BREAKING NEWS
Search

ਚਲ ਰਹੇ ਵਿਆਹ ਚ ਮਧੂਮੱਖੀਆਂ ਨੇ ਮਚਾਇਆ ਹੜਕੰਪ , ਕਈ ਮਹਿਮਾਨ ਹੋਏ ਜ਼ਖਮੀ ਕਰਾਏ ਗਏ ਹਸਪਤਾਲ ਦਾਖਿਲ

ਆਈ ਤਾਜਾ ਵੱਡੀ ਖਬਰ 

ਜਦੋਂ ਕਿਸੇ ਘਰ ‘ਚ ਕੋਈ ਵਿਆਹ ਸਮਾਗਮ ਹੁੰਦਾ ਹੈ ਤਾਂ, ਉਸ ਘਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਜ਼ੋਰਾ ਸ਼ੋਰਾ ਤੇ ਕੀਤੀਆਂ ਜਾਂਦੀਆਂ ਹਨ l ਹਰੇਕ ਵਿਆਹ ‘ਚ ਕੋਈ ਨਾ ਕੋਈ ਅਜਿਹਾ ਹੁੰਦਾ ਹੈ, ਜੋ ਵਿਆਹ ਵਿੱਚ ਖੇਰੂ ਪਾਉਣ ਦਾ ਕੰਮ ਕਰਦਾ ਹੈ l ਪਰ ਕਦੇ ਸੋਚਿਆ ਕਿ ਕਿਸੇ ਵਿਆਹ ਦੇ ਵਿੱਚ ਮਧੂਮੱਖੀਆਂ ਦਾ ਝੁੰਡ ਵਿਆਹ ਦੇ ਮਾਹੌਲ ਨੂੰ ਖਰਾਬ ਕਰ ਸਕਦਾ l ਜੇਕਰ ਨਹੀਂ ਤਾਂ ਅਜਿਹਾ ਹੋ ਚੁੱਕਿਆ ਹੈ l ਦਰਅਸਲ ਇੱਕ ਵਿਆਹ ਦੇ ਵਿੱਚ ਮਧੂਮੱਖੀਆਂ ਨੇ ਹੜਕੰਪ ਮਚਾ ਦਿੱਤਾ ਜਿਸ ਕਾਰਨ ਬਹੁਤ ਸਾਰੇ ਮਹਿਮਾਨ ਜ਼ਖਮੀ ਹੋ ਗਏ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ।

ਇਹ ਮਾਮਲਾ ਮੱਧ ਪ੍ਰਦੇਸ਼ ਦੇ ਗੁਨਾ ਤੋਂ ਸਾਹਮਣੇ ਆਇਆ l ਜਿੱਥੇ ਇੱਕ ਵਿਆਹ ਦੇ ਵਿੱਚ ਮਧੂਮੱਖੀਆਂ ਨੇ ਅੰਤਕ ਮਚਾ ਦਿੱਤਾ l ਇਸ ਹਮਲੇ ‘ਚ ਨਾ ਸਿਰਫ ਕਈ ਮਹਿਮਾਨ ਜ਼ਖਮੀ ਹੋਏ ਸਗੋਂ ਦੋ ਮਹਿਮਾਨਾਂ ਨੂੰ ਆਈਸੀਯੂ ‘ਚ ਦਾਖਲ ਕਰਵਾਉਣਾ ਪਿਆ, ਹੁਣ ਹਸਪਤਾਲ ਦੇ ਵਿੱਚ ਇਹਨਾਂ ਮਹਿਮਾਨਾਂ ਦਾ ਇਲਾਜ ਚਲਦਾ ਪਿਆ ਹੈ ਤੇ ਕਈਆਂ ਦੇ ਚਿਹਰੇ ਬੁਰੀ ਤਰ੍ਹਾਂ ਦੇ ਨਾਲ ਸੁੱਜੇ ਹੋਏ ਹਨ ।

ਮਿਲੀ ਜਾਣਕਾਰੀ ਮੁਤਾਬਕ ਹੋਟਲ ਦੀ ਛੱਤ ‘ਤੇ ਮੱਖੀਆਂ ਦਾ ਛੱਤਾ ਸੀ, ਜਿਸ ਨੇ ਉੱਥੇ ਮੌਜੂਦ ਲੋਕਾਂ ‘ਤੇ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਇੱਕ ਮੈਰਿਜ ਗਾਰਡਨ ਵਿੱਚ ਵਿਆਹ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਮਧੂਮੱਖੀਆਂ ਨੇ ਮਹਿਮਾਨਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ।error: Content is protected !!