BREAKING NEWS
Search

ਜਹਾਜ ਦੇ ਬਾਥਰੂਮ ਚ ਵੜ ਯਾਤਰੀ ਨੇ ਕੀਤਾ ਟਰੇਨ ਵਾਲਾ ਕੰਮ, ਪੈ ਗਿਆ ਮਹਿੰਗਾ, ਹੋਇਆ ਗ੍ਰਿਫਤਾਰ

ਅੱਜ ਕੱਲ੍ਹ ਟੋਲ ਪਲਾਜ਼ੇ ਅਤੇ ਏਅਰਪੋਰਟਾਂ ਦੀਆਂ ਖ਼ਬਰਾਂ ਸੁਰੱਖਿਆ ਵਿੱਚ ਰਹਿ ਰਹੀਆਂ ਹਨ। ਇਹ ਖਬਰ ਏਅਰਲਾਈਨਜ਼ ਦੇ ਨਾਲ ਜੁੜੀ ਹੋਈ ਹੈ। ਜੋ ਕਿ ਦਿੱਲੀ ਏਅਰਪੋਰਟ ਤੋਂ ਸਾਹਮਣੇ ਆਈ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਰੇਲ ਵਿੱਚ ਸਫ਼ਰ ਕਰਦੇ ਹਾਂ ਤਾਂ ਕੋਈ ਨਾ ਕੋਈ ਯਾਤਰੀ

ਸਿਗਰਟਾਂ ਬੀੜੀ ਲਗਾ ਕੇ ਬਾਥਰੂਮ ਵਿੱਚ ਵੜ ਜਾਂਦਾ ਹੈ। ਕਈ ਵਾਰ ਤਾਂ ਬਾਥਰੂਮ ਦੇ ਬਾਹਰ ਹੀ ਇਹ ਸਭ ਦੇਖਣ ਨੂੰ ਮਿਲ ਜਾਂਦਾ ਹੈ। ਹਾਲੇ ਤਾਂ ਇਹ ਕੰਮ ਫਿਰ ਵੀ ਘੱਟ ਹੋ ਗਿਆ ਹੈ। ਪਰ ਜ਼ਿਆਦਾਤਰ ਮਾਮਲੇ ਦਿਖਾਈ ਦੇ ਜਾਂਦੇ ਹਨ। ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਗੋਆ ਤੋਂ ਦਿੱਲੀ ਆ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿੱਚ, ਜਿੱਥੇ ਵੀਰਵਾਰ ਨੂੰ 6E637 ਵਿੱਚ ਸਫ਼ਰ ਕਰ ਰਹੇ ਮੁਸਾਫ਼ਿਰ ਨਰਿੰਦਰ ਨੇ ਜਹਾਜ਼ ਦੇ ਬਾਥਰੂਮ ਵਿੱਚ ਜਾ ਕੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।

ਅਚਾਨਕ ਇਸ ਦਾ ਪਤਾ ਜਹਾਜ਼ ਅੰਦਰ ਸਟਾਫ਼ ਨੂੰ ਲੱਗ ਗਿਆ। ਜਿਸ ਤੋਂ ਬਾਅਦ ਪਾਇਲਟ ਨੂੰ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਰੌਲਾ ਪੈਣ ਤੋਂ ਬਾਅਦ ਦੋਸ਼ੀ ਨੇ ਪੈਸੇ ਦੇ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਹਰ ਜਗ੍ਹਾ ਰਿਸ਼ਵਤ ਕੰਮ ਨਹੀਂ ਕਰਦੀ।

ਅਖੀਰ ਜਦੋਂ ਸ਼ਾਮੀ ਛੇ ਵਜੇ ਦੇ ਕਰੀਬ ਜਹਾਜ਼ ਦਿੱਲੀ ਵਿਖੇ ਲੈਂਡ ਕੀਤਾ ਤਾਂ ਸੀ.ਆਈ.ਐੱਸ.ਐੱਫ. ਅਧਿਕਾਰੀਆਂ ਨੂੰ ਇਸ ਪੂਰੇ ਮਾਮਲੇ ਦੇ ਬਾਰੇ ਦੱਸਿਆ ਗਿਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੋਸ਼ੀ ਨਰਿੰਦਰ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਦੋਸ਼ੀ ਖਿਲਾਫ ਕੇਸ ਦਰਜ ਹੋ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।error: Content is protected !!