BREAKING NEWS
Search

ਚੱਲਦੀ ਗੱਡੀ ‘ਚੋਂ ਚਾਰ ਜੀਆਂ ਦੀ ਰੂਹ ਲੈ ਨਿਕਲਿਆ ਯਮਰਾਜ

ਚੰਡੀਗੜ੍ਹ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਜਾਂ ਲਾਪਰਵਾਹੀ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਫਤਿਹਾਬਾਦ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਫਤਿਹਾਬਾਦ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਸ ਦੁਰਘਟਨਾ ਵਿੱਚ ਚਾਰ ਹੋਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਸਾਰੇ ਪੀੜਤ ਸਿਰਸਾ ਜ਼ਿਲ੍ਹੇ ਦੇ ਜੋਧਕਾਂ ਪਿੰਡ ਦੇ ਵਾਸੀ ਹਨ, ਜੋ ਕਿ ਬਲੈਰੋ ਗੱਡੀ ਵਿੱਚ ਆਪਣੇ ਘਰ ਵਾਪਸ ਆ ਰਹੇ ਸਨ।

ਜਦੋਂ ਉਹ ਫਤਿਹਾਬਾਦ ਦੇ ਦਾਰੀਆਪੁਰ ਪਿੰਡ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਗਈ। ਇਸ ਹਾਦਸੇ ਵਿੱਚ ਜਖਮੀ ਹੋਏ ਲੋਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ। ਇਸ ਹਾਦਸੇ ਦੇ ਬਾਅਦ ਜਲਦ ਹੀ ਜ਼ਖ਼ਮੀਆਂ ਨੂੰ ਮਹਾਰਾਜਾ ਅਗਰਸੈਨ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
ਤੁਹਾਨੂੰ ਇਠਏ ਦੱਸ ਦੇਈਏ ਕਿ ਅਜਿਹਾ ਹੀ ਇੱਕ ਮਾਮਲਾ ਮਮਦੋਟ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ ਰੋਡ ਉਪਰ ਸਥਿਤ ਪਿੰਡ ਹਾਮਦ ਦੇ ਉੱਪਰ ਖਰਾਬ ਖੜ੍ਹੇ ਹੋਏ ਘੋੜੇ ਟਰਾਲੇ ਦੇ ਨਾਲ ਫਰੂਟ ਦੀ ਭਰੀ ਹੋਈ ਮਹਿੰਦਰਾ ਪਿਕਅੱਪ ਦੇ ਟਰੱਕ ਹੋ ਗਈ।

ਜਿਸ ਵਿੱਚ ਮਹਿੰਦਰਾ ਪਿਕਅੱਪ ਵਿਚਲੇ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਜੀਪ ਅਗਲੇ ਹਿੱਸੇ ਤੋਂ ਬੁਰੀ ਤਰ੍ਹਾਂ ਖਰਾਬ ਹੋ ਗਈ। ਪ੍ਰਤੱਖ ਦਰਸ਼ੀ ਪਿੰਡ ਵਾਸੀਆਂ ਦੇ ਅਨੁਸਾਰ ਅੱਜ ਸਵੇਰੇ ਤੜਕੇ ਕਰੀਬ ਛੇ ਵਜੇ ਇੱਕ ਦਮ ਦੋ ਵਾਹਨਾਂ ਦੀ ਆਪਸੀ ਟੱਕਰ ਹੋਣ ਦੀ ਜ਼ਬਰਦਸਤ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਲੈ ਕੇ ਸਾਰੇ ਪਿੰਡ ਵਾਸੀ ਸਹਾਇਤਾ ਲਈ ਆਏ।

ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦਾ ਅਗਲਾ ਹਿੱਸਾ ਟਰੱਕ ਦੇ ਹੇਠਾਂ ਵੜ ਗਿਆ ਅਤੇ ਟਰੈਕਟਰਾਂ ਦੀ ਸਹਾਇਤਾ ਨਾਲ ਜੀਪ ਨੂੰ ਬਾਹਰ ਖਿੱਚ ਕੇ ਵਿੱਚ ਫਸੇ ਹੋਏ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਤੁਰੰਤ ਐਮਰਜੈਂਸੀ ਐਂਬੂਲੈਂਸ ਇਕ ਸੌ ਅੱਠ ਰਾਹੀਂ ਹਸਪਤਾਲ ਵਿਖੇ ਭੇਜਿਆ ਗਿਆ। ਪਿਕਅੱਪ ਦੇ ਚਾਲਕ ਰਿੰਕੂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਸੱਤਾਂ ਕਾਫੀ ਜ਼ਿਆਦਾ ਲਗੀਆਂ ਹਨ।



error: Content is protected !!