਪਣੀ ਲੈਂਡਿੰਗ ਵਾਲੀ ਥਾਂ ਤੋਂ 50 ਕਿਲੋਮੀਟਰ ਅਗਾਂਹ ਚਲਾ ਗਿਆ। ਇਸ ਘਟਨਾ ਦੇ ਮਾਮਲੇ ਵਿੱਚ ਪਾਇਲਟ ਕੋਲੋਂ ਪੁੱਛਗਿੱਛ ਕੀਤੀ ਜਾਏਗੀ।error: Content is protected !!