ਮਲੇਰਕੋਟਲਾ ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਕਰੋਨਾ ਤੋਂ ਬਚਾਉਣ ਲਈ ਦਵਾਈ ਦਾ ਛਿੜਕਾ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਚੀਨ ਵਾਲਿਆਂ ਨੇ ਵੀ ਇਸੇ ਤਰੀਕੇ ਨਾਲ ਹੀ ਕਰੋਨਾ ਤੋਂ ਛੁਟਕਾਰਾ ਪਾਇਆ ਹੈ। ਇਸ ਲਈ ਨਗਰ ਕੌਾਸਲ ਮਲੇਰਕੋਟਲਾ ਵੱਲੋਂ ਵੀ ਇਹ ਤਰੀਕਾ ਅਪਣਾਇਆ ਜਾ ਰਿਹਾ ਹੈ। ਸੈਨੇਟਰੀ ਇੰਸਪੈਕਟਰ ਵਿਸ਼ਨੂੰ ਦੱਤ ਨੇ ਜਾਣਕਾਰੀ ਦਿੱਤੀ ਕਿ 10 ਪ੍ਰਤੀਸ਼ਤ ਹਾਈਪੋ ਕਲੋਰਾਈਡ ਦਵਾਈ ਵਿੱਚ ਪਾਣੀ ਮਿਲਾ ਕੇ
ਇਸ ਨੂੰ ਇੱਕ ਪ੍ਰਤੀਸ਼ਤ ਬਣਾ ਕੇ ਇਸ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਕਿ ਕਰੋਨਾ ਤੋਂ ਮੁਕਤੀ ਮਿਲ ਸਕੇ। ਉਨ੍ਹਾਂ ਦੇ ਦੱਸਣ ਮੁਤਾਬਿਕ ਇਸ ਸਮੇਂ ਉਹ ਤੇਲੀਆਂ ਵਾਲੇ ਬਾਜ਼ਾਰ ਵਿੱਚ ਛਿੜਕਾਅ ਕਰ ਰਹੇ ਸਨ। ਜਿੱਥੇ ਤੱਕ ਆਮ ਤੌਰ ਤੇ ਇਨਸਾਨਾਂ ਦਾ ਹੱਥ ਜਾ ਸਕਦਾ ਹੈ। ਭਾਰਤ 5-6 ਫੁੱਟ ਦੀ ਉੱਚਾਈ ਤੱਕ ਦੁਕਾਨਾਂ ਦੇ ਸ਼ਟਰਾਂ ਦਰਵਾਜ਼ਿਆਂ ਤੇ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਟਲ ਉੱਤੇ ਇਹ ਵਾਇਰਸ 3 ਤੋਂ 9 ਘੰਟੇ ਤੱਕ ਜਿਊਂਦਾ ਰਹਿ ਸਕਦਾ ਹੈ।
ਸਾਨੂੰ ਆਪਣੇ ਘਰਾਂ ਦੇ ਦਰਵਾਜ਼ੇ ਦੇ ਕੁੰਡੇ ਵੀ ਹਰ ਦੋ ਘੰਟੇ ਬਾਅਦ ਰੋਗਾਣੂ ਰਹਿਤ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਦੇ ਦੱਸਣ ਮੁਤਾਬਿਕ ਕੋਈ ਜ਼ਰੂਰੀ ਨਹੀਂ ਕਿ ਅਸੀਂ ਸੈਨੇਟਾਈਜ਼ਰ ਹੀ ਵਰਤਣਾ ਹੈ। ਸਾਬਣ ਜਾਂ ਡਿਟੋਲ ਵੀ ਹੱਥਾਂ ਨੂੰ ਲਗਾ ਸਕਦੇ ਹੋ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ। ਹੱਥ ਮਿਲਾਉਣ ਜਾਂ ਕਿਸੇ ਦੇ ਨੇੜੇ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ