ਧਨ (ਪੈਸੇ) ਦੀ ਕਮੀ ਨਹੀਂ ਆਵੇਗੀ ਜੇ ਇਹ ਕਰੋਗੇ ਤਾਂ (ਭਾਈ ਪਿੰਦਰਪਾਲ ਸਿੰਘ ਜੀ)ਮਨੁੱਖ ਦੇ ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ। ਉਹ ਪਰਮਾਤਮਾ (ਜੋ ਸਭ ਕੁੱਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿੱਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿੱਚ ਹੀ ਨਹੀਂ। (ਭਾਵੇਂ ਰੱਬ ਨੂੰ ਯਾਦ ਕਰਨ ਵਾਲਿਆਂ `ਚੋਂ ਬਹੁਤਿਆਂ ਭਗਤਾਂ ਦਾ ਵੀ ਪਰਮਾਤਮਾ ਨੂੰ ਯਾਦ ਕਰਨ ਦਾ ਮਨੋਰਥ ਰੱਬ ਨੂੰ ਮਿਲਣਾ ਅਥਵਾ ਰੱਬੀ ਗੁਣਾਂ ਨੂੰ ਆਪਣੇ ਅੰਦਰ ਕਰਨਾ ਨਹੀਂ ਹੈ। ਆਮ ਮਨੁੱਖ ਡਰ ਜਾਂ ਲਾਲਚ ਕਾਰਨ ਹੀ ਪਰਮਾਤਮਾ ਨੂੰ ਚੇਤੇ ਕਰਦਾ ਹੈ। ਅਸੀਂ ਚੂੰਕਿ ਵਿਸ਼ੇਸ਼ ਤੌਰ `ਤੇ ਸ਼ੂਮ ਸੰਬੰਧੀ ਚਰਚਾ ਕਰ ਰਹੇ ਹਾਂ,
ਇਸ ਲਈ ਸ਼ੂਮ ਦੀ ਹੀ ਗੱਲ ਕਰ ਰਹੇ ਹਾਂ) ਸ਼ੂਮ (ਕੰਜੂਸ) ਦੇ ਸਮਾਨਾਰਥ ਸ਼ਬਦ ਹਨ: ਕੰਜੂਸ, ਕਿਰਪਨ, ਸੰਜਮੀ, ਕਿਰਸੀ ਅਤੇ ਸਰਫ਼ਾ ਕਰਨ ਵਾਲਾ। ਸ਼ੂਮ ਨੂੰ ਮੱਖੀ ਚੂਸ ਵੀ ਕਹਿੰਦੇ ਹਨ। ਭਾਵੇਂ ਕਈ ਵਾਰ ਸਰਫ਼ਾਖ਼ੋਰੀ/ਸੰਜਮਮਈ ਜ਼ਿੰਦਗੀ ਗੁਜ਼ਾਰਨ ਵਾਲੇ ਨੂੰ ਵੀ ਸ਼ੂਮ ਕਿਹਾ ਜਾਂਦਾ ਹੈ, ਪਰੰਤੂ ਸਰਫ਼ਾ ਕਰਨ ਜਾਂ ਸੰਜਮੀ ਮਨੁੱਖ ਸ਼ੂਮ ਨਹੀਂ ਹੁੰਦਾ ਹੈ। ਸਰਫ਼ਾ ਜਾਂ ਸੰਜਮ ਕਰਨ ਵਾਲਾ ਪ੍ਰਾਣੀ ਧਨ ਦੇ ਰਖਵਾਲੇ ਦੀ ਹੈਸੀਅਤ ਵਿੱਚ ਨਹੀਂ ਬਲਕਿ ਮਾਲਕ ਦੀ ਹੈਸੀਅਤ ਵਿੱਚ ਵਿਚਰਦਾ ਹੈ।
ਹਾਂ, ਇਹ ਜ਼ਰੂਰ ਹੈ ਕਿ ਇਹੋ-ਜਿਹਾ ਵਿਅਕਤੀ `ਚਾਦਰ ਦੇਖ ਕੇ ਪੈਰ ਪਸਾਰਨ’ `ਚ ਵਿਸ਼ਵਾਸ ਰੱਖਦਾ ਹੈ। ਉਹ ਭਵਿੱਖ ਨੂੰ ਸੁਰੱਖਿਅਤ ਬਣਾਉਣ ਨਾਲ ਸੰਕੋਚ ਨਾਲ ਖ਼ਰਚ ਕਰਕੇ, ਕੁੱਝ ਨਾ ਕੁੱਝ ਬਚਾਉਣ ਦੀ ਭਾਵਨਾ ਨਾਲ ਜਮ੍ਹਾਂ ਕਰਦਾ ਹੈ। ਸੰਜਮ ਨਾਲ ਖ਼ਰਚ ਕਰਨ ਵਾਲਾ ਵਿਅਕਤੀ ਆਪਣੇ ਜਾਂ ਦੂਜਿਆਂ ਦੇ ਜੀਵਨ ਵਿੱਚ (ਧਨ ਨਾਲ ਦੂਰ ਹੋ ਸਕਣ ਵਾਲੀਆਂ) ਅਚਨਚੇਤੀ ਆਈਆਂ ਮੁਸ਼ਕਲਾਂ ਨੂੰ ਸਹਿਜੇ ਹੀ ਦੂਰ ਕਰਨ ਵਿੱਚ ਕਾਮਯਾਬ ਹੁੰਦਾ ਹੈ।
ਸ਼ਰਫ਼ਾ ਕਰਨ ਵਾਲਿਆਂ ਪ੍ਰਤੀ ਜਦੋਂ ਇਹ ਅਖਾਣ ਵਰਤਿਆ ਜਾਂਦਾ ਹੈ ਕਿ, ‘ਸਰਫ਼ਾ ਕਰ ਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ’, ਤਾਂ ਇਹ ਅਖਾਣ ਤਦੋਂ ਹੀ ਵਰਤਿਆ ਜਾਂਦਾ ਹੈ ਜਦੋਂ ਮਨੁੱਖ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਸਰਫ਼ਾਖ਼ੋਰ ਜਾਂ ਸੰਜਮੀ ਮਨੁੱਖ ਦੇ ਬੱਚਤ ਕਰਨ ਵਾਲੇ ਸੁਭਾਅ ਨੂੰ ਨਕਾਰਾਤਮ ਰੂਪ ਵਿੱਚ ਪੇਸ਼ ਨਹੀਂ ਕੀਤਾ ਗਿਆ ਹੈ।ਬੇਨਤੀ ਹੈ ਜੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ
ਵਾਇਰਲ