ਆਈ ਤਾਜ਼ਾ ਵੱਡੀ ਖਬਰ
ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕ ਆਪਣੇ ਹੁਨਰ ਅਤੇ ਟੇਲੇਂਟ ਸਦਕਾ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਦਾ ਨਾਂ ਰੌਸ਼ਨ ਕਰ ਰਹੇ ਹਨ । ਹੁਣ ਤਕ ਅਜਿਹੇ ਬਹੁਤ ਸਾਰੇ ਅਦਾਕਾਰਾਂ ਦੇ ਵਲੋਂ ਆਪਣੇ ਹੁਨਰ ਸਦਕਾ ਦੇਸ਼ਾਂ ਵਿਦੇਸ਼ਾਂ ਦੇ ਵਿਚ ਪੰਜਾਬੀ ਸੱਭਿਅਤਾ ਨੂੰ ਉੱਚਾ ਚੁੱਕਣ ਵਿੱਚ ਅਹਿਮ ਰੋਲ ਅਦਾ ਕੀਤਾ ਗਿਆ ਹੈ । ਗੱਲ ਕੀਤੀ ਜਾਵੇ ਨੀਰੂ ਬਾਜਵਾ ਦੀ ਤਾਂ ਨੀਰੂ ਬਾਜਵਾ ਨੇ ਹੁਣ ਤੱਕ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਦਰਸ਼ਕਾਂ ਨੂੰ ਨੀਰੂ ਬਾਜਵਾ ਦੇ ਵੱਲੋਂ ਕੀਤੀਅਾਂ ਹੋੲੀਅਾਂ ਫ਼ਿਲਮਾਂ ਬਹੁਤ ਪਸੰਦ ਹੈ ਤੇ ਦਰਸ਼ਕ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਫ਼ਿਲਮਾਂ ਨੂੰ ਬਾਰ ਬਾਰ ਵੇਖਣਾ ਪਸੰਦ ਕਰਦੇ ਹਨ । ਨੀਰੂ ਬਾਜਵਾ ਦੀ ਅਦਾਕਾਰੀ ਦਰਸ਼ਕਾਂ ਨੂੰ ਬੇਹੱਦ ਖੂਬਸੂਰਤ ਲੱਗਦੀ ਹੈ ਕਿਉਂਕਿ ਨੀਰੂ ਬਾਜਵਾ ਜਿੱਥੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ , ਉੱਥੇ ਹੀ ਉਨ੍ਹਾਂ ਪੰਜਾਬ ਦੇ ਕਲਚਰ ਨੂੰ ਉੱਪਰ ਚੁੱਕਣ ਲਈ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਹੈ ।
ਪਰ ਹੁਣ ਇਸੇ ਵਿਚਕਾਰ ਨੀਰੂ ਬਾਜਵਾ ਦੇ ਘਰੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਦੇ ਚਲਦੇ ਹੁਣ ਨੀਰੂ ਬਾਜਵਾ ਦੇ ਫੈਨਸ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਹੁਣ ਆਪਣੇ ਬੁਆਏਫ੍ਰੈਂਡ ਗੁਰਬਖਸ਼ ਸਿੰਘ ਚਾਹਲ ਦੇ ਨਾਲ ਲਾਵਾਂ ਫੇਰੇ ਲੈਣ ਵਾਲੀ ਹੈ । ਜੀ ਹਾਂ ਹੁਣ ਜਲਦ ਹੀ ਲਾਵਾਂ ਫੇਰੇ ਫਿਲਮ ਦੇ ਵਿੱਚ ਅਦਾਕਾਰੀ ਕਰਨ ਵਾਲੀ ਤੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਪੰਜਾਬੀ ਅਦਾਕਾਰਾ ਰੂਬੀਨਾ ਹੁਣ ਆਪਣੇ ਬੁਆਏਫ੍ਰੈਂਡ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਸ਼ਹੂਰ ਅਦਾਕਾਰ ਰੁਬੀਨਾ ਬਾਜਵਾ ਦੇ ਵਲੋਂ ਬਿਜ਼ਨੈੱਸਮੈਨ ਗੁਰਬਖ਼ਸ਼ ਸਿੰਘ ਚਾਹਲ ਦੇ ਨਾਲ ਕੁਝ ਦਿਨ ਪਹਿਲਾਂ ਹੀ ਆਪਣੇ ਰਿਲੇਸ਼ਨਸ਼ਿਪ ਨੂੰ ਆਫਿਸ਼ਲੀ ਤੌਰ ਤੇ ਐਲਾਨਿਆ ਗਿਆ ਸੀ । ਹਾਲ ਹੀ ਵਿੱਚ ਉਨ੍ਹਾਂ ਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਉਹਨਾ ਆਪਣੀ ਲਵ ਲਾਈਫ ਦੇ ਨਾਲ ਮੰਗਣੀ ਕਰ ਲਈ ਹੈ । ਜਦੋਂ ਰੁਬੀਨਾ ਬਾਜਵਾ ਤੇ ਵੱਲੋਂ ਇਸ ਸਬੰਧੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਗਈ ਤਾਂ ਫੈਂਨਸ ਦੇ ਵੱਲੋਂ ਲਗਾਤਾਰ ਰੁਬੀਨਾ ਦੀ ਇਸ ਪੋਸਟ ਤੇ ਥੱਲੇ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ।
ਹਾਲਾਂਕਿ ਦੋਹਾਂ ਦੇ ਵੱਲੋਂ ਆਪਣੀ ਮੰਗਣੀ ਨੂੰ ਆਫੀਸ਼ਅਲੀ ਅਨਾਊਂਸ ਕਰ ਦਿੱਤਾ ਗਿਆ ਹੈ, ਪਰ ਅਜੇ ਤਕ ਵਿਆਹ ਦੀ ਤਰੀਕ ਨਹੀਂ ਐਲਾਨੀ ਗਈ । ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਮਸ਼ਹੂਰ ਅਦਾਕਾਰ ਤੇ ਸਿੰਗਰ ਪਰਮੀਸ਼ ਵਰਮਾ ਦੀ ਹੋਏ ਵਿਆਹ ਤੋਂ ਬਾਅਦ ਦਰਸ਼ਕਾਂ ਨੂੰ ਰੁਬੀਨਾ ਬਾਜਵਾ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।
ਤਾਜਾ ਜਾਣਕਾਰੀ