BREAKING NEWS
Search

ਚਾਵਾਂ ਨਾਲ ਵਿਦੇਸ਼ ਚ ਯੂਰਪ ਜਾ ਰਹੇ ਨੌਜਵਾਨ ਨੂੰ ਰਸਤੇ ਚ ਹੀ ਪਿਆ ਦਿੱਲ ਦਾ ਦੌਰਾ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਕਰੋਨਾ ਕਾਰਨ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਲੋਕਾਂ ਦੇ ਕੰਮ ਠੱਪ ਹੋ ਜਾਣ ਕਾਰਨ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਹੈ ਮੁਸ਼ਕਿਲ ਹੋ ਗਿਆ ਹੈ। ਜਿਸਦੇ ਚਲਦੇ ਹੁਣ ਬਹੁਤ ਸਾਰੇ ਲੋਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਰਹੇ ਹਨ ਅਤੇ ਕਈ ਲੋਕਾਂ ਵੱਲੋਂ ਮਜਬੂਰੀਵਸ ਵਿਦੇਸ਼ਾਂ ਦਾ ਰੁੱਖ ਕੀਤਾ ਜਾ ਰਿਹਾ ਹੈ। ਜਿੱਥੇ ਵਿਦੇਸ਼ਾਂ ਵਿਚ ਜਾਕੇ ਬਹੁਤ ਸਾਰੇ ਭਾਰਤੀਆਂ ਵੱਲੋਂ ਮਿਹਨਤ ਮਜਦੂਰੀ ਕੀਤੀ ਜਾਂਦੀ ਹੈ ਤਾਂ ਜੋ ਆਪਣੇ ਘਰ ਦੀ ਆਰਥਿਕ ਤੰਗੀ ਨੂੰ ਦੂਰ ਕੀਤਾ ਜਾ ਸਕੇ।

ਉਥੇ ਹੀ ਵਿਦੇਸ਼ਾਂ ਵਿਚ ਜਾਣ ਵਾਲੇ ਇਨ੍ਹਾਂ ਪ੍ਰਵਾਸੀਆਂ ਵਾਸਤੇ ਪਰਿਵਾਰਕ ਮੈਂਬਰਾਂ ਵੱਲੋਂ ਹਰ ਵਕਤ ਦੁਆਵਾਂ ਮੰਗੀਆਂ ਜਾਂਦੀਆਂ ਹਨ ਪਰ ਉਨ੍ਹਾਂ ਨਾਲ ਵਾਪਰਨ ਵਾਲੀਆ ਘਟਨਾਵਾਂ ਪਰਿਵਾਰ ਨੂੰ ਤੋੜ ਕੇ ਰੱਖ ਦਿੰਦੀਆਂ ਹਨ। ਹੁਣ ਚਾਵਾਂ ਨਾਲ ਵਿਦੇਸ਼ ਜਾ ਰਹੇ ਨੌਜਵਾਨ ਦੀ ਰਸਤੇ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਜਿਥੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਦੇ ਕਸਬਾ ਨਡਾਲਾ ਤੋਂ ਸਾਹਮਣੇ ਆਇਆ ਹੈ। ਇੱਥੇ ਦੇ ਰਹਿਣ ਵਾਲੇ 43 ਸਾਲਾ ਗੁਰਵਿੰਦਰਜੀਤ ਸਿੰਘ ਉਰਫ਼ ਬੱਬਲੂ ਵਾਲੀਆ ਪੁੱਤਰ ਡਾਕਟਰ ਗੁਰਮੀਤ ਸਿੰਘ ਵਾਲੀਆ ਆਪਣੇ ਉਜਵਲ ਭਵਿੱਖ ਦੀ ਖ਼ਾਤਰ ਆਪਣੇ ਘਰ ਤੋਂ ਯੂਰਪ ਲਈ ਰਵਾਨਾ ਹੋਇਆ ਸੀ।

ਜਿਸ ਦੀ ਰਸਤੇ ਵਿੱਚ ਹੀ ਸਰਬੀਆ ਵਿੱਚ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਡਾਕਟਰ ਅਮਰਜੀਤ ਸਿੰਘ ਅਤੇ ਮੋਹਨ ਸਿੰਘ ਵਾਲੀਆ ਵੱਲੋਂ ਦੱਸਿਆ ਗਿਆ ਹੈ ਕਿ ਯੂਰਪ ਜਾਣ ਵਾਸਤੇ ਜਿੱਥੇ ਉਨ੍ਹਾਂ ਦਾ ਭਰਾ ਆਪਣੇ ਘਰ ਤੋਂ ਗਿਆ ਸੀ ਉੱਥੇ ਹੀ ਉਸਦੇ ਭਰਾ ਦੇ ਨਾਲ ਦੇ ਨੌਜਵਾਨਾਂ ਵੱਲੋਂ ਸਰਬੀਆਂ ਤੋਂ 28 ਨਵੰਬਰ ਨੂੰ ਇਕ ਫੋਨ ਆਇਆ , ਇੱਥੇ ਗਰੁੱਪ ਵਿੱਚ ਮੌਜੂਦ ਬਾਕੀ ਨੌਜਵਾਨਾਂ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਦਿਲ ਦਾ ਦੌਰਾ ਪੈਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਹੈ।

ਉੱਥੇ ਹੀ ਮੰਗਲਵਾਰ ਨੂੰ ਦੁਬਾਰਾ ਫੋਨ ਕਰਕੇ ਦੱਸਿਆ ਗਿਆ ਕਿ ਗੁਰਵਿੰਦਰਜੀਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਘਟਨਾ ਕਾਰਨ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਂਦੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।error: Content is protected !!