BREAKING NEWS
Search

ਜਦੋ ਰਾਤ 2 ਵਜੇ ਨਾਲ ਕਮਰੇ ਅੰਦਰੋਂ ਰੋਲੇ ਦੀ ਅਵਾਜ ਆਈ ਤਾ ਜਾ ਕੇ ਦੇਖਿਆ ਜੀਜਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਪਾ ਦੀ ਜੂਹ ਨਾਲ ਬਠਿੰਡਾ ਜ਼ਿਲੇ ‘ਚ ਪੈਂਦੇ ਪਿੰਡ ਘੜੈਲੀ ਦੇ ਖੇਤਾਂ ‘ਚ ਵੱਸਦੇ ਪਤੀ ਵੱਲੋਂ ਤੇਜ਼ਧਾਰ ਛੁਰੀ ਨਾਲ ਪਤਨੀ ਦਾ ਕਤਰ ਕਰਕੇ ਖੁਦ ਵੀ ਖੁਦਖੁਸ਼ੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦੀ ਗਲ੍ਹ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਘੜੈਲੀ ਦਾ ਵਿਆਹ 18 ਸਾਲ ਪਹਿਲਾਂ ਸੁਖਵਿੰਦਰ ਕੌਰ ਵਾਸੀ ਢਿਪਾਲੀ ਨਾਲ ਹੋਇਆ ਸੀ ਪਰ ਜਗਸੀਰ ਸਿੰਘ ਕਥਿਤ ਤੌਰ ‘ਤੇ ਚਿਟੇ ਨੂੰ ਕਰਨ ਦਾ ਆਦੀ ਸੀ ਪਰ

ਮੌਜੂਦਾ ਸਮੇਂ ਵਿਚ ਉਕਤ ਵਿਅਕਤੀ ਅੰਦਰ ਕੁਝ ਸੁਧਾਰ ਸੀ ਜਦਕਿ ਬੀਤੇ ਕੱਲ ਉਸ ਦਾ ਸਾਲਾ ਮਨਜੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਢਿਪਾਲੀ ਆਪਣੇ ਇਕ ਹੋਰ ਚਚੇਰੇ ਭਰਾ ਨਾਲ ਆਪਣੀ ਭੈਣ ਨੂੰ ਮਿਲਣ ਆਏ ਸਨ। ਰਾਤ ਹੋਣ ‘ਤੇ ਦੋਵੇਂ ਆਪਣੇ ਭਾਣਜੇ-ਭਾਣਜੀਆਂ ਕੋਲ ਵਿਹੜੇ ਵਿਚ ਸੁੱਤੇ ਜਦਕਿ ਦੋਵੇਂ ਪਤੀ-ਪਤਨੀ ਕਮਰੇ ਵਿਚ ਸੁੱਤੇ ਹੋਏ ਸਨ ਪਰ ਅਚਾਨਕ ਹੀ ਅੰਦਰੋਂ 2 ਵਜੇ ਦੇ ਕਰੀਬ ਰੋਲੇ ਰਪਾ ਦੀ ਆਵਾਜ਼ ਸੁਣਾਈ ਦਿੱਤੀ।

ਉਨ੍ਹਾਂ ਅੱਗੇ ਦੱਸਿਆ ਕਿ ਜਗਸੀਰ ਸਿੰਘ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਸੁਖਵਿੰਦਰ ਕੌਰ ਦੇ ਸਰੀਰ ‘ਤੇ ਤੇਜ਼ਧਾਰ ਕਰਦ ਨਾਲ ਇਕ ਵਾਰ ਕੀਤਾ ਜੋ ਬਦਕਿਸਮਤੀ ਨਾਲ ਉਸ ਦੇ ਦਿਲ ਵਿਚ ਜਾ ਲੱਗਣ ਕਾਰਨ ਉਹ ਢਹਿ ਢੇਰੀ ਹੋ ਗਈ ਅਤੇ ਜਗਸੀਰ ਸਿੰਘ ਨੇ ਖੁਦ ਵੀ ਆਪਣੇ ਪੇਟ ਅੰਦਰ ਉਕਤ ਕਰਦ ਨਾਲ ਵਾਰ ਕਰ ਲਿਆ। ਜਿਸ ਕਾਰਨ ਉਹ ਵੀ ਜਖਵੀ ਹੋ ਗਿਆ। ਜਖਵੀ ਸੁਖਵਿੰਦਰ ਕੌਰ ਨੂੰ ਬਰਨਾਲਾ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਖਤਮ ਐਲਾਨ ਗਿਆ। ਜਦਕਿ ਜਗਸੀਰ ਸਿੰਘ ਦਾ ਆਪ੍ਰੇਸ਼ਨ ਪਟਿਆਲਾ ਅੰਦਰ ਚਲ ਰਿਹਾ ਹੈ।

ਇਸ ਗਲ੍ਹ ਦਾ ਪਤਾ ਲੱਗਦਾ ਹੀ ਪ੍ਰਸ਼ਾਸਨ ਨੇ ਘਟਨਾ ਥਾਂ ‘ਤੇ ਪੁੱਜੇ ਤੇ ਲੋਥ ਕਬਜ਼ੇ ‘ਚ ਲੈ ਲਈ। ਔਰਤ ਦੇ ਭਰਾ ਮਨਜੀਤ ਸਿੰਘ ਪੁੱਤਰ ਜਗਰੂਪ ਸਿੰਘ ਦੇ ਬਿਆਨਾਂ ‘ਤੇ ਪਤੀ ਜਗਸੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਘੁੜੈਲੀ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਔਰਤ ਆਪਣੇ ਪਿਛੇ ਦੋ ਧੀਆਂ ਅਤੇ ਇਕ ਪੁੱਤਰ ਛੱਡ ਗਈ ਹੈ।error: Content is protected !!