ਜਿਸ ਪਿਓ ਦੇ ਮੋਢੇ ‘ਤੇ ਬੈਠ ਕੇ ਧੀਆਂ ਵੱਡੀਆਂ ਹੋਈਆਂ ਅੱਜ ਉਸ ਪਿਓ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਉਸਦੀ ਚਿਤਾ ਨੂੰ ਅੱਗ ਦੇ ਕੇ ਮੋਗੇ ਦੀਆਂ ਇਨ੍ਹਾਂ ਕੁੜੀਆਂ ਨੇ ਮੁੰਡੇ ਹੋਣ ਦਾ ਫਰਜ਼ ਨਿਭਾਇਆ ਹੈ। ਅੱਖਾਂ ‘ਚ ਅੱਥਰੂ ਲਿਆਉਣ ਵਾਲੀ ਇਹ ਘਟਨਾ ਮੋਗਾ ਦੇ ਧਰਮਕੋਟ ਦੀ ਹੈ।
ਜਿੱਥੇ ਬੁਢਲਾਡਾ ਪਿੰਡ ਦੇ ਸਾਬਕਾ ਫੌਜੀ ਜਗਰਾਜ ਸਿੰਘ ਦਾ ਦਿਹਾਂਤ ਹੋ ਗਿਆ। ਫੌਜ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਪਹਿਲਾਂ ਸਲਾਮੀ ਦਿੱਤੀ ਗਈ ਤੇ ਬਾਅਦ ‘ਚ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਉਨ੍ਹਾਂ ਦਾ ਸੰਸਕਾਰ ਉਨ੍ਹਾਂ ਦੀਆਂ ਧੀਆਂ ਨੇ ਕੀਤਾ।
ਜਦੋਂ ਸਾਬਕਾ ਫੌਜੀ ਦੀਆਂ ਧੀਆਂ ਨੇ ਉਸ ਦੀ ਅਰਥੀ ਨੂੰ ਮੋਢਾ ਦਿੱਤਾ ਤਾਂ ਇਹ ਦ੍ਰਿਸ਼ ਦੇਖ ਕੇ ਉੱਥੇ ਮੌਜ਼ੂਦ ਹਰ ਕਿਸੇ ਦੀ ਅੱਖ ‘ਚ ਅੱਥਰੂ ਆ ਗਏ। ਇਸ ਦੌਰਾਨ ਪਿੰਡ ਵਾਸੀਆਂ ਦੇ ਨਾਲ MLA ਸੁਖਜੀਤ ਸਿੰਘ ਲੋਹਗੜ੍ਹ ਸਮੇਤ ਹੋਰ ਲੋਕ ਮੌਜ਼ੂਦ ਰਹੇ।
ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਵਾਲਿਆਂ ਦਾ ਵੀ ਕਾਫੀ ਬੁਰਾ ਹਾਲ ਹੈ। ਇਸ ਦੁੱਖ ਦੀ ਘੜੀ ‘ਚ ਪਿੰਡ ਵਾਲੇ ਤੇ ਹੋਰ ਰਿਸ਼ਤੇਦਾਰ ਉਨ੍ਹਾਂ ਦਾ ਸਹਾਰਾ ਬਣ ਰਹੇ ਹਨ ਅਤੇ ਉਹਨਾਂ ਦਾ ਦੁੱਖ ਵੰਡਾਂ ਰਹੇ ਹਨ।
ਤਾਜਾ ਜਾਣਕਾਰੀ