BREAKING NEWS
Search

ਚੀਨ ‘ਚ ਕੋਰੋਨਾ ਨਾਲ 81 ਲੱਖ ਲੋਕਾਂ ਦੀ ਮੌਤ- ਚੀਨੀ ਐਕਟੀਵਿਸਟ ਦਾ ਦਾਅਵਾ ਕਹਿੰਦੇ ਮੋਬਾਈਲ ਫੋਨ ਨਾਲ ਇਸ ਤਰਾਂ ਹੋਇਆ ਖੁਲਾਸਾ

ਮੋਬਾਈਲ ਫੋਨ ਨਾਲ ਇਸ ਤਰਾਂ ਹੋਇਆ ਖੁਲਾਸਾ

ਬੀਜਿੰਗ – ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ, ਲੱਖਾਂ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਸੁੱਟ ਚੁੱਕਿਆ ਹੈ। ਇਸ ਵਾਇਰਸ ਦੇ ਫੈਲਣ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ, ਜਿਸ ਤੋਂ ਬਾਅਦ ਹੋਲੀ-ਹੋਲੀ ਇਹ ਵਾਇਰਸ ਇਕ-ਇਕ ਕਰਕੇ ਦੁਨੀਆ ਭਰ ਦੇ ਦੇਸ਼ਾਂ ਵਿਚ ਫੈਲ ਗਿਆ। ਹਾਲਾਂਕਿ ਚੀਨ ਹੁਣ ਦਾਅਵਾ ਕਰ ਰਿਹਾ ਹੈ ਕਿ ਉਸ ਦੇ ਇਥੇ ਹੁਣ ਸਥਾਨਕ ਵਾਇਰਸ ਤੋਂ ਇਨਫੈਕਟਡ ਹੋਣ ਦੇ ਮਾਮਲੇ ਨਹੀਂ ਆ ਰਹੇ ਹਨ, ਜਿਹਡ਼ੇ ਵੀ ਨਵੇਂ ਮਾਮਲੇ ਸਾਹਮਣੇ ਆਏ ਰਹੇ ਹਨ ਉਹ ਵਿਦੇਸ਼ ਤੋਂ ਆਏ ਲੋਕਾਂ ਦੇ ਹਨ। ਇਹੀਂ ਨਹੀਂ ਚੀਨ ਵਿਚ ਕੋਰੋਨਾਵਾਇਰਸ ਤੋਂ ਇਨਫੈਕਟਡ ਲੋਕਾਂ ਦੀ ਗਿਣਤੀ ਵਿਚ ਇਜ਼ਾਫਾ ਹੋਣ ਵੀ ਲਗਭਗ ਘੱਟ ਗਿਆ ਹੈ।

ਕੀ ਸਹੀ ਹਨ ਚੀਨ ਦੇ ਅੰਕਡ਼ੇ
ਚੀਨ ਦਾ ਦਾਅਵਾ ਹੈ ਕਿ ਉਸ ਨੇ ਇਸ ਵਾਇਰਸ ‘ਤੇ ਕਾਬੂ ਪਾਉਣ ਵਿਚ ਸਫਲਤਾ ਪਾ ਲਈ ਹੈ। ਚੀਨ ਦੇ ਅਧਿਕਾਰਕ ਅੰਕਡ਼ਿਆਂ ਮੁਤਾਬਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 3270 ਹੈ ਅਤੇ ਇਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 81,093 ਹੈ। ਪਿਛਲੇ ਕਈ ਦਿਨਾਂ ਤੋਂ ਚੀਨ ਵਿਚ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 80 ਹਜ਼ਾਰ ਦੇ ਆਲੇ-ਦੁਆਲੇ ਹੀ ਰੁਕੀ ਹੈ। ਉਥੇ ਇਸ ਤੋਂ ਉਲਟਾ ਇਟਲੀ ਵਿਚ ਪਿਛਲੇ ਕੁਝ ਦਿਨਾਂ ਵਿਚ ਲਗਾਤਾਰ ਸੈਂਕਡ਼ੇ ਲੋਕਾਂ ਦੀ ਮੌਤ ਹੋ ਰਹੀ ਹੈ। ਹੁਣ ਤੱਕ ਇਸ ਵਾਇਰਸ ਨਾਲ ਇਟਲੀ ਵਿਚ 6,077 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 63,927 ਲੋਕਾਂ ਇਸ ਤੋਂ ਇਨਫੈਕਟਡ ਪਾਏ ਗਏ ਹਨ ਪਰ ਚੀਨ ਦੇ ਦਾਅਵਿਆਂ ‘ਤੇ ਚੀਨ ਦੀ ਇਕ ਐਕਟੀਵਿਸਟ ਨੇ ਸਵਾਲ ਖਡ਼੍ਹੇ ਕਰ ਦਿੱਤੇ ਹਨ।

ਮਨੁੱਖੀ ਅਧਿਕਾਰ ਐਕਟੀਵਿਸਟ ਦਾ ਦਾਅਵਾ
ਚੀਨ ਵਿਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਐਕਟੀਵਿਸਟ ਜੈਨੀਫਰ ਜੇਂਗ ਨੇ ਟਵੀਟ ਕਰਕੇ ਆਪਣੀ ਹੀ ਦੇਸ਼ ਦੀ ਕਮਿਊਨਿਸਟ ਸਰਕਾਰ ਦੇ ਦਾਅਵਿਆਂ ‘ਤੇ ਸਵਾਲ ਖਡ਼੍ਹੇ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰਕੇ ਆਖਿਆ ਕਿ ਚਾਈਨਾ ਮੋਬਾਇਲ ਦੇ ਤਾਜ਼ਾ ਅੰਕਡ਼ਿਆਂ ਮੁਤਾਬਕ 81 ਲੱਖ ਮੋਬਾਇਲ ਯੂਜ਼ਰ ਲਾਪਤਾ ਹੋ ਗਏ ਹਨ। ਅਹਿਮ ਗੱਲ ਇਹ ਹੈ ਕਿ ਮੋਬਾਇਲ ਯੂਜ਼ਰਾਂ ਦੀ ਗਿਣਤੀ ਵਿਚ ਇਹ ਰਿਕਾਰਡ ਕਮੀ ਜਨਵਰੀ ਅਤੇ ਫਰਵਰੀ ਦੇ ਮਹੀਨੇ ਵਿਚ ਦਰਜ ਕੀਤੀ ਗਈ ਹੈ। ਇਸ ਸਮੇਂ ਚੀਨ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਸਨ।

ਕੀ ਕੋਰੋਨਾ ਨੇ 81 ਲੱਖ ਲੋਕਾਂ ਦੀ ਲਈ ਜਾਨ
ਜੈਨੀਫਰ ਜੇਂਗ ਨੇ 81 ਲੱਖ ਮੋਬਾਇਲ ਯੂਜ਼ਰਾਂ ਦੇ ਲਾਪਤਾ ਹੋਣ ‘ਤੇ ਸਵਾਲ ਖਡ਼੍ਹਾ ਕਰਦੇ ਹੋਏ ਇਸ ਗੱਲ ਦਾ ਸ਼ੱਕ ਜਤਾਇਆ ਹੈ ਕਿ ਆਖਿਰ ਇਹ ਯੂਜ਼ਰ ਕਿਥੇ ਚਲੇ ਗਏ। ਕੀ ਇਨ੍ਹਾਂ ਲੋਕਾਂ ਨੇ ਦੂਜਾ ਸਿਮ ਲੈ ਲਿਆ ਜਾਂ ਫਿਰ ਇਹ ਲੋਕ ਦੂਜੀ ਦੁਨੀਆ ਵਿਚ ਆਪਣਾ ਫੋਨ ਲੈ ਕੇ ਨਾ ਜਾ ਸਕੇ। ਆਪਣੇ ਟਵੀਟ ਵਿਚ ਜੈਨੀਫਰ ਜੇਂਗ ਨੇ ਚੀਨ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਹੈ। ਜੈਨੀਫਰ ਨੇ ਇਸ ਗੱਲ ਦਾ ਸ਼ੱਕ ਜਤਾਇਆ ਹੈ ਕਿ ਇਸ ਵਾਇਰਸ ਦੇ ਚੱਲਦੇ 81 ਲੱਖ ਲੋਕਾਂ ਦੀ ਮੌਤ ਹੋ ਗਈ ਹੈ।

ਤਮਾਮ ਪੱਤਰਕਾਰਾਂ ਨੂੰ ਕੀਤਾ ਗਿਆ ਚੀਨ ਤੋਂ ਬਾਹਰ
ਜੈਨੀਫਰ ਨੇ ਦਾਅਵਿਆਂ ਨੂੰ ਇਸ ਲਈ ਵੀ ਮਜ਼ਬੂਤੀ ਮਿਲਦੀ ਹੈ ਕਿਉਂਕਿ ਚੀਨ ਵਿਚ ਇਹ ਖਬਰ ਵੀ ਸਾਹਮਣੇ ਆਈ ਸੀ ਕਿ ਵੱਡੀ ਗਿਣਤੀ ਵਿਚ ਲਾਸ਼ਾਂ ਦਾ ਸਸਕਾਰ ਵੁਹਾਨ ਸ਼ਹਿਰ ਵਿਚ ਕੀਤਾ ਗਿਾ ਸੀ। ਇਸ ਰਿਪੋਰਟ ਵਿਚ ਸਾਹਮਣੇ ਆਉਣ ਤੋਂ ਬਾਅਦ ਚੀਨ ਨੇ ਵਾਸ਼ਿੰਗਟਨ ਜਨਰਲ, ਨਿਊਯਾਰਕ ਟਾਈਮਸ ਅਤੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰਾਂ ਨੂੰ ਆਪਣੇ ਦੇਸ਼ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਸੀ। ਇਨ੍ਹਾਂ ਤਮਾਮ ਸੰਸਥਾਨਾਂ ਦੇ ਪੱਤਰਕਾਰਾਂ ਨੇ ਆਪਣੀ ਖਬਰ ਵਿਚ ਆਖਿਆ ਸੀ ਕਿ ਚੀਨ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਹੀ ਅੰਕਡ਼ਿਆਂ ਨਹੀਂ ਪੇਸ਼ ਕਰ ਰਿਹਾ ਅਤੇ ਚੀਨ ਅਹਿਮ ਜਾਣਕਾਰੀਆਂ ਨੂੰ ਦੁਨੀਆ ਤੋਂ ਲੁਕਾ ਰਿਹਾ ਹੈ। ਅਹਿਮ ਗੱਲ ਹੈ ਕਿ ਚੀਨ ਵਿਚ ਜਦ ਪਿਛਲੇ ਸਾਲ ਨਵੰਬਰ-ਦਸੰਬਰ ਮਹੀਨੇ ਵਿਚ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ ਤਾਂ ਚੀਨ ਨੇ ਇਸ ਵਾਇਰਸ ਦੀ ਗੰਭੀਰਤਾ ਨੂੰ ਲੈ ਕੇ ਦੁਨੀਆ ਨੂੰ ਸੁਚੇਤ ਨਹੀਂ ਕੀਤਾ ਸੀ।



error: Content is protected !!