BREAKING NEWS
Search

ਚਲ ਰਹੇ ਫੁੱਟਬਾਲ ਚ ਅਚਾਨਕ 2 ਗੁੱਟਾਂ ਵਿਚ ਹੋਈ ਹਿੰਸਕ ਝੜਪ, 129 ਲੋਕਾਂ ਦੀ ਹੋਈ ਮੌਤ- ਏਨੇ ਹੋਏ ਜਖਮੀ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਖੇਡਾਂ ਦੀ ਥਾਂ ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਅਹਿਮ ਕਿਰਦਾਰ ਅਦਾ ਕਰਦੀਆਂ ਹਨ। ਉਥੇ ਹੀ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਦੁਨੀਆਂ ਹੀ ਖੇਡਾਂ ਤੋਂ ਬਿਨਾਂ ਅਧੂਰੀ ਦਿਖਾਈ ਦਿੰਦੀ ਹੈ। ਲੋਕਾਂ ਵੱਲੋਂ ਜਿਥੇ ਖੇਡਾਂ ਪ੍ਰਤੀ ਆਪਣੀ ਪੂਰੀ ਜ਼ਿੰਦਗੀ ਨੂੰ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ ਅਤੇ ਖੇਡਾਂ ਦੇ ਵਿੱਚ ਹੀ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਖੇਡਾ ਦੇ ਜ਼ਰੀਏ ਹੀ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੂੰ ਲੋਕਾਂ ਵਿੱਚ ਇੱਕ ਪਹਿਚਾਣ ਮਿਲੀ ਹੈ। ਜਿਨ੍ਹਾਂ ਨੂੰ ਦੇਖ ਕੇ ਹੋਰ ਵੀ ਨੌਜਵਾਨਾਂ ਵਿਚ ਖੇਡਾਂ ਦੇ ਖੇਤਰ ਵਿਚ ਜਾਣ ਦੀ ਰੂਚੀ ਪੈਦਾ ਹੋ ਜਾਂਦੀ ਹੈ।

ਪਰ ਉਥੇ ਹੀ ਸਾਹਮਣੇ ਆਉਣ ਵਾਲੀਆਂ ਕਈ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਹੁਣ ਇਥੇ ਚੱਲ ਰਹੇ ਫੁੱਟਬਾਲ ਦੇ ਅਚਾਨਕ ਮੈਚ ਵਿੱਚ ਦੋ ਗੁੱਟਾਂ ਚ ਝੜਪ ਹੋਈ ਹੈ ਕਿ ਲੋਕਾਂ ਦੀ ਮੌਤ ਹੋਈ ਹੈ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇੰਡੋਨੇਸ਼ੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਗੁਟਾਂ ਦੇ ਵਿਚਕਾਰ ਆਪਸ ਵਿਚ ਝੜਪ ਹੋ ਗਈ ਜਦੋਂ ਉਥੇ ਫੁੱਟਬਾਲ ਦਾ ਮੈਚ ਚੱਲ ਰਿਹਾ ਸੀ। ਇਹ ਝੜਪ ਇਸ ਕਦਰ ਵਧ ਗਈ ਕਿ ਇਸ ਘਟਨਾ ਵਿਚ 129 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਘਟਨਾ ਕਾਰਨ 180 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਸਾਰੀ ਘਟਨਾ ਜਿੱਥੇ ਮੈਚ ਦਾ ਨਤੀਜਾ ਸਾਹਮਣੇ ਆਉਣ ਤੇ ਵਾਪਰੀ ਹੈ ਜਿਥੇ ਕੁਝ ਪ੍ਰਸੰਸਕਾਂ ਵੱਲੋਂ ਗੁੱਸੇ ਵਿੱਚ ਆ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।

ਜਿੱਥੇ ਪ੍ਰਸੰਸਕਾਂ ਵੱਲੋਂ ਫੁੱਟਬਾਲ ਦੇ ਮੈਦਾਨ ਵਿੱਚ ਨਤੀਜਾ ਆਉਣ ਤੇ ਇਹ ਕੰਮ ਕੀਤਾ ਗਿਆ ਸੀ। ਜਿਥੇ ਖਿਡਾਰੀਆਂ ਨੂੰ ਸੁਰੱਖਿਅਤ ਮੈਦਾਨ ਵਿਚੋਂ ਇੰਡੋਨੇਸ਼ੀਆ ਦੀ ਰਾਸ਼ਟਰੀ ਆਰਮਡ ਫੋਰਸ ਦੇ ਜਵਾਨਾਂ ਵੱਲੋਂ ਕੱਢਿਆ ਗਿਆ। ਇਸ ਘਟਨਾ ਦੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਮੌਤ ਵੀ ਹੋਈ ਹੈ ਜਿੱਥੇ ਗੁੱਸੇ ਵਿੱਚ ਪ੍ਰਸੰਸਕਾਂ ਵੱਲੋਂ ਟੀਮ ਦੀ ਹਾਰ ਤੋਂ ਬਾਅਦ ਇਹ ਲੜਾਈ ਸ਼ੁਰੂ ਕੀਤੀ ਗਈ ਸੀ।

ਉਥੇ ਹੀ ਇਹ ਲੜਾਈ ਇਸ ਕਦਰ ਗੰਭੀਰ ਰੂਪ ਅਖਤਿਆਰ ਕਰ ਗਈ ਕੇ ਮੈਦਾਨ ਵਿੱਚ 34 ਅਤੇ ਹਸਪਤਾਲ ਵਿਚ 93 ਲੋਕਾਂ ਦੀ ਮੌਤ ਹੋ ਗਈ।error: Content is protected !!