BREAKING NEWS
Search

ਚੀਕਾਂ ਮਾਰਦੀ ਕੁੜੀ ਭੱਜੀ ਬਾਹਰ ਜਦੋਂ ਨਵੀ ਵਿਆਹੀ ਕੁੜੀ ਦੇ ਸਹੁਰੇ ਘਰ ਦੀ ਕੰਧ ਟੱਪਕੇ ਵੜ ਗਿਆ ਅੰਦਰ !

ਕਈ ਸਿਰਫਿਰੇ ਇਨਸਾਨ ਦੂਸਰਿਆਂ ਲਈ ਵੀ ਮੁਸੀਬਤਾਂ ਖੜ੍ਹੀਆਂ ਕਰਦੇ ਰਹਿੰਦੇ ਹਨ। ਅਜਿਹੇ ਲੋਕਾਂ ਦੀ ਸੋਚ ਇਹ ਹੁੰਦੀ ਹੈ ਕਿ ਉਹ ਆਮ ਤਾਂ ਸੁੱਖੀ ਵੱਸਦੇ ਨਹੀਂ ਅਤੇ ਕਿਸੇ ਦੂਸਰੇ ਨੂੰ ਸੁਖੀ ਰਹਿਣ ਨਹੀਂ ਦੇਣਾ ਚਾਹੁੰਦੇ। ਅਜੇ ਇਹ ਸਿਰਫਿਰਿਆਂ ਦੇ ਕਾਰਨ ਕਈ ਵਾਰ ਕਿਸੇ ਦਾ ਹੱਸਦਾ-ਵੱਸਦਾ ਘਰ ਵੀ ਉੱਜੜ ਜਾਂਦਾ ਹੈ। ਨਿਆਮਤਾ ਜੋ ਕਿ ਗੁਰਦਾਸਪੁਰ ਵਿੱਚ ਹੈ, ਤੋਂ ਅਜਿਹੇ ਹੀ ਸਿਰਫਿਰੇ ਨੇ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਘਰ ਵਿੱਚ ਹਾਜ਼ਰ ਨਵ-ਵਿਆਹੁਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਈ 08 ਕੁ ਵਜੇ ਦੇ ਕਰੀਬ ਉਨ੍ਹਾਂ ਦੇ ਘਰ ਵਿੱਚ ਇੱਕ ਨੌਜਵਾਨ ਦਾਖਲ ਹੋ ਗਿਆ।

ਜਿਸ ਨੇ ਜਲਦੀ ਨਾਲ ਅੰਦਰ ਵੜ ਕੇ ਲਾਬੀ ਦੀ ਕੁੰਡੀ ਲਾ ਲਈ ਅਤੇ ਰਸੋਈ ਵਿੱਚ ਪਹੁੰਚ ਕੇ ਘਰ ਦੀ ਨੂੰਹ ਜੋਤੀ ਦੇਵੀ ਤੇ ਕਿਰਚਾਂ ਨਾਲ ਵਾਰ ਕੀਤੇ।ਪੇਟ ਵਿੱਚ ਕਿਰਚਾਂ ਲੱਗਣ ਕਾਰਨ ਪੀੜਤ ਜੋਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਜੋਤੀ ਦੀ ਛੋਟੀ ਦਰਾਣੀ ਬੱਚਿਆਂ ਨੂੰ ਲੈ ਕੇ ਬਾਹਰ ਵੱਲ ਚੀਕਾਂ ਮਾਰਦੀ ਭੱਜੀ ਤਾਂ ਇੰਨੇ ਨੂੰ ਜੋਤੀ ਦੇਵੀ ਦਾ ਸਹੁਰਾ ਅੰਦਰ ਆ ਗਿਆ।

ਹਮਲਾਵਰ ਵੱਲੋਂ ਉਸ ਉੱਤੇ ਵੀ ਵਾਰ ਕੀਤੇ ਗਏ ਅਤੇ ਜੋਤੀ ਤੇ ਸਹੁਰੇ ਪ੍ਰੇਮ ਚੰਦ ਨੂੰ ਵੀ ਸਖਤ ਜ਼ਖ਼ਮੀ ਕਰ ਦਿੱਤਾ ਗਿਆ। ਇਸ ਪਿੱਛੋਂ ਹਮਲਾਵਰ ਫ਼ਰਾਰ ਹੋ ਗਏ। ਦੱਸਿਆ ਜਾਂਦਾ ਹੈ ਕਿ ਹਮਲਾਵਰ ਦਾ ਨਾਮ ਹਰਪ੍ਰੀਤ ਹੈ। ਇਹ ਕਿਸੇ ਸਕੂਲ ਦੀ ਵੈਨ ਚਲਾਉਂਦਾ ਸੀ ਅਤੇ ਇਹ ਪਰਿਵਾਰ ਦੇ ਬੱਚਿਆਂ ਨੂੰ ਸਕੂਲ ਲਿਜਾਣ ਅਤੇ ਛੱਡਣ ਦਾ ਕੰਮ ਕਰਦਾ ਸੀ। ਇਹ ਵਿਅਕਤੀ ਜੋਤੀ ਨੂੰ ਉਹ ਗਲਤ ਨਜ਼ਰ ਨਾਲ ਦੇਖਦਾ ਸੀ ਅਤੇ ਜੋਤੀ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਇਸ ਕਰਕੇ ਜੋਤੀ ਦੇ ਬੱਚੇ ਨੂੰ ਇਸ ਦੀ ਵੈਨ ਰਾਹੀਂ ਸਕੂਲ ਭੇਜਣਾ ਪਰਿਵਾਰ ਵੱਲੋਂ ਬੰਦ ਕਰ ਦਿੱਤਾ ਗਿਆ ਸੀ।

ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਹਰਪ੍ਰੀਤ ਦੇ ਖਿਲਾਫ ਧਾਰਾ 307, 452, 324, 325 ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਜੋਤੀ ਦੇ ਸਹੁਰੇ ਦੇ ਬਿਆਨ ਲਏ ਗਏ ਹਨ। ਜੋਤੀ ਨੂੰ ਡਾਕਟਰਾਂ ਵੱਲੋਂ ਅਨਫਿੱਟ ਐਲਾਨ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹਰਪ੍ਰੀਤ ਦੀ ਭਾਲ ਕੀਤੀ ਜਾ ਰਹੀ ਹੈ।error: Content is protected !!