ਇਕ ਹੋਰ ਕਾਰਾ ਆਇਆ ਸਾਹਮਣੇ
ਬੀਜਿੰਗ (ਬਿਊਰੋ): ਮੌਜੂਦਾ ਸਮੇਂ ਵਿਚ ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਮਹਾਸਕੰਟ ਦੇ ਵਿਚ ਚੀਨ ਦਾ ਇਕ ਅਣਮਨੁੱਖੀ ਚਿਹਰਾ ਸਾਹਮਣੇ ਆਇਆ ਹੈ। ਅਸਲ ਵਿਚ ਚੀਨ ਨੇ ਦੱਖਣ-ਪੂਰਬ ਏਸ਼ੀਆਈ ਦੇਸ਼ਾਂ ਵਿਚ ਵਹਿਣ ਵਾਲੀ ਮੇਕਾਂਗ ਨਦੀ ਦਾ ਵਹਾਅ ਘੱਟ ਕਰ ਦਿੱਤਾ ਹੈ। ਇਸ ਨਾਲ 4 ਦੇਸ਼ਾਂ ਵਿਚ ਸੋਕਾ ਪੈ ਗਿਆ ਹੈ। ਇਹਨਾਂ ਦੇਸ਼ਾਂ ਵਿਚ ਥਾਈਲੈਂਡ, ਲਾਓਸ, ਕੰਬੋਡੀਆ ਅਤੇ ਵੀਅਤਨਾਮ ਜਿਹੇ ਦੇਸ਼ ਸ਼ਾਮਲ ਹਨ।
ਮੰਨਿਆ ਜਾਂਦਾ ਹੈ ਕਿ ਭਾਰਤ ਵਿਚ ਜਿਹੜੀ ਜਗ੍ਹਾ ਗੰਗਾ ਅਤੇ ਬ੍ਰਹਮਪੁੱਤਰ ਦੀ ਹੈ ਠੀਕ ਉਂਝ ਹੀ ਦੱਖਣ ਪੂਰਬ ਏਸ਼ੀਆ ਵਿਚ ਮੇਕਾਂਗ ਨਦੀ ਦੀ ਹੈ। ਮੇਕਾਂਗ ਨਦੀ ਵਿਚ ਪਾਣੀ ਦਾ ਵਹਾਅ ਘੱਟ ਹੋਣ ਨਾਲ ਥਾਈਲੈਂਡ, ਲਾਓਸ, ਕੰਬੋਡੀਆ ਅਤੇ ਵੀਅਤਨਾਮ ਜਿਹੇ ਦੇਸ਼ ਸੋਕੇ ਦਾ ਸਾਹਮਣਾ ਕਰ ਰਹੇ ਹਨ। ਸੋਕੋ ਨਾਲ ਬੇਹਾਲ ਇਹਨਾਂ ਦੇਸ਼ਾਂ ਦੇ ਕਿਸਾਨਾਂ ਅਤੇ ਮਛੇਰਿਆਂ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਉਹਨਾਂ ਨੂੰ ਮਜ਼ਬੂਰ ਹੋ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਚੀਨ ਦੇ ਇਸ ਕਦਮ ਨਾਲ ਕਿਸਾਨਾਂ ਅਤੇ ਮਛੇਰਿਆਂ ਵਿਚ ਕਾਫੀ ਗੁੱਸਾ ਹੈ। ਮੇਕਾਂਗ ਨਦੀ ਨਾਲ ਕਰੋੜਾਂ ਕਿਸਾਨਾਂ ਅਤੇ ਮਛੇਰਿਆਂ ਦੀ ਰੋਜ਼ੀ-ਰੋਟੀ ਚੱਲਦੀ ਹੈ। ਨਦੀ ਦੇ ਨੇੜੇ ਰਹਿਣ ਵਾਲੇ ਕਿਸਾਨ ਅਤੇ ਮਛੇਰੇ ਮੇਕਾਂਗ ਨਦੀ ਦੇ ਪਾਣੀ ‘ਤੇ ਨਿਰਭਰ ਰਹਿੰਦੇ ਹਨ ਪਰ ਚੀਨ ਦੇ ਮੇਕਾਂਗ ਦਾ ਵਹਾਅ ਘੱਟ ਕਰਨ ਕਾਰਨ ਪਾਣੀ ਵਿਚ ਲਗਾਤਾਰ ਕਮੀ ਹੋ ਰਹੀ ਹੈ ਅਤੇ ਸੋਕਾ ਪੈ ਰਿਹਾ ਹੈ। ਉਂਝ ਵੀ ਚੀਨ ਵਿਚ ਪੁਲ ਬਣਨ ਕਾਰਨ ਮੇਕਾਂਗ ਨਦੀ ਸੁੱਕਦੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਫਰਵਰੀ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਸੀ ਕਿ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੇ ਹਨ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਮੇਕਾਂਗ ਨਦੀ ਵਿਚ ਪਾਣੀ ਘੱਟ ਹੋ ਰਿਹਾ ਹੈ ਜਿਸ ਕਾਰਨ ਚੀਨ ਇਸ ਸਾਲ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਚੀਨ ਦੇ ਦਾਅਵੇ ਦੇ ਉਲਟ ਅਮਰੀਕੀ ਜਲਵਾਯੂ ਵਿਗਿਆਨੀਆਂ ਨੇ ਵੱਡਾ ਖੁਲਾਸਾ ਕੀਤ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਚੀਨ ਸੋਕੇ ਦਾ ਸਾਹਮਣਾ ਕਰ ਰਿਹਾ ਹੈ।ਅਮਰੀਕੀ ਜਲਵਾਯੂ ਵਿਗਿਆਨੀਆਂ ਨੇ ਦੱਸਿਆ ਕਿ ਮੇਕਾਂਗ ਨਦੀ ਤਿੱਬਤ ਦੇ ਪਠਾਰ ਤੋਂ ਨਿਕਲਦੀ ਹੈ ਜਿੱਥੇ ਚੀਨੀ ਇੰਜੀਨੀਅਰਾਂ ਨੇ ਪਾਣੀ ਦੇ ਵਹਾਅ ਨੂੰ ਘੱਟ ਕਰ ਦਿੱਤਾ ਹੈ।
ਆਪਣੀ ਸ਼ੋਧ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਕਰਨ ਵਾਲੇ ਐਲਨ ਬਸਿਸ਼ਠ ਦਾ ਕਹਿਣਾ ਹੈਕਿ ਸੈਟੇਲਾਈਟ ਜ਼ਰੀਏ ਮਿਲੇ ਅੰਕੜੇ ਝੂਠ ਨਹੀਂ ਬੋਲਦੇ ਅਤੇ ਤਿੱਬਤ ਦੇ ਪਠਾਰ ‘ਤੇ ਵੀ ਵੱਡੇ ਪੱਧਰ ‘ਤੇ ਪਾਣੀ ਮੌਜੂਦ ਹੈ।ਐਲਨ ਨੇ ਦੱਸਿਆ ਕਿ ਕੰਬੋਡੀਆ ਅਤੇ ਥਾਈਲੈਂਡ ਜਿਹੇ ਦੇਸ਼ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਅਸਲ ਵਿਚ ਚੀਨ ਨੇ ਵੱਡੇ ਪੱਧਰ ‘ਤੇ ਮੇਕਾਂਗ ਨਦੀ ਦਾ ਪਾਣੀ ਆਪਣੇ ਵੱਲ ਰੋਕ ਲਿਆ ਹੈ।
ਤਾਜਾ ਜਾਣਕਾਰੀ