BREAKING NEWS
Search

ਜਹਾਜ ਚ ਸਫ਼ਰ ਕਰਨ ਵਾਲਿਆਂ ਵਾਸਤੇ ਹੁਣੇ ਆਈ ਤਾਜਾ ਵੱਡੀ ਖਬਰ ਲੱਗ ਗਈ ਇਸ ਚੀਜ ਤੇ ਪਾਬੰਦੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਹਾਜ ਚ ਸਫ਼ਰ ਕਰਨ ਵਾਲਿਆਂ ਵਾਸਤੇ ਹੁਣੇ ਆਈ ਤਾਜਾ ਵੱਡੀ ਖਬਰ ਲੱਗ ਗਈ ਇਸ ਚੀਜ ਤੇ ਪਾਬੰਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੱਲੋਂ ਪਲਾਸਟਿਕ ਦੀ ਵਰਤੋਂ ਦੇ ਖਿਲਾਫ ਚਲਾਏ ਜਨਅੰਦੋਲਨ ਦੇ ਫੈਸਲੇ ਤੋਂ ਬਾਅਦ ਏਅਰ ਇੰਡੀਆ ਨੇ ਇਕ ਸਰਕੂਲਰ ਜਾਰੀ ਕੀਤਾ ਹੈ। ਇਸ ਵਿਚ ਸਰਕੂਲਰ ਵਿਚ ਕਿਹਾ ਹੈ ਕਿ 2 ਅਕਤੂਬਰ ਤੋਂ ਬਾਅਦ ਜਹਾਜ਼ਾਂ ਵਿਚ ਪਲਾਸਟਿਕ ਦੀ ਚੀਜ਼ਾਂ ਉਪਰ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਵੇਗੀ। ਜਹਾਜ਼ ਵਿਚ ਯਾਤਰੀਆਂ ਨੂੰ ਮਿਲਣ ਵਾਲੇ ਪਲਾਸਟਿਕ ਦੇ ਚਮਚ ਅਤੇ ਗਿਲਾਸ ਨਹੀਂ ਮਿਲਣਗੇ।

ਜ਼ਿਕਰਯੋਗ ਹੈ ਕਿ ਪੀ ਐਮ ਨਰਿੰਦਰ ਮੋਦੀ ਨੇ ਰੇਡੀਉ ’ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ’ਮਨ ਕੀ ਬਾਤ’ ਵਿਚ ਕਿਹਾ ਸੀ ਕਿ ਦੇਸ਼ ਰਾਸ਼ਟਰਪਿਤਾ ਦੀ 150ਵੀਂ ਜੈਅੰਤੀ ਮਨਾ ਰਿਹਾ ਹੈ, ਅਜਿਹੇ ਵਿਚ ਅਸੀਂ ਪਲਾਸਟਿਕ ਵਿਰੁਧ ਨਵਾਂ ਜਨ-ਅੰਦੋਲਨ ਸ਼ੁਰੂ ਕਰਾਂਗੇ। ਉਨ੍ਹਾਂ ਵਾਤਾਵਰਣ ਨੂੰ ਬਚਾਉਣ ਲਈ ਪਲਾਸਟਿਕ ਦੇ ਕੂੜੇ ਦੇ ਸਟੋਰੇਜ ਅਤੇ ਨਿਪਟਾਰੇ ਦੇ ਯਤਨਾਂ ਦਾ ਹਵਾਲਾ ਦਿੱਤਾ ਸੀ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਰਵੇ ਅਨੁਸਾਰ 60 ਵੱਡੇ ਸ਼ਹਿਰਾਂ ਵਿਚ ਰੋਜ਼ਾਨਾ 4059 ਟਨ ਪਲਾਸਟਿਕ ਦਾ ਕੂੜਾ ਨਿਕਲਦਾ ਹੈ ਅਤੇ ਦੇਸ਼ ਭਰ ਵਿਚ 25,940 ਟਨ। ਇਸ ਵਿਚੋਂ 50-60 ਪ੍ਰਤੀਸ਼ਤ ਕਚਰਾ ਰਿਸਾਇਕਲ ਹੁੰਦਾ ਹੈ, ਜਦਕਿ ਬਾਕੀ ਸਾਰਾ ਨਦੀ-ਨਾਲਿਆਂ ਵਿਚ ਚਲਿਆ ਜਾਂਦਾ ਹੈ ਜਾਂ ਫਿਰ ਇਸ ਨੂੰ ਜਾਨਵਰ ਖਾਂਦੇ ਹਨ।



error: Content is protected !!