BREAKING NEWS
Search

ਜਨੂੰਨ ਅਤੇ ਜਜਬੇ ਨੂੰ ਸਲਾਮ, ਕਦੇ ਵੇਚਦੀ ਸੀ ਸੜਕਾਂ ਤੇ ਫੁੱਲ, ਹੁਣ ਕਰੇਗੀ ਅਮਰੀਕਾ ਚ ਇਹ ਵੱਡੀ ਖੋਜ

ਆਈ ਤਾਜ਼ਾ ਵੱਡੀ ਖਬਰ 

ਵਿਦਿਆ ਇਕ ਅਜਿਹੀ ਚੀਜ਼ ਹੈ ਜਿਸ ਨਾਲ ਇਨਸਾਨ ਦੀ ਜਿੰਦਗੀ ਵਿੱਚ ਚਾਰੇ ਪਾਸੇ ਰੌਸ਼ਨੀ ਫੈਲ ਜਾਂਦੀ ਹੈ ਅਤੇ ਜੇ ਉਹ ਕਦੇ ਵੀ ਖਤਮ ਨਹੀਂ ਹੁੰਦੀ। ਜਿੰਨਾ ਇਸ ਵਿੱਦਿਆ ਦਾ ਪਸਾਰ ਹੁੰਦਾ ਹੈ ਉਨ੍ਹਾਂ ਹੀ ਲੋਕਾਂ ਨੂੰ ਵੱਧ ਤੋਂ ਵੱਧ ਗਿਆਨ ਹਾਸਲ ਹੁੰਦਾ ਹੈ ਅਤੇ ਨਿਰੰਤਰ ਅੱਗੇ ਵਧਦਾ ਜਾਂਦਾ ਹੈ। ਇਸ ਵਿੱਦਿਆ ਕਾਰਨ ਹੀ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲ ਗਈ ਹੈ ਅਤੇ ਉਨ੍ਹਾਂ ਵੱਲੋਂ ਬਹੁਤ ਸਾਰੇ ਸ਼ਲਾਘਾਯੋਗ ਕਦਮ ਚੁੱਕੇ ਗਏ ਹਨ ਅਤੇ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਸ ਬਾਰੇ ਸੁਣ ਕੇ ਬਹੁਤ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ। ਕਿਉਂਕਿ ਇਸ ਵਿੱਦਿਆ ਦੇ ਕਾਰਨ ਹੀ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਵੀ ਸਾਹਮਣੇ ਆਈਆਂ ਹਨ ਜੋ ਆਪਣੀ ਮਿਹਨਤ ਅਤੇ ਹਿੰਮਤ ਦੇ ਨਾਲ ਹੀ ਫ਼ਰਸ਼ ਤੋਂ ਅਰਸ਼ ਤੱਕ ਪਹੁੰਚੀਆ ਹਨ। ਜਿਨ੍ਹਾਂ ਨੂੰ ਦੇਖ ਕੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਅੱਗੇ ਵਧਣ ਦੀ ਹਿੰਮਤ ਮਿਲਦੀ ਹੈ।

ਹੁਣ ਜਾਨੂੰਨ ਅਤੇ ਜਜ਼ਬੇ ਨੂੰ ਸਲਾਮ ਕੀਤਾ ਗਿਆ ਹੈ ਜਿਥੇ ਇਕ ਸੜਕਾਂ ਤੇ ਫੁੱਲ ਵੇਚਦੀ ਲੜਕੀ ਵੱਲੋਂ ਅਮਰੀਕਾ ਵਿੱਚ ਜਾ ਕੇ ਵੱਡੀ ਖੋਜ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਆਪਣੇ ਪਿਤਾ ਦੇ ਨਾਲ ਸੜਕਾ ਤੇ ਫੁੱਲ ਵੇਚਣ ਵਾਲੀ ਲੜਕੀ ਸਰਿਤਾ ਵੱਲੋਂ ਨਗਰ ਪਾਲਿਕਾ ਸਕੂਲ ਵਿੱਚ ਪੜ੍ਹਾਈ ਕੀਤੀ ਗਈ ਅਤੇ ਆਪਣੀ ਗਰੈਜੂਏਸ਼ਨ ਦੀ ਪੜਾਈ ਪੂਰੀ ਕਰਨ ਦੌਰਾਨ ਉਸ ਵੱਲੋਂ ਹਰ ਵਕਤ ਆਪਣੇ ਪਿਤਾ ਦੀ ਮਦਦ ਵੀ ਕੀਤੀ ਜਾਂਦੀ ਰਹੀ ਹੈ। ਤਿਉਹਾਰ ਦੇ ਸਮੇਂ ਵਿੱਚ ਸਾਰੇ ਭੈਣਾਂ-ਭਰਾਵਾਂ ਵੱਲੋਂ ਆਪਣੇ ਪਿਤਾ ਦੀ ਲਗਾਤਾਰ ਮਦਦ ਕੀਤੀ ਜਾਂਦੀ ਸੀ।

ਉਨ੍ਹਾਂ ਦੇ ਪਿਤਾ ਵੱਲੋਂ ਵੀ ਇਸ ਕੰਮ ਤੋਂ ਉਨ੍ਹਾਂ ਨੂੰ ਮੁਫਤ ਹੋਣ ਵਾਸਤੇ ਵਧੇਰੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਸਕੇ। ਸਰਿਤਾ ਵੱਲੋਂ ਜਿੱਥੇ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥਣ ਰਹਿਣ ਤੇ ਉਸ ਦੀ ਚੋਣ ਅਮਰੀਕਾ ਵਿੱਚ ਕੈਲੇਫੋਰਨੀਆ ਯੂਨੀਵਰਸਿਟੀ ਵਿੱਚ ਹੋ ਗਈ ਹੈ। ਜਿੱਥੇ ਇਸ ਨਾਲ ਸਰਿਤਾ ਮਾਲੀ ਨਾਮ ਦੀ ਇਹ ਲੜਕੀ ਬੇਹੱਦ ਖੁਸ਼ ਹੈ ਜਿਸ ਵੱਲੋਂ ਆਪਣੇ ਸੁਪਨੇ ਨੂੰ ਮਿਹਨਤ ਕਰਕੇ ਸਾਕਾਰ ਕੀਤਾ ਜਾ ਰਿਹਾ ਹੈ।

ਉਥੇ ਹੀ ਇਹ ਲੜਕੀ ਹੁਣ ਜੇ ਐਨ ਯੂ ਤੋਂ ਪੀ ਐਚ ਡੀ ਕਰਨ ਵਾਸਤੇ ਅਮਰੀਕਾ ਜਾ ਰਹੀ ਹੈ ਉੱਥੇ ਹੀ ਉਸ ਵੱਲੋਂ ਸੱਤ ਸਾਲ ਖੋਜ ਕੀਤੀ ਜਾਵੇਗੀ। ਜਿਸ ਵੱਲੋਂ ਆਪਣੀ ਜ਼ਿੰਦਗੀ ਦੀ ਇਸ ਕਹਾਣੀ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਫੇਸਬੁੱਕ ਰਾਹੀਂ ਸ਼ੇਅਰ ਕੀਤਾ ਗਿਆ ਹੈ। ਏਸ ਲੜਕੀ ਦੀ ਮਿਹਨਤ ਤੇ ਸਭ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।error: Content is protected !!