ਆਈ ਤਾਜਾ ਵੱਡੀ ਖਬਰ
ਕੋਵਿਡ-19 ਕਾਰਨ ਪੂਰੀ ਦੁਨੀਆ ਦਾ ਵਿਵਹਾਰਕ ਢਾਂਚਾ ਇਸ ਤਰ੍ਹਾਂ ਡਗਮਗਾਇਆ ਹੋਇਆ ਹੈ ਕਿ ਹਰ ਆਮ ਤੇ ਖ਼ਾਸ ਇਨਸਾਨ ਭੱਵਿਖ ਪ੍ਰਤੀ ਡੂੰਘੀ ਫਿਕਰ ਵਿੱਚ ਹੈ।ਲਘੂ ਉਦਯੋਗੀ ਤੋਂ ਵਿਸ਼ਾਲ ਉਦਯੋਗਪਤੀਆਂ ਤੱਕ ਹਰ ਇੱਕ ਨੂੰ ਕੋਵਿਡ-19 ਨੇ ਅਜਿਹਾ ਝੰਬ ਦਿੱਤਾ ਕਿ ਇਹਨਾਂ ਦੇ ਦੁਬਾਰਾ ਪੈਰੀਂ ਆਉਣ ਦਾ ਫੈਸਲਾ ਹੁਣ ਸਮਾਂ ਆਪ ਤੈਅ ਕਰੇਗਾ।ਕੋਵਿਡ-19 ਨੇ ਉਹਨਾਂ ਪ੍ਰਵਾਸੀ ਭਾਰਤੀਆਂ ਨੂੰ ਵੀ ਝੰਬਣ ਵਿੱਚ ਕੋਈ ਕਸਰ ਨਹੀ ਛੱਡੀ ਜਿਹੜੇ ਕਿ ਤਾਲਾਬੰਦੀ ਦੌਰਾਨ ਭਾਰਤ ਵਿੱਚ ਫਸ ਗਏ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਆਦਿ ਦੇਸ਼ਾਂ ਦੇ ਭਾਰਤੀ ਮੂਲ ਦੇ ਨਾਗਰਿਕ ਮਜਬੂਰੀ ਵਿੱਚ ਮੋਟੀਆਂ ਰਕਮਾਂ ਖਰਚ ਕੇ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਭਾਰਤ ਤੋਂ ਆਪਣੀ ਕਰਮ ਭੂਮੀ ਪਹੁੰਚ ਗਏ ਤੇ ਕਈ ਯੂਰਪੀ ਦੇਸ਼ਾਂ ਵਿੱਚ ਕੰਮ ਕਰਨ ਲਈ ਭਾਰਤੀ ਹਾਲੇ ਵੀ ਭਾਰਤ ਵਿੱਚ ਅੰਤਰਰਾਸ਼ਟਰੀ ਜਹਾਜ਼ ਨਾ ਚੱਲਣ ਕਾਰਨ ਫਸੇ ਬੈਠੇ ਹਨ।
ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆ ਨੂੰ ਭਾਰਤ ਲਿਆਉਣ ਲਈ “ਵੰਦੇ ਭਾਰਤ” ਮਿਸ਼ਨ ਤਹਿਤ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਉਣਾ ਸ਼ੁਰੂ ਤਾਂ ਕੀਤਾ ਹੋਇਆ ਹੈ ਪਰ ਭਾਰਤ ਫਸੇ ਪ੍ਰਵਾਸੀ ਭਾਰਤੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਕੋਈ ਸਰਲ ਕਾਰਵਾਈ ਸ਼ੁਰੂ ਨਹੀ ਕੀਤੀ ਤੇ ਜਿਹੜੇ ਇੱਕਾ-ਦੁੱਕਾ ਜਹਾਜ਼ ਵਿਦੇਸ਼ਾਂ ਨੂੰ ਜਾ ਵੀ ਰਹੇ ਹਨ ਉਹਨਾਂ ਦੀ ਟਿਕਟ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਟਲੀ ਤੋਂ ਭਾਰਤ ਗਏ ਭਾਰਤੀਆਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਉਮੀਦ ਸੀ ਕਿ ਜੂਨ ਵਿੱਚ ਸਭ ਜਹਾਜ਼ ਚੱਲ ਪੈਣਗੇ ਪਰ ਭਾਰਤ ਸਰਕਾਰ ਦੇ ਤਾਲਾਬੰਦੀ 30 ਜੂਨ ਤੱਕ ਕਰਨ ਨਾਲ ਉਸ ਉਮੀਦ ਉਪੱਰ ਵੀ ਪਾਣੀ ਫਿਰ ਗਿਆ ਹੈ ਤੇ ਜਿਹੜੇ ਵਿਸ਼ੇਸ਼ ਟਾਂਵੇ ਟਾਂਵੇ ਜਹਾਜ਼ ਹੁਣ ਭਾਰਤ ਤੋਂ ਰੋਮ ਜਾ ਰਹੇ ਹਨ ਉਹਨਾਂ ਦੀ ਟਿਕਟ ਇੱਕ ਲੱਖ ਤੋਂ ਵੀ ਉਪੱਰ ਦੀ ਨਹੀਂ ਮਿਲ ਰਹੀ।
ਅਜਿਹੇ ਉਲਝਾਉ ਤੇ ਚਿੰਤਾਜਨਕ ਮਾਹੌਲ ਵਿੱਚ ਕੋਈ ਸਮਝ ਨਹੀਂ ਲੱਗ ਰਹੀ ਕੀ ਕੀਤਾ ਜਾਵੇ ।ਇਸ ਸਾਰੇ ਤਾਣੇ-ਬਾਣੇ ਦੇ ਠੀਕ ਹੋਣ ਸੰਬੰਧੀ “ਆਈ ਸੀ ਏ ਓ ਨੇ ਵਿਸ਼ਵ ਭਰ ਦੇ ਏਅਰਪੋਰਟਾਂ ਨੂੰ ਖੋਲ੍ਹਣ ਸੰਬੰਧੀ ਜੋ ਜਾਣਕਾਰੀ ਸਮੇਤ ਤਾਰੀਕਾਂ ਆਪਣੀ ਵੈੱਬ ਸਾਈਟ ਉਪੱਰ ਨਸ਼ਰ ਕੀਤੀਆਂ ਉਹ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।ਹੋ ਸਕਦਾ ਕੋਈ ਚਮਤਕਾਰ ਹੋ ਜਾਵੇ ਤਾਂ ਅੰਤਰਰਾਸ਼ਟਰੀ ਆਵਾਜਾਈ ਇਹਨਾਂ ਤਾਰੀਕਾਂ ਤੋਂ ਪਹਿਲਾਂ ਸੰਬੰਧਤ ਦੇਸ਼ਾਂ ਵਿੱਚ ਚੱਲ ਪਵੇ ਨਹੀਂ ਤਾਂ ਹਾਲੇ ਹੋਰ ਇੱਕ-ਦੋ ਮਹੀਨੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਕਰਮਭੂਮੀ ਸਸਤੇ ਵਿੱਚ ਜਾਣ ਲਈ ਉਡੀਕ ਕਰਨੀ ਪਵੇਗੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ