BREAKING NEWS
Search

ਜਮੀਨ ਤੇ ਉਤਰਦੇ ਸਮੇਂ ਇਥੇ ਹੋਇਆ ਹਵਾਈ ਜਹਾਜ ਕਰੈਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਅਮਰੀਕਾ ਦੇ ਵਿਚ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਕੁਦਰਤੀ ਆਫ਼ਤਾਂ ਦੇ ਵਾਧੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਜੰਗਲੀ ਅੱਗ ਦੇ ਕਾਰਨ ਭਾਰੀ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ ਤਿੰਨ ਚਾਰ ਹੋਰ ਘਟਨਾਵਾਂ ਵੀ ਅੱਗ ਨਾਲ ਸਬੰਧਤ ਸਾਹਮਣੇ ਆ ਚੁੱਕੀਆਂ ਹਨ ਜਿਸ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਮਰੀਕਾ ਵਿੱਚ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਜ਼ਮੀਨ ਤੇ ਉੱਤਰਦੇ ਸਮੇਂ ਇੱਥੇ ਹਵਾਈ ਜਹਾਜ਼ ਕ੍ਰੈਸ਼ ਹੋਇਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਹੁਣ ਯੂ-ਐਸ-ਏ ਦਾ ਨੇਵੀ ਦਾ ਇੱਕ ਲੜਾਕੂ ਜਹਾਜ਼ ਉਸ ਸਮੇਂ ਕ੍ਰੈਸ਼ ਹੋ ਗਿਆ ਜਦੋਂ ਇਹ ਜਹਾਜ਼ ਦੱਖਣੀ ਚੀਨ ਸਾਗਰ ਦੇ ਵਿਚ ਅਭਿਆਸ ਕਰ ਰਿਹਾ ਸੀ। ਉਸ ਸਮੇਂ ਹੀ ਅਮਰੀਕੀ ਏਅਰ ਕਰਾਫ਼ਟ ਕੈਰੀਅਰ ਦੇ ਡੈੱਕ ਤੇ ਇਸ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ , ਉਸ ਸਮੇਂ ਹੀ ਇਹ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਦੇ ਪਾਇਲਟ ਵੱਲੋਂ ਜਿੱਥੇ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਹੀ ਆਪਣੀ ਜਾਨ ਨੂੰ ਸੁਰੱਖਿਅਤ ਰੱਖਦੇ ਹੋਏ ਜਹਾਜ਼ ਵਿੱਚੋ ਛਾਲ ਮਾਰ ਦਿੱਤੀ ਉਥੇ ਹੀ ਇਸ ਹਾਦਸਾਗ੍ਰਸਤ ਹੋਣ ਵਾਲੇ ਜਹਾਜ਼ ਦੇ ਪਾਇਲਟ ਦੀ ਸਥਿਤੀ ਬਾਰੇ ਫ਼ੌਜ ਦੇ ਹੈਲੀਕਾਪਟਰ ਰਾਹੀ ਪਤਾ ਲਗਾਇਆ ਗਿਆ।

ਜਿੱਥੇ ਪਾਇਲਟ ਸਥਿਰ ਅਤੇ ਸੁਰੱਖਿਅਤ ਹੈ। ਹਾਦਸੇ ਦੇ ਕਾਰਨ 7 ਵਿਅਕਤੀ ਰੂਪ ਵਿੱਚ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਕੁਝ ਦਾ ਜਹਾਜ਼ ਦੇ ਹੀ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਉਥੇ ਹੀ ਤਿੰਨ ਦੀ ਹਾਲਤ ਗੰਭੀਰ ਹੋਣ ਤੇ ਫਿਲਪਾਈਨ ਦੀ ਰਾਜਧਾਨੀ ਮਨੀਲਾ ਦੇ ਹਸਪਤਾਲ ਭੇਜਿਆ ਗਿਆ ਹੈ ਜਿਥੇ ਹੁਣ ਉਨ੍ਹਾਂ ਦੀ ਵੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਜਿੱਥੇ ਚੀਨ ਵੱਲੋਂ ਦੱਖਣੀ ਚੀਨ ਸਾਗਰ ਤੇ ਆਪਣਾ ਦਾਅਵਾ ਕੀਤਾ ਜਾਂਦਾ। ਇਸ ਲਈ ਕਈ ਦੇਸ਼ਾ ਵੱਲੋਂ ਹੁਣ ਦਬਾਅ ਵਧਾ ਦਿੱਤਾ ਗਿਆ ਹੈ ਅਤੇ ਇਸ ਸਾਗਰ ਵਿਚ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ ਅਭਿਆਸ ਤੇਜ਼ ਕੀਤਾ ਗਿਆ ਹੈ।error: Content is protected !!