10 ਅਪ੍ਰੈਲ ਨੂੰ ਜਨਮ ਦਿਨ ਦੀ ਤਿਆਰੀ ਤੋਂ ਪਹਿਲਾਂ ਹੀ ਪ੍ਰੀਤੀ ਨੂੰ ਬਰਥਡੇ ਗਿਫ਼ਟ ਮਿਲ ਗਿਆ। ਸਿਰਫ਼ 22 ਸਾਲ ਦੀ ਉਮਰ ਵਿਚ ਦੂਜੇ ਹੀ ਚਾਂਸ ਵਿਚ ਪ੍ਰੀਤੀ IAS ਬਣ ਕੇ ਨੌਜਵਾਨਾਂ ਲਈ ਰੋਲ ਮਾਡਲ ਬਣ ਗਈ ਹੈ। ਉਨ੍ਹਾਂ ਨੇ ਸਿਵਲ ਸਰਵਿਸਿਜ਼ ਵਿਚ 466ਵਾਂ ਰੈਂਕ ਹਾਸਲ ਕੀਤਾ ਹੈ। ਜ਼ਿੰਦਗੀ ਨੂੰ ਲੈ ਕੇ ਇਕ ਵੱਖ ਹੀ ਸੋਚ ਰੱਖਣ ਵਾਲੀ ਪ੍ਰੀਤੀ ਨੇ ਦੱਸਿਆ ਕਿ ਜੇਕਰ ਕਿਸੇ ਵੀ ਟਾਰਗੇਟ ਉਤੇ ਪੂਰੇ ਫੋਕਸ ਦੇ ਨਾਲ ਮਿਹਨਤ ਕੀਤੀ ਜਾਵੇ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ।
ਪ੍ਰੀਤੀ ਨੇ ਕਿਹਾ ਕਿ ਉਹ IAS ਬਣ ਕੇ ਔਰਤਾਂ ਅਤੇ ਭਿਖਾਰੀਆਂ ਦੀਆਂ ਦਿੱਕਤਾਂ ਉਤੇ ਵਿਸ਼ੇਸ਼ ਤੌਰ ਉਤੇ ਫੋਕਸ ਕਰੇਗੀ। ਰੇਵਾੜੀ ਜ਼ਿਲ੍ਹੇ ਦੀ ਮੂਲ ਨਿਵਾਸੀ ਪ੍ਰੀਤੀ ਅਪਣੀ ਸਫ਼ਲਤਾ ਦਾ ਕ੍ਰੈਡਿਟ ਅਪਣੇ ਪ੍ਰੋਫ਼ੈਸਰ ਅਨਿਲ ਕੁਮਾਰ ਨੂੰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ 12ਵੀਂ ਤੋਂ ਬਾਅਦ ਉਨ੍ਹਾਂ ਦੇ ਮਾਰਗਦਰਸ਼ਨ ਕਰਕੇ ਹੀ ਉਹ ਅਪਣੇ ਮੁਕਾਮ ਨੂੰ ਹਾਸਲ ਕਰ ਸਕੀ ਅਤੇ ਪਿਤਾ ਮੁਕੇਸ਼ ਅਤੇ ਮਾਂ ਸੁਮਿੱਤਰਾ ਨੂੰ ਅਪਣਾ ਰੋਲ ਮਾਡਲ ਮੰਨਦੀ ਹਾਂ।
ਪ੍ਰੀਤੀ ਯਾਦਵ ਸ਼ੁਰੂ ਤੋਂ ਹੀ ਟਾਪਰ ਰਹੀ ਹੈ। ਸੈਕਟਰ-16 ਗਵਰਨਮੈਂਟ ਮਾਡਲ ਸਕੂਲ ਤੋਂ 12ਵੀਂ ਆਰਟਸ ਵਿਚ 96.2 ਪ੍ਰਤੀਸ਼ਤ ਅੰਕਾਂ ਦੇ ਨਾਲ ਟਰਾਈਸਿਟੀ ਵਿਚ ਟਾਪ ਕੀਤਾ ਸੀ। ਜੀਸੀਜੀ-11 ਤੋਂ ਪ੍ਰੀਤੀ ਨੇ ਬੀਏ ਆਨਰਸ (ਜੋਗਰਾਫ਼ੀ) ਦੀ ਡਿਗਰੀ ਹਾਸਲ ਕੀਤੀ। ਇਸ ਵਿਚ ਵੀ ਪ੍ਰੀਤੀ ਨੇ ਪੰਜਾਬ ਯੂਨੀਵਰਸਿਟੀ (PU) ਵਿਚ ਗੋਲਡ ਮੈਡਲ ਹਾਸਲ ਕੀਤਾ। ਪ੍ਰੀਤੀ ਨੇ ਦੱਸਿਆ ਕਿ ਉਨ੍ਹਾਂ ਨੇ ਗਰੈਜੂਏਸ਼ਨ ਪੱਧਰ ਉਤੇ ਹੀ ਸਿਵਲ ਸਰਵਿਸੇਜ਼ ਦੀ ਤਿਆਰੀ ਸ਼ੁਰੂ ਕਰ ਦਿਤੀ ਸੀ।
ਬੀਤੇ ਸਾਲ ਵੀ ਇਨ੍ਹਾਂ ਨੇ ਪਹਿਲੀ ਹੀ ਕੋਸ਼ਿਸ਼ ਵਿਚ ਇੰਟਰਵਿਊ ਤੱਕ ਦਾ ਸਫ਼ਰ ਹਾਸਲ ਕੀਤਾ ਪਰ ਕੁਝ ਅੰਕਾਂ ਤੋਂ ਮੰਜ਼ਿਲ ਦੂਰ ਰਹਿ ਗਈ। ਪ੍ਰੀਤੀ ਨੇ ਕਿਹਾ ਕਿ ਜੀਵਨ ਵਿਚ ਉਨ੍ਹਾਂ ਨੇ ਸਿਰਫ਼ IAS ਬਣਨ ਦਾ ਲਕਸ਼ ਰੱਖਿਆ ਅਤੇ ਇਸ ਨੂੰ ਹਾਸਲ ਕਰਨ ਲਈ ਮਿਹਨਤ ਕੀਤੀ ਸੀ। ਪ੍ਰੀਤੀ ਨੇ ਸਿਰਫ਼ ਗਰੈਜੁਏਸ਼ਨ ਕਰਨ ਤੋਂ ਬਾਅਦ ਹੀ ਸਿਵਲ ਸਰਵਿਸੇਜ਼ ਵਰਗੀ ਔਖੀ ਪ੍ਰੀਖਿਆ ਪਾਸ ਕੀਤੀ ਹੈ। ਪ੍ਰੀਤੀ ਦੇ ਪਿਤਾ ਮੁਕੇਸ਼ ਯਾਦਵ ਇਸ ਸਮੇਂ ਸੈਕਟਰ-26 ਸਥਿਤ ਪੁਲਿਸ ਲਾਈਨ ਵਿਚ ਪੀਸੀਆਰ ਡੀਐਸਪੀ ਦੇ ਨਾਲ ਤੈਨਾਤ ਹਨ।
1991 ਵਿਚ ਕਾਂਸਟੇਬਲ ਦੇ ਅਹੁਦੇ ਉਤੇ ਭਰਤੀ ਹੋਏ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਹਮੇਸ਼ਾ ਹੀ ਅਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ। ਬੇਟੀ IAS ਬਣ ਗਈ ਹੈ ਜਦੋਂ ਕਿ ਪੁੱਤਰ ਦੁਸ਼ਯੰਤ ਰੁੜਕੀ ਤੋਂ ਕੰਪਿਊਟਰ ਇੰਜੀਨੀਅਰਿੰਗ ਕਰ ਰਿਹਾ ਹੈ। ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਮੁਕੇਸ਼ ਨੇ ਦੱਸਿਆ ਕਿ ਨੌਕਰੀ ਦੇ ਸ਼ੁਰੂਆਤੀ ਦਿਨਾਂ ਵਿਚ ਉਹ ਬਾਪੂਧਾਮ ਵਰਗੀ ਸਲਮ ਬਸਤੀ ਵਿਚ ਰਹਿੰਦੇ ਸਨ। ਬੱਚਿਆਂ ਨੂੰ ਬਹੁਤ ਹੀ ਸਾਧਾਰਣ ਸਰਕਾਰੀ ਸਕੂਲ ਵਿਚ ਪੜਾਇਆ ਹੈ।
ਬੇਟੀ ਦੀ ਤਰ੍ਹਾਂ ਪਿਤਾ ਨੂੰ ਵੀ ਬਿਹਤਰ ਕੰਮ ਲਈ ਯੂਟੀ ਦਾ ਇੱਜ਼ਤ ਵਾਲਾ ਐਡਮਿਨਿਸਟ੍ਰੇਟਰ ਪੁਲਿਸ ਮੈਡਲ ਮਿਲ ਚੁੱਕਿਆ ਹੈ। ਸੈਕਟਰ-19 ਦੇ ਮਕਾਨ ਨੰਬਰ 158 ਵਿਚ ਸ਼ੁੱਕਰਵਾਰ ਦੇਰ ਸ਼ਾਮ ਪ੍ਰੀਤੀ ਦੇ IAS ਬਣਨ ਦੀ ਖ਼ਬਰ ਦੇ ਨਾਲ ਹੀ ਪੂਰੇ ਘਰ ਵਿਚ ਜਸ਼ਨ ਦਾ ਮਾਹੌਲ ਛਾ ਗਿਆ। ਪ੍ਰੀਤੀ ਦੇ ਨਾਲ ਹੀ ਪਿਤਾ ਮੁਕੇਸ਼ ਯਾਦਵ ਨੂੰ ਵੀ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਦੇ ਵਧਾਈ ਸੁਨੇਹੇ ਆਉਣ ਲੱਗੇ। ਇਸ ਮੌਕੇ ਪ੍ਰੀਤੀ ਦੇ ਦਾਦਾ ਓਮਪ੍ਰਕਾਸ਼ ਅਤੇ ਦਾਦੀ ਪ੍ਰੇਮ ਦੇਵੀ ਅਪਣੀ ਪੋਤੀ ਦੀ ਸਫ਼ਲਤਾ ਉਤੇ ਖੁਸ਼ੀ ਨਾਲ ਝੂਮ ਉਠੇ।
ਓਮਪ੍ਰਕਾਸ਼ ਵੀ ਪੰਜਾਬ ਪੁਲਿਸ ਤੋਂ ਰਿਟਾਇਰ ਹਨ। ਚਾਚਾ ਰਾਕੇਸ਼ ਯਾਦਵ CTU ਵਿਚ ਡਰਾਇਵਰ ਅਤੇ ਦੂਜੇ ਚਾਚਾ ਦਿਨੇਸ਼ ਯਾਦਵ ਚੰਡੀਗੜ੍ਹ ਪੁਲਿਸ ਵਿਚ ਕਾਂਸਟੇਬਲ ਦੇ ਅਹੁਦੇ ਉਤੇ ਨੌਕਰੀ ਕਰ ਰਹੇ ਹਨ।

ਤਾਜਾ ਜਾਣਕਾਰੀ