ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿਚ ਦਿਨੋ ਦਿਨ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਸੁਪਨੇ ਸਜਾਏ ਜਾਂਦੇ ਹਨ। ਉਥੇ ਹੀ ਉਨ੍ਹਾਂ ਨੂੰ ਹਕੀਕਤ ਵਿਚ ਬਦਲਣ ਲਈ ਇਨਸਾਨ ਵੱਲੋਂ ਬਹੁਤ ਸਾਰੀ ਮਿਹਨਤ ਕੀਤੀ ਜਾਂਦੀ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਦਾ ਸੁਪਨਾ ਵੇਖਿਆ ਜਾਂਦਾ ਹੈ। ਜਿੱਥੇ ਜਾ ਕੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਣ ਅਤੇ ਆਪਣੇ ਪਰਵਾਰ ਨੂੰ ਵੀ ਖੁਸ਼ਹਾਲ ਜਿੰਦਗੀ ਦੇ ਸਕਣ। ਆਪਣੀ ਖੁਸ਼ੀਆਂ ਨੂੰ ਸਾਂਝੇ ਕਰਨ ਲਈ ਜਿਥੇ ਅਜਿਹੇ ਲੋਕਾਂ ਵੱਲੋਂ ਕੁੱਝ ਫੁਰਸਤ ਦੇ ਪਲ ਗੁਜ਼ਾਰਨ ਲਈ ਸਮਾਂ ਕੱਢਿਆ ਜਾਂਦਾ ਹੈ ਉੱਥੇ ਹੀ ਉਹਨਾਂ ਨਾਲ ਵਾਪਰਨ ਵਾਲੇ ਹਾਦਸੇ ਵੀ ਜ਼ਿੰਦਗੀ ਨੂੰ ਖ਼ਤਮ ਕਰ ਦਿੰਦੇ ਹਨ।
ਚਾਵਾਂ ਨਾਲ ਵਿਦੇਸ਼ ਗਈ ਕੁੜੀ ਨੂੰ ਸ਼ਰੇਆਮ ਮਿਲੀ ਮੌਤ ਕਾਰਨ ਗੋਰੇ ਵੀ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਮੈਕਸੀਕੋ ਤੋਂ ਸਾਹਮਣੇ ਆਈ ਹੈ। ਜਿੱਥੇ ਹਿਮਾਚਲ ਦੀ ਇੱਕ ਕੈਲੇਫੋਰਨੀਆਂ ਰਹਿੰਦੀ ਲੜਕੀ ਅੰਜਲੀ ਵੱਲੋਂ ਆਪਣਾ ਜਨਮਦਿਨ ਮਨਾਉਣ ਲਈ ਮੈਕਸੀਕੋ ਦੇ ਸ਼ਹਿਰ ਤੁੱਲਮ ਵਿਚ ਪਹੁੰਚ ਕੀਤੀ ਗਈ ਸੀ। ਜਿੱਥੇ ਲੜਕੀ ਪੇਸ਼ੇ ਵਜੋਂ ਇੱਕ ਇੰਜੀਨੀਅਰ ਸੀ, ਉਥੇ ਹੀ ਸੋਸ਼ਲ ਮੀਡੀਆ ਉੱਪਰ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੋਈ ਸੀ ਤੇ ਇਕ ਟਰੈਵਲ ਬਲੌਗਰ ਵੀ ਸੀ।
ਜਿਸ ਵੱਲੋਂ ਉੱਥੇ ਤੁਲਮ ਦੇ ਸਮੁੰਦਰੀ ਤੱਟ ਉੱਤੇ ਦੋ ਦਿਨ ਪਹਿਲਾਂ ਹੀ ਵੀਡੀਓ ਵੀ ਬਣਾਈ ਗਈ ਸੀ ਅਤੇ ਕੁਝ ਤਸਵੀਰਾਂ ਨੂੰ ਵੀ ਇਸਟਰਾਗਰਾਮ ਉਪਰ ਸਾਂਝਾ ਕੀਤਾ ਗਿਆ ਸੀ । ਇਸ ਲੜਕੀ ਨਾਲ ਉਸ ਸਮੇ ਹਾਦਸਾ ਵਾਪਰਿਆ, ਜਿਸ ਹੋਟਲ ਵਿੱਚ ਠਹਿਰੀ ਹੋਈ ਸੀ, ਉਥੇ ਹੀ ਦੂਜੇ ਧੜਿਆਂ ਵਿਚਕਾਰ ਲੜਾਈ ਹੋ ਗਈ ਅਤੇ ਇਸ ਡਰੱਗ ਮਾਫੀਆ ਵੱਲੋਂ ਇਕ-ਦੂਸਰੇ ਉਪਰ ਗੋਲੀ ਚਲਾ ਦਿੱਤੀ ਗਈ। ਉਨ੍ਹਾਂ ਦੀ ਹੋਈ ਆਪਸੀ ਲੜਾਈ ਵਿੱਚ ਕੀਤੀ ਸ਼ੂਟ ਆਊਟ ਵਿਚ ਅੰਜਲੀ ਮਾਰੀ ਗਈ, ਜਿਸ ਦੀ ਗੋਲੀ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।
ਜਿੱਥੇ ਇਸ ਹਾਦਸੇ ਵਿਚ ਇਕ ਜਰਮਨ ਮੂਲ ਦੀ ਔਰਤ ਨਾਲ ਵੀ ਇਸ ਘਟਨਾ ਦੀ ਸ਼ਿਕਾਰ ਹੋਈ ਅਤੇ ਉਸ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਤਿੰਨ ਲੋਕ ਵੀ ਜ਼ਖਮੀ ਹੋਏ ਹਨ। ਅੰਜਲੀ ਆਪਣੇ ਵਿਆਹ ਤੋਂ ਬਾਅਦ ਕੈਲੇਫੋਰਨੀਆ ਵਿੱਚ ਹੀ ਰਹਿ ਰਹੀ ਸੀ। ਜਿਸ ਨੂੰ ਆਪਣਾ ਜਨਮ ਦਿਨ ਮਨਾਉਣਾ ਮਹਿੰਗਾ ਪੈ ਗਿਆ ਅਤੇ ਉਸ ਦਾ ਆਖਰੀ ਜਨਮ ਸਾਬਤ ਹੋਇਆ।
Home ਤਾਜਾ ਜਾਣਕਾਰੀ ਚਾਵਾਂ ਨਾਲ ਵਿਦੇਸ਼ ਗਈ ਕੁੜੀ ਨੂੰ ਸ਼ਰੇਆਮ ਦਿੱਤੀ ਗਈ ਇਸ ਤਰਾਂ ਮੌਤ – ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ
ਤਾਜਾ ਜਾਣਕਾਰੀ