ਜ਼ਮਾਨਾ ਸਮਾਰਟ ਫੋਨਾਂ ਦਾ ਹੈ। ਹਰ ਕਿਸੇ ਕੋਲ ਜੇਬ ਵਿੱਚ ਹਰ ਸਮੇਂ ਸਮਾਰਟਫੋਨ ਉਪਲੱਬਧ ਹੁੰਦਾ ਹੈ। ਜਦੋਂ ਵੀ ਕੋਈ ਆਪਣੀਆਂ ਅੱਖਾਂ ਦੇ ਸਾਹਮਣੇ ਕੁਝ ਦੁਰਘਟਨਾ ਜਾਂ ਕੋਈ ਹਾਦਸਾ ਜਾਂ ਫਿਰ ਕੋਈ ਮਨੋਰੰਜਨ ਆਦਿ ਨਾਲ ਜੁੜਿਆ ਨਜ਼ਾਰਾ ਵੇਖਦਾ ਹੈ। ਉਨ੍ਹਾਂ ਪਲਾਂ ਨੂੰ ਕੈਦ ਕਰਨ ਲਈ ਆਪਣੇ ਸਮਾਰਟਫੋਨ ਦਾ ਸਹਾਰਾ ਲੈਂਦਾ ਹੈ ਅਤੇ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਹੈ।
ਇਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਸਾਫ ਵਿਖਾਈ ਦੇ ਰਿਹਾ ਹੈ ਕਿ ਇੱਕ ਵਾਹਨ ਨੂੰ ਅੱਗ ਲੱਗੀ ਹੋਈ ਹੈ। ਅੱਗ ਦੀ ਚਪੇਟ ਵਿਚ ਆਇਆ ਇਹ ਵਾਹਨ ਪੂਰੀ ਤਰ੍ਹਾਂ ਸੜ ਰਿਹਾ ਹੈ। ਇਸ ਹਾਦਸੇ ਨੇ ਟ੍ਰੈਫਿਕ ਵੀ ਰੋਕ ਦਿੱਤੀ ਹੈ ਅਤੇ ਲੋਕ ਖੜ੍ਹ ਖੜ੍ਹ ਕੇ ਇਸ ਨੂੰ ਦੇਖ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਇੱਕ ਟ੍ਰੈਵਲਰ ਸੀ। ਜੋ ਕਿ ਜੈਪੁਰ ਤੋਂ ਮਨਾਲੀ ਜਾ ਰਿਹਾ ਸੀ। ਰਸਤੇ ਵਿਚ ਰੋਪੜ ਦੇ ਕੋਲ ਇਹ ਹਾਦਸਾ ਵਾਪਰਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਕੋਈ ਅਸਲ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਣਕਾਰੀ ਮੁਤਾਬਕ ਅੱਗ ਦੀ ਚਪੇਟ ਵਿੱਚ ਆਉਣ ਕਰਕੇ ਇਹ ਵਾਹਨ ਪੂਰੀ ਤਰ੍ਹਾਂ ਰਾਖ ਹੋ ਗਿਆ। ਇਹ ਘਟਨਾ ਰੋਪੜ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵਾਪਰੀ ਦੱਸੀ ਜਾਂਦੀ ਹੈ। ਇਸ ਹਾਦਸੇ ਦੌਰਾਨ ਟੈਂਪੂ ਟ੍ਰੈਵਲ ਦਾ ਡਰਾਈਵਰ ਜ਼ਖਮੀ ਹੋ ਗਿਆ।
ਪਰ ਬਾਕੀ ਸਵਾਰੀਆਂ ਨੂੰ ਰਾਹਗੀਰਾਂ ਵੱਲੋਂ ਸਹੀ ਸਲਾਮਤ ਵਾਹਨ ਵਿੱਚੋਂ ਕੱਢ ਲਿਆ ਗਿਆ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਪਰ ਵਾਹਨ ਸਮੇਤ ਸਵਾਰੀਆਂ ਦੇ ਸਾਮਾਨ ਦਾ ਅੱਗ ਲੱਗਣ ਕਰਕੇ ਨੁਕਸਾਨ ਹੋ ਗਿਆ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀ ਜੈਪੁਰ ਤੋਂ ਮਨਾਲੀ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਮਨਾਉਣ ਲਈ ਜਾ ਰਹੇ ਸਨ। ਵਾਹਨ ਨੂੰ ਲੱਗੀ ਅੱਗ ਇੰਨੀ ਖਤਰਨਾਕ ਸੀ ਕਿ ਦੂਰ ਖੜ੍ਹੇ ਲੋਕਾਂ ਤੱਕ ਵੀ ਇਸ ਦਾ ਸੇਕ ਪਹੁੰਚ ਰਿਹਾ ਸੀ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਛੁੱਟੀਆਂ ਮਨਾਉਣ ਮਨਾਲੀ ਜਾ ਰਹੇ ਟੈਂਪੂ ਟ੍ਰੈਵਲ ਨੂੰ ਰਸਤੇ ਵਿੱਚ ਲੱਗ ਗਈ ਅੱਗ, ਬੇਕਾਬੂ ਅੱਗ ਵੇਖ ਰਾਹਗੀਰ ਵੀ ਹੋਏ ਹੈਰਾਨ
ਤਾਜਾ ਜਾਣਕਾਰੀ