BREAKING NEWS
Search

ਜਲੰਧਰ: ਜਦੋਂ ਹਿੰਮਤ ਦਿਖਾ ਕੇ 10 ਸਾਲਾ ਬੱਚੀ ਨੇ ਰੋਂਦੇ ਹੋਏ ਦੱਸੀ ਆਪਣੇ ਨਾਲ ਹੋਈ ਦਰਿੰਦਗੀ ਦੀ ਕਹਾਣੀ

ਬੱਚੀ ਨੇ ਰੋਂਦੇ ਹੋਏ ਦੱਸੀ ਆਪਣੇ ਨਾਲ ਹੋਈ ਦਰਿੰਦਗੀ ਦੀ ਕਹਾਣੀ

ਜਲੰਧਰ— ਪੰਜਾਬ ‘ਚ ਇਕ ਵਾਰ ਫਿਰ ਤੋਂ ਔਰਤਾਂ ਅਤੇ ਬੱਚੀਆਂ ਨਾਲ ਘਟਨਾਵਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਆਏ ਦਿਨ ਕੋਈ ਨਾ ਕੋਈ ਅਜਿਹੀ ਵਾਰਦਾਤ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲਾ ਬੀਤੇ ਦਿਨ ਜਲੰਧਰ ਦੇ ਇਕ ਇਲਾਕੇ ‘ਚੋਂ ਸਾਹਮਣੇ ਆਇਆ ਸੀ, ਜਿੱਥੇ 10 ਸਾਲਾ ਮਾਸੂਮ ਨਾਲ ਕਰੀਬ 35 ਸਾਲਾ ਨਸ਼ੇੜੀ ਵਿਅਕਤੀ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਜਬਰ-ਜ਼ਨਾਹ ਦੀ ਘਚਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਗੁੱਸੇ ‘ਚ ਆਏ ਇਲਾਕੇ ਦੇ ਲੋਕਾਂ ਨੇ ਬੇਰਹਿਮੀ ਨਾਲ ਮੁਲਜ਼ਮ ਦੀ ਕੁੱਟਮਾਰ ਕਰਕੇ ਸਬੰਧਤ ਥਾਣਾ ਰਾਮਾਮੰਡੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਇਸੇ ਦੌਰਾਨ ਮੁਲਜ਼ਮ ਨੇ ਜ਼ਖਮਾਂ ਦੀ ਤਾਬ ਨਾ ਝਲਦਾ ਹੋਏ ਦਮ ਤੋੜ ਦਿੱਤਾ ਸੀ।

ਜਦੋਂ 10 ਸਾਲਾ ਮਾਸੂਮ ਨੇ ਦੱਸੀ ਆਪਣੀ ਨਾਲ ਹੋਈ ਦਰਿੰਦਗੀ ਦੀ ਕਹਾਣੀ
10 ਸਾਲਾ ਬੱਚੀ ਆਪਣੇ ਕਮਰੇ ‘ਚ ਸੌਂ ਰਹੀ ਸੀ। ਵੱਡੀ ਭੈਣ ਅਤੇ ਉਸ ਦੇ ਦੋ ਛੋਟੇ ਭਰਾ ਨੇੜੇ ਹੀ ਰਹਿੰਦੀ ਮਾਸੀ ਦੇ ਕੋਲ ਗਏ ਸਨ। ਇਸੇ ਦੌਰਾਨ ਕਰੀਬ ਇਕ ਵਜੇ ਗੁਆਂਢ ‘ਚ ਹੀ ਰਹਿੰਦਾ ਇਕ ਨਸ਼ੇੜੀ ਵਿਅਕਤੀ ਮਾਸੂਮ ਦੇ ਘਰ ‘ਚ ਦਾਖਲ ਹੋਇਆ ਅਤੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ। ਬੱਚੀ ਦੇ ਮਾਂ-ਬਾਪ ਕੰਮ ਲਈ ਬਾਹਰ ਗਏ ਹੋਏ ਸਨ ਅਤੇ ਇਕੱਲੀ ਬੱਚੀ ਹੀ ਘਰ ‘ਚ ਮੌਜੂਦ ਸੀ। ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜ਼ਮ ਆਪਣੇ ਘਰ ਚਲਾ ਗਿਆ ਸੀ। ਇਸੇ ਦੌਰਾਨ ਖੂਨ ਨਾਲ ਲਥਪਥ ਬੱਚੀ ਨੇ ਰੋਂਦੇ ਹੋਏ ਮਾਸੀ ਦੇ ਘਰ ਪਹੁੰਚ ਕੇ ਇਸ ਘਟਨਾ ਬਾਰੇ ਦੱਸਿਆ। ਮਾਸੀ ਬੱਚੀ ਨੂੰ ਲੈ ਕੇ ਉਸ ਦੇ ਕੁਆਰਟਰ ‘ਚ ਗਈ ਅਤੇ ਬੱਚੀ ਨੇ ਦੱਸਿਆ ਕਿ ਇਹ ਹੀ ਉਹ ਅੰਕਲ ਹਨ, ਜਿਨ੍ਹਾਂ ਨੇ ਅਜਿਹੀ ਹਰਕਤ ਕੀਤੀ ਹੈ। ਜਿਵੇਂ ਹੀ ਗੱਲ ਮੁਹੱਲੇ ‘ਚ ਫੈਲੀ ਤਾਂ ਭੀੜ ਜਮ੍ਹਾ ਹੋ ਗਈ ਅਤੇ ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਅੱਧਮਰਿਆ ਹੋ ਗਿਆ ਤਾਂ ਉਸ ਨੂੰ ਫੜ ਕੇ ਧੁੱਪ ‘ਚ ਬਿਠਾ ਦਿੱਤਾ ਗਿਆ। ਫਿਰ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਬੱਚੀ ਦੀ ਮਾਂ ਬੋਲੀ, ‘ਜਿਸ ਨੇ ਸ਼ੈਤਾਨ ਨੂੰ ਮਾਰਿਆ ਉਸ ਨੇ ਕੀਤਾ ਪੁੰਨ ਦਾ ਕੰਮ’
ਸਿਵਲ ਹਸਪਤਾਲ ਵਿਖੇ ਮਾਸੀ ਨਾਲ ਪਹੁੰਚੀ ਧੀ ਦੀ ਮਾਂ ਨੇ ਦੱਸਿਆ ਕਿ ਉਸ ਦੀਆਂ 3 ਬੇਟੀਆਂ ਅਤੇ ਇਕ ਬੇਟਾ ਹੈ। ਸਵੇਰੇ ਕਰੀਬ 8 ਵਜੇ ਉਹ ਅਤੇ ਉਸ ਦਾ ਪਤੀ ਕੰਮ ਲਈ ਚਲੇ ਗਏ ਸਨ। ਜਦੋਂ ਵਾਪਸ ਪਰਤੀ ਤਾਂ ਇਸ ਘਟਨਾ ਬਾਰੇ ਪਤਾ ਲੱਗਾ। ਬੱਚੀ ਕਾਫੀ ਡਰੀ ਹੋਈ ਸੀ ਅਤੇ ਕੁਝ ਵੀ ਬੋਲ ਨਹੀਂ ਪਾ ਰਹੀ ਸੀ। ਉਸ ਨੇ ਬੇਟੀ ਨੂੰ ਪਾਣੀ ਪਿਲਾਇਆ ਤਾਂ ਉਹ ਰੋਣ ਲੱਗ ਗਈ ਅਤੇ ਦੱਸਿਆ ਕਿ ਅੰਕਲ ਨੇ ਉਸ ਦੇ ਨਾਲ ਗੰਦਾ ਕੰਮ ਕੀਤਾ ਹੈ। ਮਾਂ ਬੋਲੀ ਉਸ ਨੇ ਦੇਖਿਆ ਕਿ ਲੋਕ ਮੁਲਜ਼ਮ ਦੀ ਕੁੱਟਮਾਰ ਕਰ ਰਹੇ ਸਨ। ਫਿਰ ਬੋਲੀ, ”ਸ਼ੈਤਾਨ ਮਰ ਗਿਆ ਅਤੇ ਜਿਸ ਨੇ ਵੀ ਮਾਰਿਆ ਹੈ, ਉਸ ਨੇ ਪੁੰਨ ਦਾ ਕੰਮ ਕੀਤਾ ਹੈ। ਨਹੀਂ ਤਾਂ ਸ਼ੈਤਾਨ ਕਿਸੇ ਹੋਰ ਦੀ ਬੇਟੀ ਨਾਲ ਗਲਤ ਕੰਮ ਕਰਦਾ।”

ਹਰ ਕਿਸੇ ਦੀ ਜ਼ੁਬਾਨ ‘ਤੇ ਸੀ ਕਿ ਮੁਲਜ਼ਮ ਬੱਚ ਤਾਂ ਨਹੀਂ ਗਿਆ
ਵਾਰਦਾਤ ਮੌਕੇ ਲੋਕਾਂ ਦੀ ਜ਼ੁਬਾਨ ‘ਤੇ ਇਕ ਹੀ ਸਵਾਲ ਸੀ ਕਿ ਕਿਤੇ ਮੁਲਜ਼ਮ ਬਚ ਤਾਂ ਨਹੀਂ ਗਿਆ। ਮਰ ਗਿਆ ਕੀ ਨਹੀਂ। ਜਦੋਂ ਪਤਾ ਲੱਗਾ ਕਿ ਮੁਲਜ਼ਮ ਮਰ ਗਿਆ ਹੈ ਤਾਂ ਲੋਕ ਬੋਲੇ, ”ਚੰਗਾ ਹੋਇਆ, ਨਾ ਮਰਦਾ ਤਾਂ ਫਿਰ ਇਸ ਨੇ ਕਿਸੇ ਨਾਲ ਗਲਤ ਕੰਮ ਕਰ ਦੇਣਾ ਸੀ।” ਲੋਕਾਂ ਦੀ ਕੁਟਮਾਰ ਤੋਂ ਬਾਅਦ ਮੁਲਜ਼ਮ ਦੀ ਮੌਤ ਹੋ ਗਈ ਸੀ। ਉਥੇ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੁਝ ਲੋਕ ਕਹਿ ਰਹੇ ਸਨ ਕਿ ਉਨ੍ਹਾਂ ਨੇ ਪੁਲਸ ਨੂੰ ਮੁਲਜ਼ਮ ਸਹੀ ਸਲਾਮਤ ਸੌਂਪਿਆ ਸੀ।



error: Content is protected !!