ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਲਈ ਮਜਬੂਰ ਕਰ ਦਿੱਤਾ ਹੈ। ਜਿਥੇ ਗਰੀਬ ਵਰਗ ਇਸ ਦਾ ਵਧੇਰੇ ਸ਼ਿਕਾਰ ਹੋਇਆ ਹੈ। ਉੱਥੇ ਹੀ ਹਰ ਵਰਗ ਇਸ ਕਰੋਨਾ ਦੇ ਕਾਰਨ ਪ੍ਰਭਾਵਤ ਹੋ ਰਿਹਾ ਹੈ। ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਛੁੱਟ ਜਾਣ ਕਾਰਨ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ ਅਤੇ ਜਿਸ ਕਾਰਨ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਵੱਲੋਂ ਜ਼ਿੰਦਗੀ ਦੇ ਗ਼ਲਤ ਫੈਸਲੇ ਲਏ ਜਾ ਰਹੇ ਹਨ। ਇਸ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਕਈ ਲੋਕਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਹੁਣ ਚੋਟੀ ਦੀਆ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਕੈਂਸਰ ਕਾਰਨ ਹੋ ਗਿਆ ਹੈ ਮੰਦਾ ਹਾਲ, ਜਿਸ ਕਾਰਨ ਲੋਕਾਂ ਨੂੰ ਅਪੀਲ ਕਰ ਰਹੀਆ ਹਨ। ਹੁਣ ਸਾਹਮਣੇ ਜਾਣਕਾਰੀ ਅਨੁਸਾਰ ਜਿਥੇ ਆਮ ਲੋਕ ਇਸ ਘਟਨਾ ਤੋਂ ਪ੍ਰਭਾਵਿਤ ਹੋਏ ਹਨ ਉਥੇ ਹੀ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੀ ਇਸ ਦੀ ਚਪੇਟ ਵਿਚ ਆਈਆਂ ਹਨ। ਕੰਮ ਕਾਜ ਨਾ ਹੋਣ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੀਆਂ ਹਨ। ਸਾਹਮਣੇ ਜਾਣਕਾਰੀ ਅਨੁਸਾਰ ਜਿੱਥੇ ਮਸ਼ਹੂਰ ਫਿਲਮੀ ਅਦਾਕਾਰਾ ਸ਼ੁਗੁਫਤਾ ਅਲੀ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਆਪਣੀ ਕਾਰ ਅਤੇ ਗਹਿਣਿਆਂ ਨੂੰ ਵੇਚ ਕੇ ਆਪਣਾ ਕੈਂਸਰ ਦਾ ਇਲਾਜ ਕਰਵਾ ਰਹੀ ਹੈ।
ਉੱਥੇ ਹੀ ਹੁਣ ਅਭਿਨੇਤਰੀ ਸਵਿਤਾ ਬਜਾਜ ਦੇ ਵੀ ਵਿੱਤੀ ਸੰਕਟ ਵਿੱਚੋਂ ਗੁਜ਼ਰਨ ਦੀ ਖਬਰ ਸਾਹਮਣੇ ਆਈ ਹੈ। ਇਸ ਵੱਲੋਂ ਆਪਣੀ ਸਥਿਤੀ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੀ ਆਰਥਿਕ ਸਥਿਤੀ ਕਾਫ਼ੀ ਖਰਾਬ ਹੋ ਚੁੱਕੀ ਹੈ, ਉਸ ਕੋਲ ਇਲਾਜ ਲਈ ਵੀ ਪੈਸੇ ਨਹੀਂ ਹਨ। 3 ਮਹੀਨੇ ਪਹਿਲਾਂ ਸਵਿਤਾ ਬਜਾਜ ਵੀ ਕਰੋਨਾ ਦੀ ਚਪੇਟ ਵਿਚ ਆ ਗਈ ਸੀ। ਜਿਸ ਕਾਰਨ ਉਸ ਨੂੰ ਇਲਾਜ ਵਾਸਤੇ 22 ਦਿਨ ਹਸਪਤਾਲ ਰਹਿਣਾ ਪਿਆ ਸੀ। ਪਰ ਹੁਣ ਦੁਬਾਰਾ ਉਸ ਨੂੰ ਸਾਹ ਸਬੰਧੀ ਸਮੱਸਿਆਵਾਂ ਆਉਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਉਸਨੇ ਕਿਹਾ ਕੇ ਮੈਂ ਬਹੁਤ ਕਮਾਇਆ ਅਤੇ ਲੋਕਾਂ ਦੀ ਮਦਦ ਕੀਤੀ ਪਰ ਅੱਜ ਮੇਰੇ ਕੋਲ ਕੋਈ ਵੀ ਨਹੀਂ ਹੈ ਅਤੇ ਨਾ ਕੋਈ ਮੇਰੀ ਸਹਾਇਤਾ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕੋਈ ਵੀ ਉਸ ਦੀ ਸੰਭਾਲ ਕਰਨ ਵਾਲਾ ਨਹੀਂ ਹੈ। ਇਸ ਲਈ ਉਹ 25 ਸਾਲਾਂ ਬਾਅਦ ਵਾਪਸ ਆਪਣੇ ਘਰ ਦਿੱਲੀ ਜਾ ਰਹੀ ਹੈ। ਕਿਉਂਕਿ ਇਸ ਸਮੇਂ ਤੇ ਸਬੰਧੀ ਸਮੱਸਿਆ ਹੋਣ ਕਾਰਨ ਉਹ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਮੈਂ ਸਭ ਨੂੰ ਆਪਣੀ ਮਦਦ ਲਈ ਗੁਹਾਰ ਲਗਾ ਰਹੀ ਹਾਂ, ਜਦੋਂ ਮੈਂ ਕੰਮ ਕਰਨ ਦੀ ਸਥਿਤੀ ਵਿੱਚ ਹੋਵਾਂਗੀ ਤੇ ਪੈਸੇ ਵਾਪਸ ਕਰ ਦੇਵਾਂਗੀ।
Home ਤਾਜਾ ਜਾਣਕਾਰੀ ਚੋਟੀ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਕੈਂਸਰ ਕਾਰਨ ਹੋ ਗਿਆ ਮੰਦਾ ਹਾਲ – ਲੋਕਾਂ ਨੂੰ ਕਰ ਰਹੀ ਇਹ ਅਪੀਲਾਂ
ਤਾਜਾ ਜਾਣਕਾਰੀ