ਕੈਪਟਨ ਨੇ ਦਿੱਤਾ ਇਹ ਵੱਡਾ ਹੁਕਮ

ਪੰਜਾਬ ਸਰਕਾਰ ਨੇ ਲਾਕਡਾਊਨ ਦੇ ਚੱਲਦਿਆਂ ਬਿਜਲੀ ਖਪਤਕਾਰਾਂ ਨੂੰ ਬਹੁਤ ਸਾਰੀਆਂ ਰਾਹਤਾਂ ਦੇਣ ਦਾ ਆਦੇਸ਼ ਜਾਰੀ ਕੀਤਾ ਹੈ। ਸਭ ਤੋਂ ਵੱਡੀ ਰਾਹਤ ਦਿੰਦਿਆਂ 10 ਹਜ਼ਾਰ ਰੁਪਏ ਤੱਕ ਦੇ ਘਰੇਲੂ ਅਤੇ ਕਮਰਸ਼ੀਅਲ ਖਪਤਕਾਰਾਂ ਅਤੇ ਐੱਸ. ਪੀ., ਐੱਮ. ਐੱਸ. ਅਤੇ ਐੱਲ. ਐੱਸ. ਕੈਟਾਗਿਰੀ ਦੇ ਕਿਸੇ ਵੀ ਕੀਮਤ ਦੇ ਬਿੱਲ 20 ਮਾਰਚ ਤੋਂ ਬਾਅਦ ਜਾਰੀ ਕੀਤੇ ਗਏ ਹਨ, ਹੁਣ ਬਿਨ੍ਹਾਂ ਵਿਆਜ ਦੇ 1 ਜੂਨ ਤੱਕ ਜਮਾਂ ਕਰਵਾਏ ਜਾ ਸਕਣਗੇ। ਪ੍ਰਧਾਨ ਸਕੱਤਰ ਪਾਵਰ ਵਲੋਂ ਪਾਵਰਕਾਮ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ

ਦੇ ਨਾਂ ਜਾਰੀ ਹੁਕਮ ਮਿਤੀ 27 ਮਈ ‘ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਵਲੋਂ ਪਾਵਰਕਾਮ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ‘ਚ 1 ਜੂਨ ਤੱਕ ਬਿੱਲਾਂ ਉੱਪਰ ਕੋਈ ਵਿਆਜ ਨਹੀਂ ਲੱਗੇਗਾ। ਉਸ ਤੋਂ ਬਾਅਦ ਖਪਤਕਾਰ ਜੇਕਰ ਚਾਹੇ ਤਾਂ ਬਾਕੀ ਬਿੱਲ 4 ਮਹੀਨੇਵਾਰ ਇਕ ਸਮਾਨ ਕਿਸ਼ਤਾਂ ‘ਚ ਜਮ੍ਹਾ ਕਰਵਾ ਸਕਣਗੇ, ਜਿਸ ‘ਚ ਵਿਆਜ ਦੀ ਦਰ ਸਿਰਫ 10 ਫ਼ੀਸਦੀ ਸਾਲਾਨਾ ਲੱਗੇਗੀ ਅਤੇ ਵਿਆਜ 11 ਮਈ ਤੋਂ ਬਾਅਦ ਹੀ ਲਾਇਆ ਜਾਵੇਗਾ।

ਬਸ਼ਰਤੇ 1 ਜੂਨ ਤੋਂ ਬਾਅਦ ਜਾਰੀ ਕੀਤੇ ਗਏ ਬਿੱਲ ਸਮੇਂ ਅਨੁਸਾਰ ਜਮਾਂ ਕਰਵਾ ਦਿੱਤੇ ਗਏ ਹੋਣ। ਇਸੇ ਤਰ੍ਹਾਂ ਜਿਨ੍ਹਾਂ ਉਦਯੋਗਿਕ ਖਪਤਕਾਰਾਂ ਦੇ ਕੁਨੈਕਸ਼ਨ ‘ਚ ਵਾਧਾ, ਨਵੇਂ ਕੁਨੈਕਸ਼ਨ ਜਾਰੀ ਕਰਨ ਲਈ ਫਿਜੀਬਿਲਟੀ ਮਨਜ਼ੂਰ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਏ ਐਂਡ ਏ ਫ਼ਾਰਮ 20 ਮਈ ਤੋਂ 31 ਮਈ ਤੱਕ ਜਮਾਂ ਕਰਵਾਉਣਾ ਸੀ, ਉਹ ਵੀ ਏ ਐਂਡ ਏ ਫ਼ਾਰਮ ਹੁਣ 30 ਜੂਨ ਤੱਕ ਜਮਾਂ ਕਰਵਾ ਸਕਣਗੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਚੰਗੀ ਖਬਰ :ਬਿਜਲੀ ਦੇ ਬਿਲਾਂ ਨੂੰ ਲੈ ਕੇ ਕੈਪਟਨ ਨੇ ਦਿੱਤਾ ਇਹ ਵੱਡਾ ਹੁਕਮ
ByadminMay 29, 2020Comments Off on ਚੰਗੀ ਖਬਰ :ਬਿਜਲੀ ਦੇ ਬਿਲਾਂ ਨੂੰ ਲੈ ਕੇ ਕੈਪਟਨ ਨੇ ਦਿੱਤਾ ਇਹ ਵੱਡਾ ਹੁਕਮ
Previous Postਹੁਣੇ ਹੁਣੇ ਦੇਸ਼ ਦੇ ਇਸ ਵਡੇ ਲੀਡਰ ਦੀ ਹੋਈ ਮੌਤ ਛਾਇਆ ਸੋਗ
Next Postਇਸ ਦੇਸ਼ ਚ ਪੈ ਗਿਆ ਪੁੱਠਾ ਪੰਗਾ ਇਸ ਕਾਰਨ ਕਰਕੇ ਪੰਜਾਬੀਆਂ ਨੂੰ ਕੀਤਾ ਜਾ ਰਿਹਾ ਡਿਪੋਟ